ਅਕਸ਼ੇ ਕੁਮਾਰ ਦੀ 'ਗੁੱਡ ਨਿਊਜ਼' ਦਾ ਧਮਾਲ, ਜਾਣੋ ਹੁਣ ਤੱਕ ਕਿੰਨੀ ਕੀਤੀ ਕਮਾਈ
Published : Jan 4, 2020, 3:04 pm IST
Updated : Jan 4, 2020, 3:06 pm IST
SHARE ARTICLE
Photo
Photo

ਫ਼ਿਲਮ ਦੀ ਪ੍ਰਸ਼ੰਸ਼ਕਾ ਵੱਲੋਂ ਮਿਲ ਰਹੀ ਹੈ ਵਧੀਆ ਪ੍ਰਤੀਕਿਰਿਆ

ਨਵੀਂ ਦਿੱਲੀ : ਅਕਸ਼ੇ ਕੁਮਾਰ, ਦਲਜੀਤ ਦੋਸਾਂਝ, ਕਰੀਨਾ ਕਪੂਰ ਅਤੇ ਕਿਆਰਾ ਅਡਵਾਣੀ ਦੀ ਫਿਲਮ 'ਗੁੱਡ ਨਿਊਜ਼' ਨੇ ਸਿਨੇਮਾ ਘਰਾਂ ਵਿਚ ਆਪਣੀ ਧਮਾਲ ਜਾਰੀ ਰੱਖੀ ਹੋਈ ਹੈ। ਦੂਜੇ ਹਫ਼ਤੇ ਵਿਚ ਵੀ ਫਿਲਮ ਸ਼ਾਨਦਾਰ ਕਮਾਈ ਕਰ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੂਜੇ ਹਫ਼ਤੇ ਦੇ ਸ਼ੁੱਕਰਵਾਰ ਨੂੰ 8.10 ਕਰੋੜ ਰੁਪਏ ਦੀ ਕਮਾਈ ਨਾਲ ਨਾਲ ਲਗਭਗ 136 ਕਰੋੜ ਰੁਪਇਆ ਕਮਾ ਲਿਆ ਹੈ।

File PhotoFile Photo

ਮੰਨਿਆ ਜਾ ਰਿਹਾ ਹੈ ਕਿ ਕੋਈ ਵੱਡੀ ਫ਼ਿਲਮ ਦਾ ਇਸ ਹਫ਼ਤੇ ਰਿਲੀਜ਼ ਨਾਂ ਹੋਣਾ ਗੁੱਡ ਨਿਊਜ਼ ਦੀ ਕਮਾਈ ਵਿਚ ਵਾਧਾ ਕਰ ਰਿਹਾ ਹੈ। ਰਾਜ ਮਹਿਤਾ ਨਿਰਦੇਸ਼ਤ ਗੁੱਡ ਨਿਊਜ਼ ਆਈਵੀਐਫ ਤਕਨੀਕ ਤੇ ਅਧਾਰਿਤ ਹੈ। ਇਸ ਫਿਲਮ ਵਿਚ ਕਾਮੇਡੀ ਅਤੇ ਇਮੋਸ਼ਨ ਦਾ ਮਿਕਸਚਰ ਕੀਤਾ ਹੋਇਆ ਹੈ। ਖੁਦ ਅਕਸ਼ੇ ਕੁਮਾਰ ਨੇ ਵੀ ਇਕ ਇੰਟਰਵੀਊ ਦੌਰਾਨ ਕਿਹਾ ਸੀ ਕਿ ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀ ਸੱਭ ਤੋਂ ਵਧੀਆਂ ਫ਼ਿਲਮਾਂ ਵਿਚੋਂ ਇਕ ਹੈ।

File PhotoFile Photo

ਅਕਸ਼ੇ ਕਮਾਰ ਨੇ ਕਿਹਾ ਸੀ ਕਿ ਮੈ ਇਹ ਫ਼ਿਲਮ ਵੇਖੀ ਹੈ। ਇਸ ਫਿਲਮ ਹੈ ਆਖਰੀ 22 ਮਿੰਟ ਬਹੁਤ ਭਾਵੂਕ ਹਨ। ਆਪਣੇ ਕਰਿਅਰ ਵਿਚ ਮੈ ਲਗਭਗ 140 ਫ਼ਿਲਮਾਂ ਕੀਤੀਆ ਹਨ ਹਾਲਾਕਿ ਇਹ ਮੇਰੀ ਸੱਭ ਤੋਂ ਵਧੀਆ ਫ਼ਿਲਮ ਹੈ।

File PhotoFile Photo

ਦੱਸ ਦਈਏ ਕਿ ਇਸ ਫ਼ਿਲਮ ਦੇ ਟਰੇਲਰ ਨੂੰ ਵੀ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਗੁੱਡ ਨਿਊਜ਼ ਦਾ ਟਰੇਲਰ ਆਉਣ ਤੋਂ ਬਾਅਦ ਇਸ ਨੂੰ ਕੁੱਝ ਘੰਟਿਆ ਵਿਚ ਹੀ ਲੱਖਾ ਲੋਕਾਂ ਨੇ ਵੇਖਿਆ ਸੀ। ਉਦੋਂ ਤੋਂ ਹੀ ਫਿਲਮ ਦੇ ਹਿੱਟ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਖੈਰ ਫਿਲਮ ਦੀ ਪ੍ਰਸ਼ੰਸਕਾ ਵੱਲੋਂ ਵਧੀਆ ਪ੍ਰਤੀਕਿਰਿਆ ਮਿਲਣਾ ਫਿਲਮ ਨਿਰਦੇਸ਼ਕਾਂ ਲਈ ਵੀ ਇਹ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement