
Chandigarh News: ਸਵਰਗੀ ਹਰਚੰਦ ਸਿੰਘ ਖੁਸ਼ਦਿਲ ਦੀਆਂ ਦੋ ਪੁਸਤਕਾਂ 'ਰੰਗਾਂ ਤੇ ਸ਼ਬਦਾਂ ਦਾ ਜਾਦੂਗਰ' ਅਤੇ 'ਸਾਡਾ ਲੁੱਟਿਆ ਸ਼ਹਿਰ ਭੰਬੋਰ' ਪੰਜਾਬੀ ਲੇਖਕ ਸਭਾ ਨੂੰ ਭੇਟ ਕੀਤੀਆਂ।
A literary event dedicated to the tradition of guru-disciple was organized: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਗੁਰੂ-ਚੇਲਾ ਰਵਾਇਤ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਸੈਸ਼ਨ ਜੱਜ ਜਗਦੀਸ਼ ਸਿੰਘ ਖੁਸ਼ਦਿਲ ਨੇ ਆਪਣੇ ਸਾਹਿਤਕ ਗੁਰੂ ਸਵਰਗੀ ਹਰਚੰਦ ਸਿੰਘ ਖੁਸ਼ਦਿਲ ਦੀਆਂ ਦੋ ਪੁਸਤਕਾਂ 'ਰੰਗਾਂ ਤੇ ਸ਼ਬਦਾਂ ਦਾ ਜਾਦੂਗਰ' ਅਤੇ 'ਸਾਡਾ ਲੁੱਟਿਆ ਸ਼ਹਿਰ ਭੰਬੋਰ' ਪੰਜਾਬੀ ਲੇਖਕ ਸਭਾ ਨੂੰ ਭੇਟ ਕੀਤੀਆਂ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਮਾਰੋਹ ਨਿਵੇਕਲੀ ਪਹਿਲ ਹੈ ਜਿਹੜੀ ਸਾਹਿਤ ਦੀ ਸੰਜੀਦਗੀ ਨੂੰ ਸਮਰਪਿਤ ਹੈ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਇਹ ਸਮਾਗਮ ਉਹਨਾਂ ਸਾਰਿਆਂ ਲੇਖਕਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਦੀਆਂ ਲਿਖਤਾਂ ਹਾਲੇ ਪਾਠਕਾਂ ਤੱਕ ਪਹੁੰਚਣੀਆਂ ਹਨ। ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਹਰਚੰਦ ਸਿੰਘ ਖ਼ੁਸ਼ਦਿਲ ਇੱਕ ਬਹੁ-ਵਿਧਾਵੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ।
ਸਿਮਰਜੀਤ ਗਰੇਵਾਲ ਨੇ 'ਦੀਵੇ ਤੇਰੀਆਂ ਮੁਹੱਬਤਾਂ ਦੇ ਬਲ਼ਦੇ ਰਹੇ', ਦਰਸ਼ਨ ਤਿਊਣਾ ਨੇ 'ਖੁਦਾ ਕੋਲੋਂ ਜੇ ਮਿੰਨਤਾਂ ਕਰ ਕਰ, ਜੰਨਤ ਲਈ ਤਾਂ ਕੀ ਕੀਤਾ' ਅਤੇ ਮੇਜਰ ਸਿੰਘ ਬਾਵਰਾ ਨੇ 'ਇਹ ਦੁਨੀਆਂ ਦੁਨੀਆਂ ਵਾਲੇ' ਰਚਨਾਵਾਂ ਸੁਣਾ ਕੇ ਹਰਚੰਦ ਸਿੰਘ ਖ਼ੁਸ਼ਦਿਲ ਨੂੰ ਸ਼ਰਧਾਂਜਲੀ ਦਿੱਤੀ। ਵਿਸ਼ੇਸ਼ ਮਹਿਮਾਨ ਰਾਜਬੀਰ ਸਿੰਘ ਨੇ ਉਹਨਾਂ ਦੀ ਗ਼ਜ਼ਲ 'ਹੋਸ਼ ਕੋਈ ਹੋਸ਼ ਵਾਲਾ ਲੈ ਗਿਆ, ਖਾਲੀ ਖਾਲੀ ਦਿਲ ਦਾ ਆਲ਼ਾ ਰਹਿ ਗਿਆ' ਤਰਨੰਮ 'ਚ ਬਹੁਤ ਵਧੀਆ ਗਾਇਆ।
ਮੁੱਖ ਮਹਿਮਾਨ ਡਾ. ਗੁਰਦੇਵ ਸਿੰਘ ਗਿੱਲ ਨੇ ਸਮਾਗਮ ਨੂੰ ਵਿਲੱਖਣ ਦੱਸਦਿਆਂ ਕਿਹਾ ਕਿ ਹਰਚੰਦ ਸਿੰਘ ਖ਼ੁਸ਼ਦਿਲ ਦੀਆਂ ਰਚਨਾਵਾਂ ਲੋਕ ਗੀਤਾਂ ਵਰਗੀਆਂ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਸਾਹਿਤਕਾਰ ਸਿਰੀ ਰਾਮ ਅਰਸ਼ ਨੇ ਕਿਹਾ ਕਿ ਖ਼ੁਸ਼ਦਿਲ ਨਿੱਕੀਆਂ ਕਵਿਤਾਵਾਂ ਦੇ ਵੱਡੇ ਸ਼ਾਇਰ ਸਨ।
ਦੋਵਾਂ ਕਿਤਾਬਾਂ ਦੇ ਸੰਪਾਦਕ ਰਿਟਾਇਰਡ ਸੈਸ਼ਨ ਜੱਜ ਜੇ. ਐੱਸ. ਖ਼ੁਸ਼ਦਿਲ ਨੇ ਕਿਹਾ ਕਿ ਉਨ੍ਹਾਂ ਨੇ ਇਕ ਨਿਮਾਣੀ ਕੋਸ਼ਿਸ਼ ਕਰਕੇ ਆਪਣੇ ਗੁਰੂ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਹੜੇ ਦੁਨਿਆਵੀ ਤੌਰ ਤੇ ਤਕਰੀਬਨ 46 ਸਾਲ ਪਹਿਲਾਂ ਸਾਥੋਂ ਵਿੱਛੜ ਗਏ ਸਨ।
ਸਮਾਗਮ ਦੇ ਦੂਜੇ ਹਿੱਸੇ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਦਾ ਸੰਚਾਲਨ ਪਾਲ ਅਜਨਬੀ ਨੇ ਬਾਖ਼ੂਬੀ ਕੀਤਾ ਤੇ ਪ੍ਰਧਾਨਗੀ ਸਭਾ ਦੇ ਸੀਨੀਅਰ ਮੀਤ ਪ੍ਧਾਨ ਡਾ. ਅਵਤਾਰ ਸਿੰਘ ਪਤੰਗ ਵੱਲੋਂ ਕੀਤੀ ਗਈ। ਕਵੀ ਦਰਬਾਰ ਵਿਚ ਅਮਰਿੰਦਰ ਸਿੰਘ, ਜਸਬੀਰ ਪਾਲ ਸਿੰਘ, ਮਲਕੀਤ ਸਿੰਘ ਨਾਗਰਾ, ਸੁਰਿੰਦਰ ਕੁਮਾਰ, ਲਾਭ ਸਿੰਘ ਲਹਿਲੀ, ਦਿਲਬਾਗ ਸਿੰਘ, ਜੰਗ ਬਹਾਦਰ ਗੋਇਲ, ਡਾ. ਹਰਬੰਸ ਕੌਰ ਗਿੱਲ, ਪ੍ਰਿੰ: ਪ੍ਰੇਮ ਸਿੰਘ, ਸੁਰਜੀਤ ਕੌਰ ਬੈਂਸ, ਸੁਰਜੀਤ ਸਿੰਘ ਧੀਰ, ਅਜੀਤ ਸਿੰਘ, ਰਾਜਿੰਦਰ ਸਿੰਘ ਧੀਮਾਨ, ਹਰਮਿੰਦਰ ਕਾਲੜਾ, ਰਾਜਨ ਸੁਦਾਮਾ, ਸਰਦਾਰਾ ਸਿੰਘ ਚੀਮਾ, ਸੋਮਾ ਰਾਮ, ਨਸੀਬ ਸਿੰਘ, ਕੇਸ਼ਵ ਸ਼ਰਮਾ, ਬੈਸਾਖੀ ਰਾਮ, ਨਰੇਸ਼ ਕੁਮਾਰ, ਧਿਆਨ ਸਿੰਘ ਕਾਹਲੋਂ, ਸੁਖਵਿੰਦਰ ਆਹੀ, ਸ਼ਾਇਰ ਭੱਟੀ, ਜਸਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਮਦਾਨ, ਐੱਸ. ਕੇ ਸ਼ਰਮਾ, ਸਰਬਜੀਤ ਸਿੰਘ ਭੱਟੀ, ਪ੍ਰਵੇਸ਼ ਚੌਹਾਨ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਰਮਨ ਸੰਧੂ, ਜਸਪਾਲ ਕੌਰ, ਤਰਸੇਮ ਰਾਜ, ਨਰਿੰਦਰ ਸਿੰਘ ਨਾਵਲਕਾਰ, ਨਵੀਨ ਨੀਰ, ਬਹਾਦਰ ਸਿੰਘ ਗੋਸਲ, ਬਾਬੂ ਰਾਮ ਦੀਵਾਨਾ, ਜਗਤਾਰ ਸਿੰਘ ਜੋਗ, ਜਸਪਾਲ ਸਿੰਘ ਦੇਸੂਵੀ, ਸ਼ਮਸ਼ੀਲ ਸਿੰਘ ਸੋਢੀ, ਪਰਮਜੀਤ ਪਰਮ, ਤਜਿੰਦਰ ਸਿੰਘ, ਪਿਆਰਾ ਸਿੰਘ ਰਾਹੀ, ਬਬਿਤਾ ਸਾਗਰ, ਸੁਧਾ ਮਹਿਤਾ, ਰਜਿੰਦਰ ਕੌਰ ਸੰਧੂ, ਅਜਾਇਬ ਸਿੰਘ ਔਜਲਾ, ਸ਼ੀਨੂ ਵਾਲੀਆ, ਜੈ ਸਿੰਘ ਛਿੱਬਰ, ਪਰਮਜੀਤ ਮਾਨ, ਅਮਰਜੀਤ ਅਮਰ, ਸਰਬਜੀਤ ਸਿੰਘ ਤੇ ਹੋਰਨਾਂ ਨੇ ਸ਼ਿਰਕਤ ਕੀਤੀ।