Chandigarh News : ਚਿੱਠੀਆਂ ਲਿਖਣ ਦੇ ਦੌਰ ਬਾਰੇ ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ ਹੋਈ ਰਿਲੀਜ਼

By : BALJINDERK

Published : May 19, 2024, 5:13 pm IST
Updated : May 19, 2024, 5:13 pm IST
SHARE ARTICLE
ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ ਰਿਲੀਜ਼ ਕਰਦੇ ਹੋਏ ਸਾਹਿਤਕਾਰ
ਡਾ. ਮਨਜੀਤ ਸਿੰਘ ਬੱਲ ਦੀ ਕਿਤਾਬ ਰਿਲੀਜ਼ ਕਰਦੇ ਹੋਏ ਸਾਹਿਤਕਾਰ

Chandigarh News :ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਵਿਚਾਰ ਚਰਚਾ

Chandigarh News :  -ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਅੱਜ ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਗਲੋਅ ਬੱਲ  ਆਰਟ ਕ੍ਰਿਏਸ਼ਨ ਦੇ ਸਹਿਯੋਗ ਨਾਲ  ਡਾ. ਮਨਜੀਤ ਸਿੰਘ ਬੱਲ ਦੀ ਖ਼ਤਾਂ ਤੇ ਅਧਾਰਿਤ ਪੁਸਤਕ 'ਲਵਿੰਗਲੀ ਯੂਅਰਜ਼-ਪੈੱਨ ਪਾਲਜ਼' ਰਿਲੀਜ਼  ਹੋਈ ਜਿਸ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਵਿਚਾਰ ਚਰਚਾ ਕੀਤੀ। ਮੈਡੀਕਲ ਕਿੱਤੇ ਨਾਲ ਸਬੰਧਤ ਡਾ. ਬੱਲ ਹੁਣ ਤੱਕ 13 ਕਿਤਾਬਾਂ ਲਿਖ ਚੁੱਕੇ ਹਨ। ਸਮਾਗਮ ਦੇ ਸ਼ੁਰੂ ਵਿੱਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਯਾਦ ਕੀਤਾ ਗਿਆ। ਆਪਣੇ ਸਵਾਗਤੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਚਿੱਠੀਆਂ ਦਾ ਰੁਝਾਨ ਲਗਭਗ ਮੁੱਕ ਹੀ ਗਿਆ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਚਿੱਠੀਆਂ ਦੇ ਦੌਰ ਨੂੰ ਸੁਨਹਿਰੀ ਯੁੱਗ ਦੱਸਿਆ।
ਵਿਸ਼ੇਸ਼ ਮਹਿਮਾਨ ਉੱਘੇ ਪੱਤਰਕਾਰ ਪ੍ਰਭਜੋਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਕਿਹਾ ਕਿ ਜਜ਼ਬਾਤੀ ਸਾਂਝ ਵਿੱਚ ਚਿੱਠੀਆਂ ਵੱਡਾ ਰੋਲ ਅਦਾ ਕਰਦੀਆਂ ਸਨ। ਡਾ. ਸੁਨੀਤ ਮਦਾਨ ਨੇ ਦੂਜੇ ਵਿਸ਼ੇਸ਼ ਮਹਿਮਾਨ ਵਜੋਂ ਕਿਤਾਬ ਦੀ ਤਹਿ ਤੱਕ ਜਾਂਦਿਆਂ ਮਨੋਵਿਗਿਆਨਕ ਤੱਥ ਵੀ ਛੂਹੇ। ਦਵਿੰਦਰ ਕੌਰ ਢਿੱਲੋਂ, ਕੇਵਲ ਸਰੀਨ, ਸ਼ਾਇਰ ਭੱਟੀ, ਅਰਵਿੰਦ ਗਰਗ, ਡਾ. ਸੁਰਿੰਦਰ ਗਿੱਲ ਅਤੇ ਸੁਧਾ ਮਹਿਤਾ ਨੇ ਕਾਵਿਕ ਅੰਦਾਜ਼ ’ਚ ਆਪਣੀ ਹਾਜ਼ਰੀ ਲੁਆਈ।
ਲੇਖਕ ਮਨਜੀਤ ਸਿੰਘ ਬੱਲ ਨੇ ਕਿਹਾ ਕਿ ਖ਼ਤਾਂ ਦੇ ਵਟਾਂਦਰੇ ਨੇ  ਉਹਨਾਂ ਦੀ ਜ਼ਿੰਦਗੀ ਨੂੰ ਹੋਰ ਖੁਸ਼ਗਵਾਰ ਬਣਾਇਆ। ਮੁੱਖ ਮਹਿਮਾਨ  ਵਜੋਂ ਆਪਣੀ ਗੱਲ ਕਰਦਿਆਂ ਉੱਘੇ ਲੇਖਕ, ਚਿੰਤਕ ਅਤੇ ਪ੍ਰੇਰਣਾਦਾਇਕ ਸਪੀਕਰ ਕਰਨਲ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚਿੱਠੀ ਲਿਖਣਾ ਵੀ ਇੱਕ ਕਲਾ ਹੈ ਜਿਸ ਰਾਹੀਂ ਥੋੜ੍ਹੇ ਸ਼ਬਦ ਵੱਡੀ ਗੱਲ ਕਹਿਣ ਦੇ ਸਮਰੱਥ ਹੋ ਜਾਂਦੇ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬਹੁਪੱਖੀ ਸ਼ਖ਼ਸੀਅਤ ਡਾ. ਦੇਵਿਆਨੀ ਸਿੰਘ ਨੇ ਕਿਹਾ ਕਿ ਖ਼ਤ ਸਾਥੀਆਂ ਵਰਗੇ ਹੁੰਦੇ ਹਨ।
ਧੰਨਵਾਦੀ ਸ਼ਬਦਾਂ ’ਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਇਸ ਸਮਾਗਮ ਨੂੰ ਯਾਦਗਾਰੀ ਦੱਸਿਆ।
ਹਾਜ਼ਿਰ ਸ੍ਰੋਤਿਆਂ ਵਿਚ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਚੱਠਾ, ਲਾਭ ਸਿੰਘ ਲਹਿਲੀ, ਡਾ. ਪੁਸ਼ਪਿੰਦਰ ਕੌਰ, ਅਰਵਿੰਦ ਸਿੰਘ ਅਰੋੜਾ, ਕਰਨਲ ਨਵਦੀਪ, ਰਜਿੰਦਰ ਰੇਨੂੰ ਆਦਿ ਮੌਜੂਦ ਰਹੇ।

(For more news apart from Dr. Manjit Singh Bal book was released News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement