ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵਖਰੀ ਨੁਹਾਰ ਘੜਨ ਵਾਲੇ ਜਸਵੰਤ ਸਿੰਘ ਨੇਕੀ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Sep 17, 2019, 10:31 am IST
Updated Sep 17, 2019, 10:31 am IST
ਉਨ੍ਹਾਂ ਸਿੱਖ ਧਰਮ ਸ਼ਾਸਤਰ ਉਤੇ ਵੀ ਕੰਮ ਕੀਤਾ। ਉਹ ਦੁਨੀਆਂ ਦੇ ਮਸ਼ਹੂਰ ਮਨੋਰੋਗ ਮਾਹਰ ਸਨ।
Jaswant Singh Neki
 Jaswant Singh Neki

ਡਾ. ਜਸਵੰਤ ਸਿੰਘ ਨੇਕੀ (27 ਅਗੱਸਤ, 1925-11 ਸਤੰਬਰ, 2015) ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਸਨ। ਉਹ 1978 ਤੋਂ 1981 ਤਕ ਪੀ.ਜੀ.ਆਈ. ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁਖੀ ਵੀ ਰਹੇ ਹਨ। ਵਿਦਿਆਰਥੀ ਜੀਵਨ ਦੌਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫ਼ੀ ਨਜ਼ਦੀਕ ਸਨ ਅਤੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਰਹੇ। ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪ੍ਰਧਾਨ ਸਨ।

Jaswant Singh NekiJaswant Singh Neki

Advertisement

ਉਨ੍ਹਾਂ ਸਿੱਖ ਧਰਮ ਸ਼ਾਸਤਰ ਉਤੇ ਵੀ ਕੰਮ ਕੀਤਾ। ਉਹ ਦੁਨੀਆਂ ਦੇ ਮਸ਼ਹੂਰ ਮਨੋਰੋਗ ਮਾਹਰ ਸਨ। ਉਨ੍ਹਾਂ ਨੂੰ 1979 ਵਿਚ ਅਪਣੀ ਰਚਨਾ, ਕਰੁਣਾ ਦੀ ਛੋਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ। ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਅਤੇ ਵਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾਬੋਧ ਦੇਣ ਵਾਲੇ ਕੁੱਝ ਚੋਣਵੇਂ ਕਵੀਆਂ ਵਿਚੋਂ ਡਾ. ਜਸਵੰਤ ਸਿੰਘ ਨੇਕੀ ਦਾ ਨਾਂ ਉੱਘੀ ਥਾਂ ਰਖਦਾ ਹੈ। ਉਨ੍ਹਾਂ ਦੇ ਕਾਵਿ-ਬੋਲ ਵਖਰੇ ਹੀ ਪਛਾਣੇ ਜਾਂਦੇ ਹਨ। ਜਸਵੰਤ ਸਿੰਘ ਨੇਕੀ ਸਮਕਾਲੀ ਪੰਜਾਬੀ ਕਾਵਿ ਜਗਤ ਵਿਚ ਇਕ ਬਿਲਕੁਲ ਨਵੇਕਲੀ ਅਤੇ ਅਦਭੁਤ ਪ੍ਰਤਿਭਾ ਵਾਲੇ ਕਵੀ ਹਨ।

Jaswant Singh NekiJaswant Singh Neki

ਨੇਕੀ ਦੀ ਕਵਿਤਾ, ਉਸ ਦੀ ਕਵਿਤਾ ਦੇ ਇਕ ਅਜਿਹੇ ਸੱਚ ਨੂੰ ਪ੍ਰਮਾਣਿਤ ਕਰਦੀ ਹੈ ਜਿਸ ਦੇ ਅੰਤਰਗਤ ਅਨੇਕਾਂ ਦਵੰਦ ਅਤੇ ਪਰਸਪਰ ਵਿਰੋਧ ਨਿਰੰਤਰ ਗਤੀਮਾਨ ਹਨ। ਅਧਿਐਨ ਅਤੇ ਕੰਮਕਾਜ ਵਜੋਂ ਇਕ ਮਨੋ-ਚਿਕਿਤਸਕ, ਦ੍ਰਿਸ਼ਟੀ ਵਲੋਂ ਦਾਰਸ਼ਨਿਕ, ਅਨੁਭਵ ਵਲੋਂ ਰਹੱਸਵਾਦੀ ਅਤੇ ਕਲਾਕਾਰ ਦੇ ਤੌਰ ਤੇ ਨੇਕੀ ਇਕ ਸੁਹਜਵਾਦੀ ਕਵੀ ਹਨ। ਜਸਵੰਤ ਸਿੰਘ ਨੇਕੀ ਮਿਥਿਹਾਸ ਨੂੰ ਮਨੋਵਿਗਿਆਨਿਕ ਪ੍ਰਤੀਕਾਂ ਦੇ ਰੂਪ ਵਿਚ ਵੇਖਦੇ ਹਨ ਅਤੇ ਅਪਣੇ ਪੂਰਵ-ਵਰਤੀਆਂ ਘਟਨਾਵਾਂ ਦੇ ਰਹੱਸਵਾਦੀ ਅਨੁਭਵਾਂ ਦੀ ਵਿਆਖਿਆ ਲਈ ਆਧੁਨਿਕ ਗਿਆਨ ਅਤੇ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਮਨੋਵਿਗਿਆਨਕ ਦੇ ਰੂਪ ਵਿਚ ਉਹ ਮਨੁੱਖੀ ਮਨ ਦੀ ਤਹਿ ਵਿਚ ਲਹਿ ਜਾਂਦਾ ਹੈ ਅਤੇ ਚੇਤਨਾ ਤੋਂ ਅਰਧ ਚੇਤਨਾ, ਧੁੰਦਲੀਆਂ ਯਾਦਾਂ ਤੀਕ ਜਾ ਅਪੜਦਾ ਹੈ।

Jaswant Singh NekiJaswant Singh Neki

ਉਹ ਅਪਣੇ ਸਰੀਰ ਦੇ ਭੌਤਿਕ ਮਾਧਿਅਮ ਰਾਹੀਂ ਰਹੱਸਵਾਦੀ ਫੂਹੜਤਾ ਦਾ ਅਨੁਭਵ ਕਰਦਾ ਹੈ। ਡਾ. ਜਸਵੰਤ ਸਿੰਘ ਨੇਕੀ ਅਸਲ ਕਵਿਤਾ ਬੁੱਧੀ ਨੂੰ ਅਨੁਭਵ ਵਿਚ ਪਕਾ ਕੇ ਰਚੀ ਕਵਿਤਾ ਨੂੰ ਹੀ ਮੰਨਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਹੁਣ ਡਾਈਡੇਕਟਿਕ ਅਤੇ ਮਾਰਕਸਵਾਦੀ-ਪ੍ਰਗਤੀਵਾਦੀ ਕਵਿਤਾ ਦਾ ਯੁਗ ਸਮਾਪਤ ਹੋ ਗਿਆ ਹੈ ਕਿਉਂਕਿ ਇਸ ਕਵਿਤਾ ਲਈ ਲੋੜੀਂਦਾ ਵਾਤਾਵਰਣ ਜਾਂ ਮਾਹੌਲ ਹੁਣ ਨਹੀਂ ਮਿਲ ਸਕਦਾ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਹੈ

Jaswant Singh NekiJaswant Singh Neki

ਕਿ ਆਧੁਨਿਕ ਕਵਿਤਾ ਪੱਛਮ ਦੀ ਨਕਲ ਮਾਤਰ ਨਹੀਂ ਭਾਵੇਂ ਇਸ ਨੇ ਪੱਛਮ ਤੋਂ ਬਹੁਤ ਕੁੱਝ ਲਿਆ ਹੈ। ਇੰਝ ਜਸਵੰਤ ਸਿੰਘ ਨੇਕੀ ਇਕ ਪ੍ਰਤਿਭਾਸਾਲੀ ਕਵੀ ਤਾਂ ਹੈ ਹੀ, ਉਹ ਇਕ ਮਨੋਵਿਗਿਆਨੀ, ਦਾਰਸ਼ਨਿਕ ਵਿਗਿਆਨੀ, ਮਨੋਰੋਗ ਚਿਕਿਤਸਕ, ਪੱਤਰਕਾਰ, ਧਰਮ ਅਵਲੰਬੀ ਅਤੇ ਬਹੁਤ ਵਧੀਆ ਵਕਤਾ ਵੀ ਹੈ ਅਤੇ ਇਹ ਇਕਾਈ ਨਾ ਰਹਿ ਕੇ ਉਸ ਦਾ ਸਮੁੱਚਾ ਵਿਅਕਤਿਤਵ ਬਣ ਗਏ ਹਨ।

Advertisement

 

Advertisement
Advertisement