Sant Singh Sekhon: ‘ਤੀਜਾ ਘਲੂਘਾਰਾ’ ਪੁਸਤਕ ਨਾਲ ਸੰਤ ਸਿੰਘ ਸੇਖੋਂ ਦਾ ਨਵਾਂ ਰੂਪ ਪ੍ਰਗਟ ਹੋਇਆ
Published : Jan 20, 2024, 1:09 pm IST
Updated : Jan 20, 2024, 1:09 pm IST
SHARE ARTICLE
With the book 'Tija Ghalughara', a new form of Sant Singh Sekhon appeared
With the book 'Tija Ghalughara', a new form of Sant Singh Sekhon appeared

1984 ਵਿਚ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਨੇ ਸੇਖੋਂ ਨੂੰ ਝੰਜੋੜ ਕੇ ਰੱਖ ਦਿਤਾ ਸੀ ਤੇ ਉਹ ਕਈ ਵਾਰ ਸੁਤੇ ਉਠ ਕੇ ਬੜਬੜਾਉਣ ਲੱਗ ਪੈਂਦੇ ਸਨ : ਡਾ. ਤੇਜਵੰਤ ਗਿੱਲ

Sant Singh Sekhon: ਪੰਜਾਬ ਦੇ ਗਹਿਰੇ ਸੰਕਟ ਦੀਆਂ ਜੜ੍ਹਾਂ ਫਰੋਲਦਾ ਅਤੇ ਸਮਝਣ ਦਾ ਪਿੜ ਤਿਆਰ ਕਰਨ ਵਾਲੇ ਨਾਮਵਰ ਬੁਧੀਜੀਵੀ ਤੇ ਲੇਖਕ ਸੰਤ ਸਿੰਘ ਸੇਖੋਂ ਦੇ ਲੇਖਾਂ ਦਾ ਸੰਗ੍ਰਹਿ “ਤੀਜਾ ਘਲੂਘਾਰਾ”ਦਾ ਲੋਕ ਅਰਪਣ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿਚ ਕੀਤਾ ਗਿਆ। ਲੇਖਾਂ ਦੇ ਸਬੰਧ ਵਿਚ ਬੋਲਦਿਆਂ, ਡਾ. ਤੇਜਵੰਤ ਸਿੰਘ ਗਿੱਲ ਨੇ ਦਸਿਆ ਕਿ ਸੇਖੋਂ ਨੂੰ ਦਰਬਾਰ ਸਾਹਿਬ ਉਤੇ ਜੂਨ 1984 ਵਿਚ ਹੋਏ ਫ਼ੌਜੀ ਹਮਲੇ ਨੇ ਝੰਜੋੜ ਕੇ ਰੱਖ ਦਿਤਾ। ਕਈ ਵਾਰ ਸੇਖੋਂ ਸਾਹਿਬ ਸੁੱਤੇ ਪਏ ਉਠ ਕੇ ਬੜਬੜਾਉਣ ਲੱਗ ਪੈਂਦੇ ਅਤੇ ਉੱਚੀ ਉੱਚੀ ਰੋਣ ਵੀ ਲੱਗ ਪੈਂਦੇ ਸਨ। ਪਰ ਉਨ੍ਹਾਂ ਦੇ ਲੇਖਾਂ ਵਿਚ ਉਸ ਤਰ੍ਹਾਂ ਦੀ ਭਾਵਕਤਾ ਨਹੀਂ ਬਲਕਿ ਤਾਰਕਿਕ ਤਰੀਕੇ ਨਾਲ ਪੰਜਾਬ ਸੰਕਟ ਅਤੇ ਫ਼ੌਜੀ ਹਮਲੇ ਹੋਣ ਦੀ ਨੌਬਤ ਨੂੰ ਸਮਝਣ ਦੀ ਗਹਿਰੀ ਸਮਝ ਪੇਸ਼ ਕੀਤੀ ਹੈ।

ਸੁਰਜੀਤ ਪਾਤਰ ਨੇ ਕਿਹਾ ਕਿ ਸੇਖੋਂ ਸਾਹਿਬ ਤਾਂ “ਸਮੁੰਦਰ” ਸਨ ਜਿਨ੍ਹਾਂ ਇਤਿਹਾਸ ਤੋਂ ਇਲਾਵਾ ਸਹਿਤ ਦੀਆਂ ਸਾਰੀਆਂ ਵਿਧਾਵਾਂ ਵਿਚ ਪੰਜਾਬੀ/ਸਿੱਖ ਕਲਚਰ ਅਤੇ ਜ਼ਮੀਨ ਉਤੇ ਰੀਗਦੀ ਜ਼ਿੰਦਗੀ ਦੇ ਵੇਗ ਨੂੰ ਨਿਪੁੰਨਤਾ/ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ ਹੈ। ਪੰਜਾਬ ਦੇ ਦੁਖਾਂਤ ਉਤੇ ਲਿਖੇ ਲੇਖਾਂ ਵਿਚ ਇਹ ਸੱਭ ਕੁੱਝ ਦ੍ਰਿਸ਼ਟਮਾਨ ਹੈ। ਇਸ ਮੌਕੇ ਬੁਧੀਜੀਵੀ/ਚਿੰਤਕਾਂ ਦੇ ਇਕੱਠ ਵਿਚ ਬੋਲਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਸੇਖੋਂ ਨੇ ਮਾਰਕਸਵਾਦੀ ਚਿੰਤਕ ਹੁੰਦਿਆਂ ਹੋਇਆਂ ਵੀ ਮਾਰਕਸ ਵਿਚਾਰਧਾਰਾ ਨੂੰ ਭਾਰਤੀ ਅਤੇ ਪੰਜਾਬੀ ਪ੍ਰਸੰਗਤਾ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਾਰਤੀ ਖੱਬੇ ਪੱਖੀਆਂ ਦੀ ਤਰਜ਼ ਉਤੇ ‘ਜਮਾਤੀ ਸੰਘਰਸ਼’ ਦੇ ਨਜ਼ਰੀਏ ਤਕ ਸੀਮਤ ਨਹੀਂ ਰਿਹਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਬੰਧ ਵਿਚ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਖੱਬੇ ਪੱਖੀ ਧਿਰਾਂ ਜ਼ਿਆਦਾ ਫ਼ਾਰਮੂਲਾਨੁਮਾ ਧਾਰਾਵਾਂ ਤੋਂ ਛੁਟਕਾਰਾ ਨਹੀਂ ਪਾ ਸਕੀਆਂ ਜਦੋਂ ਸੇਖੋਂ ਸਾਹਿਬ ਨੇ ਉਨ੍ਹਾਂ ਧਰਾਵਾਂ ਤੋਂ ਪਾਰ ਪੰਜਾਬੀ/ਸਿੱਖ ਰਹਿਤਲ ਦੀਆਂ ਪਰਤਾਂ ਫਰੋਲੀਆਂ, ਪੰਜਾਬ ਸੰਕਟ ਦੇ ਵਿਸ਼ਲੇਸ਼ਣ ਨੂੰ ਹੋਰ ਗਹਿਰਾ ਕੀਤਾ।

ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸੰਸਾਰ, ਜੀਵਨ ਜਾਂਚ ਅਤੇ ਅਰਥ-ਵਿਵਸਥਾ ਵਿਚ ਵਿਚਾਰ ਅਤੇ ਵਿਚਾਰਧਾਰਾ ਸਥਿਰ ਅਤੇ ਚਿਰ ਸਥਾਈ ਨਹੀਂ ਹੋ ਸਕਦੇ ਸਨ। ਫ਼ਲਸਫ਼ੇ ਪੱਧਰ ਉਤੇ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਹੀ ਅੱਜਕਲ ਜ਼ਿਆਦਾ ਪ੍ਰਸੰਗਿਤ ਹੈ। ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਪੰਜਾਬ ਦੇ ਦੁਖਾਂਤ ਅਤੇ ਖ਼ਾਸ ਕਰ ਕੇ ਜੂਨ 84 ਨੇ ਕਮਿਊਨਿਸਟਾਂ ਨੂੰ ਵੀ ਭੰਬਲਭੂਸੇ ਵਿਚ ਪਾ ਦਿਤਾ ਸੀ। ਉਨ੍ਹਾਂ ਵਿਚੋਂ ਕਈ ਮੁੜ ਪੁਰਾਣੀਆਂ ਪੁਜ਼ੀਸ਼ਨਾਂ ਉਤੇ ਜਾ ਪਹੁੰਚੇ ਅਤੇ ਕਈਆਂ ਨੇ ਨਵੇਂ ਰਾਹ ਅਖ਼ਤਿਆਰ ਕਰ ਲਏ। ਪਰ ਕਾਮਰੇਡ-ਬਨਾਮ-ਸਿੱਖ ਟਕਰਾਅ ਬੰਦ ਹੋਣਾ ਚਾਹੀਦਾ ਹੈ।

 (For more Punjabi news apart from With the book 'Tija Ghalughara', a new form of Sant Singh Sekhon appeared, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement