'ਅਲੋਚਕ ਸੰਗ ਮੁਲਾਕਾਤ' ਲੜੀ ਅਧੀਨ ‘ਆਧੁਨਿਕ ਸੰਸਾਰ ਦਾ ਉਥਾਨ' ਵਿਸ਼ੇ ਤੇ ਵਿਚਾਰ-ਚਰਚਾ ਕਰਵਾਈ
Published : Aug 20, 2018, 6:02 pm IST
Updated : Aug 20, 2018, 6:02 pm IST
SHARE ARTICLE
Sahitya Akademy, Delhi
Sahitya Akademy, Delhi

ਸਾਹਿਤ ਅਕਾਦਮੀ ਦਿੱਲੀ ਵੱਲੋਂ ਸ਼ੁਰੂ ਕੀਤੀ ਗਈ 'ਅਲੋਚਕ ਸੰਗ ਮੁਲਾਕਾਤ' ਲੜੀ ਅਧੀਨ ਈਵਨਿੰਗ ਆਡੀਟੋਰੀਅਮ,ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਵਿਖੇ ‘ਆਧੁਨਿਕ ਸੰਸਾਰ ਦਾ...

ਚੰਡੀਗੜ੍ਹ , 20 ਅਗਸਤ : ਸਾਹਿਤ ਅਕਾਦਮੀ ਦਿੱਲੀ ਵੱਲੋਂ ਸ਼ੁਰੂ ਕੀਤੀ ਗਈ 'ਅਲੋਚਕ ਸੰਗ ਮੁਲਾਕਾਤ' ਲੜੀ ਅਧੀਨ ਈਵਨਿੰਗ ਆਡੀਟੋਰੀਅਮ,ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਵਿਖੇ ‘ਆਧੁਨਿਕ ਸੰਸਾਰ ਦਾ ਉਥਾਨ' ਵਿਸ਼ੇ ਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਵਿਚਾਰ-ਚਰਚਾ ਦੇ ਮੁੱਖ ਬੁਲਾਰਾ ਡਾ. ਜਸਪਾਲ ਸਿੰਘ ਸਨ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਦੀਪਕ ਮਨਮੋਹਨ ਨੇ ਸ਼ਿਰਕਤ ਕੀਤੀ। ਗੋਵਰਧਨ ਗੱਬੀ, ਮੈਂਬਰ, ਸਲਾਹਕਾਰ ਬੋਰਡ ਸਾਹਿਤ ਅਕਾਦਮੀ ਦਿੱਲੀ ਨੇ ਆਏ ਹੋਏ ਹੋਏ ਬੁਲਾਰਿਆਂ ਤੇ ਵਿਦਿਆਰਥੀਆਂ ਦਾ ਰਸਮੀਂ ਤੌਰ ’ਤੇ ਸਵਾਗਤ ਕੀਤਾ।

ਡਾ. ਮਨਮੋਹਨ ਨੇ ਮੁਖ ਬੁਲਾਰੇ ਡਾ.ਜਸਪਾਲ ਸਿੰਘ ਦੇ ਸਹਿਤਕ ਖੋਜ ਕਾਰਜ ਨਾਲ ਜਾਣ-ਪਛਾਣ ਕਰਵਾਈ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਜਸਪਾਲ ਸਿੰਘ ਨੇ ਆਧੁਨਿਕ ਸੰਸਾਰ ਦੇ ਉਥਾਨ ਬਾਰੇ ਆਪਣੀ ਗੱਲ-ਬਾਤ ਸੰਖੇਪ ਤੇ ਸੰਕੇਤਕ ਰੂਪ ਵਿੱਚ ਕੀਤੀ। ਉਹ ਆਧੁਨਿਕ ਸੰਸਾਰ ਦੇ ਉਥਾਨ ਨੂੰ ਯੂਰਪ ਕੇਂਦਰਿਤ ਮੰਨਦੇ ਹਨ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਆਧੁਨਿਕ ਸਾਹਿਤ ਤੇ ਆਲੋਚਨਾ ਦਾ ਮੁੱਢ ਯੂਰਪ ਸੀ।ਗਰੀਕ ਫਿਲਾਸਫਰਾਂ ਥੈਲੀਸ,ਪਾਈਥਾਗੋਰਸ,ਹੈਰਕਲਾਈਟਸ ਆਦਿ ਬਾਰੇ ਚਰਚਾ ਕਰਦੇ ਹੋਏ ਇਹਨਾਂ ਦੇ ਵਿਚਾਰਾਂ ਦੇ ਯੂਰਪੀ ਆਧੁਨਿਕਤਾ ਤੇ ਪਏ ਪ੍ਰਭਾਵਾਂ ਦਾ ਜਿਕਰ ਕੀਤਾ।

Sahitya Akademy, DelhiSahitya Akademy, Delhi

ਰੋਮ ਵਿੱਚ ਇਸਾਈ ਧਰਮ ਦੇ ਉਦੈ ਤੇ ਪੋਪ ਦੇ ਪ੍ਰਭੂਤੱਵ ਬਾਰੇ ਕਰਦਿਆਂ ਯੂਰਪ ਦੇ ਮੱਧਕਾਲ ਦੇ ਸਮੇਂ ਤੋਂ ਜਾਣੂ ਕਰਵਾਇਆ।ਇਸਾਈ ਧਰਮ ਦੀ ਧਾਰਮਿਕ ਕੱਟੜਟਤਾ ਤੇ ਇਸ ਦੇ ਵਿਰੋਧ ਵਿੱਚ ਧਾਰਮਿਕ ਖੇਤਰ ਵਿੱਚ ਪੈਦਾ ਹੋਈਆਂ ਪ੍ਰੋਟੈਸਟੈਂਟ ਤੇ ਮਾਨਵਤਾਪੱਖੀ ਲਹਿਰਾਂ ਦਾ ਜਿਕਰ ਕਰਦਿਆਂ ਯੂਰਪੀ ਨਵਜਾਗਰਣ ਦੀ ਚਰਚਾ ਕੀਤੀ।ਇਸ ਨਵਜਾਗਰਣ ਵਿੱਚ ਹੋਈਆਂ ਵਿਗਿਆਨਕ ਖੋਜਾਂ ਦੇ ਯੁਰਪ ਦੀ ਸਮਾਜ-ਸਭਿਆਚਾਰਕ ਤੇ ਰਾਜਸੀ-ਆਰਥਿਕਤਾ ਤੇ ਪਏ ਪ੍ਰਭਾਵਾਂ ਦੀ ਸੰਖੇਪ ਚਰਚਾ ਵੀ ਕੀਤੀ।ਇਹਨਾਂ ਪ੍ਰਭਾਵਾਂ ਰਾਂਹੀ ਪੋਪ ਤੇ ਚਰਚ ਦੀ ਪ੍ਰਭੂਸੱਤਾ ਕਮਜੋਰ ਹੋਈ ਤੇ ਮਾਨਵ ਕੇਂਦਰਿਤ ਪ੍ਰਗਤੀਸ਼ੀਲ ਵਿਚਾਰਾਂ ਦਾ ਉਥਾਨ ਹੋਇਆ।

ਇਸ ਪੂਰੇ ਪਰਿਰਵਤਨ ਦਾ ਸਿੱਟਾ ਯੁਰਪ ਵਿੱਚ ਉਦਯੋਗਿਕ ਕ੍ਰਾਂਤੀ ਤੇ ਪੂੰਜੀਵਾਦ ਦਾ ਬਸਤੀਵਾਦ ਦੇ ਰੂਪ ਵਿਚ ਪਸਾਰ ਸੀ।ਇਸ ਦੇ ਰਾਂਹੀ ਯੂਰਪੀ ਆਧੁਨਿਕਤਾ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਆਈ। ਇਹਨਾਂ ਆਧੁਨਿਕ ਵਿਚਾਰਾਂ ਵਿੱਚ ਫਿਊਰਬਾਖ ਦੇ ਮਕੈਨੀਕਲ ਪਦਾਰਥਵਾਦੀ ਵਿਚਾਰਾਂ ਤੋਂ ਲੈ ਹੀਗਲ ਦੇ ਵਿਚਾਰਵਾਦੀ ਦਵੰਦਵਾਦ ਤੇ ਮਾਰਕਸ ਦੇ ਇਤਿਹਾਸਕ ਪਦਾਰਥਵਾਦ ਦੇ ਕ੍ਰਾਤੀਕਾਰੀ ਵਿਚਾਰ ਸ਼ਾਮਿਲ ਸਨ।ਪਰੰਤੂ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਇਹਨਾਂ ਵਿਚਾਰਾ ਨੂੰ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਤੇ ਯੂਰਪ ਅੰਦਰ ਫਾਸ਼ੀਵਾਦ ਤੇ ਨਾਜੀਵਾਦ ਦੇ ਬਰਬਰ ਉਭਾਰ ਨੇ ਪ੍ਰਭਾਵਿਤ ਕੀਤੀ।

Sahitya Akademy, DelhiSahitya Akademy, Delhi

ਇਸ ਨਿਰਾਸ਼ਾਮਈ ਤੇ ਅਲਗਾਵ ਦੀ ਸਥਿਤੀ ਦੀ ਪ੍ਰਤੀਕਿਰਿਆਂ ਵਜੋਂ ਫਲਸਫੇ, ਸਾਹਿਤ, ਮਨੋਵਿਗਿਆਨ ਆਦਿ ਖੇਤਰਾਂ ਵਿੱਚ ਵਿੰਭਿਨ ਪ੍ਰਕਾਰ ਦੇ ਵਿਚਾਰ, ਸਹਿਤ ਰੂਪ ਤੇ ਸਿਧਾਂਤ ਉਭਰੇ ਸਨ।ਇਸ ਪੂਰੀ ਪ੍ਰਕਿਰਿਆਂ ਨੂੰ ਆਧੁਨਿਕਤਾਵਾਦ ਦਾ ਨਾਂ ਦਿੱਤਾ ਜਾਂਦਾ ਹੈ। ਇਸ ਆਧੁਨਿਕਤਾਵਾਦ ਵਿੱਚੋਂ ਵੀ ਸਾਰਤਰ ਦਾ ਅਸਤਿਤਵਾਦ ਪੈਦਾ ਹੋਇਆ।ਇਸ ਆਧੁਨਿਕਤਾਵਾਦ ਦੇ ਵਿਰੋਧ ਵਿੱਚ ਅੱਗੋਂ ਉਤਰ-ਆਧੁਨਿਕਤਾਵਾਦ ਪੈਦਾ ਹੁੰਦਾ ਹੈ।ਜੋ ਕਿ ਤਰਕ ਤੇ ਵਿਗਿਆਨਕ ਬਾਹਰਮੁੱਖਤਾ ਨੂੰ ਸ਼ੱਕ ਦੀ ਨਜਰ ਨਾਲ ਦੇਖਦਾ ਹੈ।

ਆਪਣੇ ਵਿਚਾਰਾਂ ਨੂੰ ਸਮੇਟਦਿਆਂ aਹਨਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਇਸ ਦੇ ਸਾਹਿਤ ਤੇ ਸਾਹਿਤ ਸਿਧਾਤਾਂ ਤੇ ਵੱਡੇ ਪ੍ਰਭਾਵ ਪੈ ਰਹੇਂ ਹਨ।ਇਸ ਤੋਂ ਬਾਅਦ ਡਾ.ਦੀਪਕ ਮਨਮੋਹਨ ਨੇ ਕਿਹਾ ਸਾਹਿਤ ਅਲੋਚਨਾ ਦੇ ਖੇਤਰ ਵਿਚ ਅੱਜ ਵਧੇਰੇ ਚੇਤੰਨ ਤੇ ਗਿਆਂਨਮਈ ਹੋਣ ਦੀ ਲੋੜ ਹੈ।ਡਾ.ਪ੍ਰਵੀਨ ਕੁਮਾਰ ਨੇ ਅੰਤ ਵਿੱਚ ਸਾਹਿਤ ਅਕਾਦਮੀ ਵੱਲੋ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਆਏ ਹੋਏ ਸਭ ਪ੍ਰੋਫੈਸਰਾਂ,ਖੋਜਾਰਥੀਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ। ਇਸ ਪ੍ਰੋਗਰਾਮ  ਸਰਦਾਰਾ ਸਿੰਘ ਚੀਮਾ, ਡਾ. ਸ਼ਰਨਜੀਤ ਜੌਰ, ਡਾ. ਸਰਬਜੀਤ ਸਿੰਘ, , ਇਤਿਹਾਸਕਾਰ ਈਸ਼ਵਰ ਦਿਆਲ ਗੌੜ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement