
ਦੁਨੀਆਂ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਇਕ ਪਾਸੇ ਕਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਵਾਸ਼ਿੰਗਟਨ : ਦੁਨੀਆਂ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਇਕ ਪਾਸੇ ਕਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਜਲਦ ਲੌਕਡਾਊਨ ਨੂੰ ਖਤਮ ਕਰਨ ਦੀ ਜਿਦ ਤੇ ਅੜੇ ਹੋਏ ਹਨ। ਇਸੇ ਤਹਿਤ ਟਰੰਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਉਹ ਅਗਲੇ ਹਫਤੇ ਚੁਣਾਵੀ ਕੰਪੇਨ ਸ਼ੁਰੂ ਕਰਨਗੇ ਅਤੇ ਜਲਦ ਹੀ 25000 ਦੇ ਕਰੀਬ ਲੋਕਾਂ ਨਾਲ ਚੋਣ ਰੈਲੀ ਵੀ ਕਰ ਸਕਦੇ ਹਨ। ਦੱਸ ਦੱਈਏ ਕਿ ਬੁੱਧਵਾਰ ਨੂੰ ਵੀ ਅਮਰੀਕਾ ਵਿਚ ਕਰੋਨਾ ਦੇ 28000 ਹਜ਼ਾਰ ਤੋਂ ਜ਼ਿਆਦਾ ਲੋਕ ਪੌਜਟਿਵ ਆਏ ਹਨ ਅਤੇ 2500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਟਰੰਪ ਨੇ ਕਿਹਾ ਕਿ ਉਹ ਅਗਲੇ ਹਫਤੇ ਤੋਂ ਦੇਸ਼ਭਰ ਵਿਚ ਆਪਣੀਆਂ ਯਾਤਰਾ ਸ਼ੁਰੂ ਕਰਨਗੇ ਅਤੇ ਜਲਦ ਹੀ ਅਮਰੀਕੀ ਰਾਸ਼ਟਰਪਤੀ ਚੁਣਾਵ ਦੇ ਲਈ ਪ੍ਰਚਾਰ ਅਭਿਆਨ ਰੈਲੀਆਂ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ।
Donald trump coronavirus
ਵਾਈਟ ਹਾਊਸ ਵਿਚ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਅਗਲੇ ਹਫਤੇ ਐਰੀਜੋਨਾ ਜਾ ਰਹੇ ਹਾਂ। ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਕਾਰਨ ਬੰਦ ਹੋਏ ਅਮੀਰਕਾ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਨਵੰਬਰ ਵਿਚ ਰਾਸ਼ਟਰੀਪਤੀ ਚੁਨਾਵ ਵਿਚ ਮਹੱਤਵਪੂਰਨ ਰਾਜਾਂ ਵਿਚੋਂ ਇਕ ਓਹੀਓ ਦਾ ਉਹ ਜਲਦ ਹੀ ਦੌਰਾ ਕਰਨਗੇ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਐਰੀਜੋਨਾ ਜਾਣ ਦਾ ਮਕਸਦ ਸਿਰਫ ਅਰਥਵਿਵਸਥਾ ਨੂੰ ਬਹਾਲ ਕਰਨਾ ਹੈ। ਰਿਪਬਲਿਕਨ ਉਮੀਦਵਾਰਾਂ ਦੇ ਟਰੰਪ ਨੇ ਡੈਮੋਕਰੇਟਿਕ ਪਾਰਟੀ ਦੇ ਵਿਰੋਧੀ ਜੋਈ ਬਿਡੇਨ ਖ਼ਿਲਾਫ਼ ਸਖ਼ਤ ਲੜਾਈ ਲੜ ਰਹੇ ਹਨ, ਟਰੰਪ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਜਿੰਨੀ ਜਲਦੀ ਹੋ ਸਕੇ ਰੈਲੀਆਂ ਕਰਨਾ ਚਾਹੁੰਦੇ ਹਨ।
Lockdown
ਉਸ ਨੇ ਕਿਹਾ, ਉਮੀਦ ਹੈ ਕਿ ਭਵਿੱਖ ਵਿਚ ਅਸੀਂ ਕੁਝ ਵੱਡੀਆਂ ਰੈਲੀਆਂ ਕਰਾਂਗੇ ਅਤੇ ਲੋਕ ਇਕ ਦੂਜੇ ਦੇ ਨਾਲ ਬੈਠ ਜਾਣਗੇ। ਮੈਨੂੰ ਉਮੀਦ ਹੈ ਕਿ ਅਸੀਂ ਪੁਰਾਣੇ ਢੰਗ ਨਾਲ ਕੁਝ 25,000 ਲੋਕਾਂ ਨਾਲ ਰੈਲੀਆਂ ਕਰ ਸਕਦੇ ਹਾਂ। ਉਧਰ ਮਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾ ਦਾ ਟੀਕਾ ਨਾ ਮਿਲਣ ਤੱਕ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ। ਇਸ ਦੇ ਬਾਵਜੂਗ ਟਰੰਪ ਨੇ ਇਹ ਅਨਮਾਨ ਜਤਾਇਆ ਹੈ ਕਿ ਖਤਰਾ ਆਪਣੇ ਆਪ ਖ਼ਤਮ ਹੋ ਜਾਵੇਗਾ ਅਤੇ ਅਮਰੀਕਾ ਕਿਸੇ ਵੀ ਖਤਰੇ ਨਾਲ ਨਿਪਟਣ ਦੇ ਯੋਗ ਹੈ। ਇਹ ਪੁਛਣ ਤੇ ਕਿ ਬਿਨਾ ਟੀਕੇ ਦੇ ਵਾਇਰਸ ਕਿਵੇਂ ਖ਼ਤਮ ਹੋਵੇਗਾ, ਟਰੰਪ ਨੇ ਕਿਹਾ ਇਹ ਜਾ ਰਿਹਾ ਹੈ, ਇਹ ਖਤਮ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਚੀਨ ਦੇ ਹੱਥਾਂ ਦੀ ਕਠਪੁਤਲੀ ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕਾ ਪਹਿਲਾਂ ਡਬਲਯੂਐਚਓ ਬਾਰੇ ਕੁਝ ਸਿਫਾਰਸ਼ਾਂ ਲੈ ਕੇ ਆਵੇਗਾ ਅਤੇ ਫਿਰ ਚੀਨ ਬਾਰੇ ਵੀ ਅਜਿਹਾ ਹੀ ਕਦਮ ਚੁੱਕਿਆ ਜਾਵੇਗਾ।
Photo
ਟਰੰਪ ਨੇ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਡਬਲਯੂਐਚਓ ਨੂੰ ਕਿਹਾ, ਕਿ ਉਨ੍ਹਾਂ ਨੇ ਸਾਨੂੰ ਗੁਮਰਾਹ ਕੀਤਾ। ਅਸੀਂ ਜਲਦੀ ਹੀ ਇੱਕ ਸਿਫਾਰਸ਼ ਲੈ ਕੇ ਆਵਾਂਗੇ, ਪਰ ਅਸੀਂ ਵਿਸ਼ਵ ਸਿਹਤ ਸੰਗਠਨ ਤੋਂ ਖੁਸ਼ ਨਹੀਂ ਹਾਂ। ਇਸ ਦੌਰਾਨ ਟਰੰਪ ਤੋਂ ਪੁਛਿਆ ਗਿਆ ਕਿ ਤੁਸੀਂ ਖੂਫੀਆਂ ਏਜੰਸੀਆਂ ਦੇ ਨਾਲ ਚੀਨ ਅਤੇ WHO ਬਾਰੇ ਕੀ ਜਾਨਣਾ ਚਹੁੰਦੇ ਹੋ? ਇਸ ਤੇ ਟਰੰਪ ਨੇ ਕਿਹਾ ਕਿ ਅਮਰੀਕਾ WHO ਨੂੰ ਔਸਤਨ 40-50 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦਿੰਦਾ ਹੈ ਅਤੇ ਚੀਨ ਕੇਵਲ 3.8 ਕਰੋੜ ਅਮਰੀਕੀ ਡਾਲਰ ਦੇ ਹਿਸਾਬ ਨਾਲ ਦਿੰਦਾ ਹੈ। ਇਸ ਦੇ ਬਾਵਜੂਦ ਵੀ WHO ਚੀਨ ਦੇ ਲਈ ਕੰਮ ਕਰਦਾ ਨਜ਼ਰ ਆ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਚੱਲ ਕੀ ਰਿਹਾ ਹੈ ਇਸ ਲਈ ਉਨ੍ਹਾਂ ਨੂੰ ਇਸ ਦੇ ਯੋਗ ਹੋਣ ਦੀ ਲੋੜ ਸੀ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।