
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਫੈਲਾਉਣ ਲਈ ਇਕ ਵਾਰ ਫਿਰ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਫੈਲਾਉਣ ਲਈ ਇਕ ਵਾਰ ਫਿਰ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ਲੈਬ ਤੋਂ ਹੀ ਕੋਰੋਨਾ ਵਾਇਰਸ ਨਿਕਲਿਆ ਹੈ। ਟਰੰਪ ਨੇ ਵੀਰਵਾਰ ਨੂੰ ਚੀਨ 'ਤੇ ਨਵੇਂ ਟੈਰਿਫ ਦੀ ਧਮਕੀ ਵੀ ਦਿੱਤੀ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਵੁਹਾਨ ਦੇ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਅਤੇ ਉਹਨਾਂ ਕੋਲ ਇਸ ਦੇ ਸਬੂਤ ਵੀ ਹਨ।
Photo
ਜਦੋਂ ਉਹਨਾਂ ਕੋਲੋ ਪੁੱਛਿਆ ਗਿਆ ਕਿ ਉਹਨਾਂ ਨੇ ਅਜਿਹਾ ਕੀ ਦੇਖਿਆ ਹੈ ਜਾਂ ਉਹਨਾਂ ਕੋਲ ਕੀ ਸਬੂਤ ਹੈ, ਉਹਨਾਂ ਨੇ ਕਿਹਾ, 'ਹਾਂ, ਮੇਰੇ ਕੋਲ ਹੈ'। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਬੂਤ ਦਿਖਾਉਣ ਲਈ ਕਿਹਾ ਤਾਂ ਟਰੰਪ ਨੇ ਕਿਹਾ, 'ਇਹ ਮੈਂ ਤੁਹਾਨੂੰ ਨਹੀ ਦੱਸ ਸਕਦਾ'।
Photo
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਚੀਨ ਪ੍ਰਤੀ ਅਮਰੀਕੀ ਕਰਜ਼ੇ ਦੀਆਂ ਜ਼ਿੰਮੇਵਾਰੀਆਂ (US debt obligations to China) ਨੂੰ ਰੱਦ ਕਰ ਸਕਦੇ ਹਨ, ਤਾਂ ਉਹਨਾਂ ਨੇ ਕਿਹਾ ਕਿ ਉਹ ਚੀਨ 'ਤੇ ਟੈਰਿਫ ਵਧਾਉਣ 'ਤੇ ਵਿਚਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀਲ ਡੋਨਾਲਡ ਟਰੰਪ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਚੀਨ 'ਤੇ ਹਮਲਾ ਕਰ ਰਹੇ ਹਨ।
File photo
ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਚੀਨ ਲਈ ਪੀਆਰ ਏਜੰਸੀ ਵਜੋਂ ਕੰਮ ਕਰ ਰਿਹਾ ਹੈ। ਇਸ ਲਈ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ। ਦੱਸ ਦਈਏ ਕਿ ਅਮਰੀਕਾ ਨੇ WHO ਨੂੰ ਦੇਣ ਵਾਲੀ ਫੰਡਿਗ ਇਹ ਕਹਿ ਕੇ ਰੋਕ ਦਿੱਤੀ ਕਿ ਵਿਸ਼ਵ ਸਿਹਤ ਸੰਗਠਨ ਨੇ ਸਮੇਂ 'ਤੇ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਨੂੰ ਦੇਣ ਵਿਚ ਅਸਫ਼ਲ ਰਿਹਾ ਹੈ।
Photo
ਟਰੰਪ ਨੇ ਵੀਰਵਾਰ ਨੂੰ ਚੀਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਚੀਨ ਉਹਨਾਂ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਉਹਨਾਂ ਕਿਹਾ ਕਿ ਮੈਂਨੂੰ ਹਰਾਉਣ ਲਈ ਚੀਨ ਕੁਝ ਵੀ ਕਰ ਸਕਦਾ ਹੈ। ਚੀਨ ਉਹਨਾਂ ਦੇ ਵਿਰੋਧੀਆਂ ਨੂੰ ਜਿਤਾਉਂਣਾ ਚਹਾਉਂਦਾ ਹੈ ਤਾਂਕਿ ਚੀਨ ਦੇ ਅਮਰੀਕਾ ਨਾਲ ਵਪਾਰ ਸਬੰਧਾਂ ਵਿਚ ਦਬਾਅ ਘੱਟ ਹੋ ਸਕੇ।