ਭਾਰਤੀ ਮੂਲ ਦੀ ਲੈਕਚਰਾਰ ਨੇ ਸਿੰਗਾਪੁਰ ਸਾਹਿਤਕ ਪੁਰਸਕਾਰ ਜਿੱਤਿਆ
Published : Sep 11, 2024, 5:37 pm IST
Updated : Sep 11, 2024, 5:39 pm IST
SHARE ARTICLE
The Indian-origin lecturer won the Singapore Literary Award
The Indian-origin lecturer won the Singapore Literary Award

ਮਿੰਨੀ ਕਹਾਣੀਆਂ ਦੀ ਕਿਤਾਬ ‘ਨਾਇਨ ਯਾਰਡ ਸਾੜੀਜ਼’ ਲਈ ਮਿਲਿਆ ਪੁਰਸਕਾਰ

ਸਿੰਗਾਪੁਰ: ਸਿੰਗਾਪੁਰ ਦੀ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ’ਚ ਭਾਰਤੀ ਮੂਲ ਦੀ ਲੈਕਚਰਾਰ ਨੇ ਅੰਗਰੇਜ਼ੀ ਭਾਸ਼ਾ ’ਚ ਲਿਖੀ ਅਪਣੀਆਂ ਮਿੰਨੀ ਕਹਾਣੀਆਂ ਦੀ ਕਿਤਾਬ ‘ਨਾਇਨ ਯਾਰਡ ਸਾੜੀਜ਼’ ਲਈ ਸਿੰਗਾਪੁਰ ਸਾਹਿਤਕ ਪੁਰਸਕਾਰ ਜਿੱਤਿਆ ਹੈ।

ਪ੍ਰਸ਼ਾਂਤੀ ਰਾਮ (32) ਦੀ ਇਹ ਪਹਿਲੀ ਰਚਨਾ 2023 ਦੇ ਅਖੀਰ ’ਚ ਪ੍ਰਕਾਸ਼ਤ ਹੋਈ ਸੀ। ਕਹਾਣੀ ਦਾ ਤਾਣਾ-ਬਾਣਾ ਸਿੰਗਾਪੁਰ, ਸਿਡਨੀ, ਨਿਊਯਾਰਕ ਅਤੇ ਕਨੈਕਟੀਕਟ ’ਚ ਫੈਲੇ ਤਾਮਿਲ ਬ੍ਰਾਹਮਣ ਪਰਵਾਰਾਂ ਦੀਆਂ ਪੀੜ੍ਹੀਆਂ ਦੇ ਦੁਆਲੇ ਬੁਣਿਆ ਗਿਆ ਹੈ।

ਅਪਣੀ ਰਚਨਾ ਲਈ ਇਨਾਮ ਮਿਲਣ ’ਤੇ ਪ੍ਰਸ਼ਾਂਤੀ ਨੇ ਕਿਹਾ, ‘‘ਮੈਂ ਇਸ ’ਤੇ ਬਿਲਕੁਲ ਵਿਸ਼ਵਾਸ ਨਹੀਂ ਕਰ ਸਕਦੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਫੈਸਲੇ ਲੈਣ ਵਾਲਿਆਂ ਨੇ ‘ਨਾਇਨ ਯਾਰਡ ਸਾੜੀਜ਼’ ਵਿਚ ਗੁਣ ਵੇਖੇ, ਖ਼ਾਸਕਰ ਜਦੋਂ ਮੈਂ ਅਪਣੇ ਮਰਹੂਮ ਪਿਤਾ ਦੀ ਦੇਖਭਾਲ ਕਰਦੇ ਹੋਏ ਇਹ ਕਿਤਾਬ ਲਿਖੀ ਸੀ।’’

ਅਖ਼ਬਾਰ ‘ਫ ਸਟ੍ਰੇਟ ਟਾਈਮਜ਼’ ਨੇ ਅਪਣੀ ਖ਼ਬਰ ’ਚ ਪ੍ਰਸ਼ਾਂਤਿ ਦੇ ਹਵਾਲੇ ਨਾਲ ਲਿਖਿਆ, ‘‘ਮੈਨੂੰ ਉਮੀਦ ਹੈ ਕਿ ਹੋਰ ਲੇਖਕ ਛੋਟੀ ਕਹਾਣੀ ਲਿਖਣ ’ਚ ਪ੍ਰਯੋਗ ਕਰਨਗੇ ਕਿਉਂਕਿ ਇਕ ਟੁਕੜੇ ’ਚ ਅਪਣੇ ਆਪ ਨੂੰ ਬਹੁਤ ਸਾਰੇ ਦ੍ਰਿਸ਼ਟੀਕੋਣਾਂ ਅਤੇ ਪ੍ਰਸੰਗਾਂ ’ਚ ਡੁੱਬਣਾ ਬਹੁਤ ਮਜ਼ੇਦਾਰ ਹੈ।’’

ਵਿਕਟੋਰੀਆ ਥੀਏਟਰ ’ਚ ਮੰਗਲਵਾਰ ਨੂੰ ਇਕ ਪ੍ਰੋਗਰਾਮ ’ਚ ਕਵੀ ਸਿਰਿਲ ਵੋਂਗ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ ਹੁਨਰਮੰਦ, ਆਤਮਵਿਸ਼ਵਾਸੀ, ਕਈ ਵਾਰ ਵਿਅੰਗ ਵਾਲੀ ਅਤੇ ਬਹੁਤ ਪ੍ਰਭਾਵਸ਼ਾਲੀ ਹੈ।

ਬਿਹਤਰੀਨ ਅੰਗਰੇਜ਼ੀ ਰਚਨਾਤਮਕ ਗ਼ੈਰ-ਕਾਲਪਨਿਕ ਦਾ ਪੁਰਸਕਾਰ ਭਾਰਤੀ ਮੂਲ ਦੀ ਕਲਾਕਾਰ ਸ਼ੁਬਿਗੀ ਰਾਓ ਨੂੰ ਮਿਲਿਆ, ਜਿਨ੍ਹਾਂ ਦੀ ‘ਪਲਪ ਥ੍ਰੀ: ਐਨ ਇੰਟੀਮੇਟ ਇਨਵੈਂਟਰੀ ਆਫ ਦਿ ਬੈਨਿਸ਼ਡ ਬੁੱਕ’ (2022) ਉਨ੍ਹਾਂ ਦੀਆਂ ਕਿਤਾਬਾਂ ’ਤੇ ਤੀਜੀ ਕਿਸਤ ਸੀ।

ਬਿਹਤਰੀਨ ਅੰਗਰੇਜ਼ੀ ਭਾਸ਼ਾ ਦਾ ਪਹਿਲਾ ਇਨਾਮ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੀਰਿਟਸ ਪੀਟਰ ਐਲਿੰਗਰ (91) ਨੂੰ ਮਿਲਿਆ, ਜਿਨ੍ਹਾਂ ਦੀ ਕਿਤਾਬ ‘ਡਾਊਨ ਮੈਮੋਰੀ ਲੇਨ: ਪੀਟਰ ਐਲਿੰਗਰ ਮੈਮੋਇਰਜ਼ (2023)’ ਲਈ ਜਿੱਤ ਨੇ ਉਨ੍ਹਾਂ ਨੂੰ ਸਿੰਗਾਪੁਰ ਸਾਹਿਤਕ ਪੁਰਸਕਾਰ ਦਾ ਸੱਭ ਤੋਂ ਬਜ਼ੁਰਗ ਜੇਤੂ ਬਣਾਇਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement