ਬਿਜਲੀ (ਸੋਧ) ਬਿੱਲ ਦੀਆਂ ਵਿਵਸਥਾਵਾਂ ਦੇਸ਼ ਦੇ ਹਿੱਤ ਵਿਚ ਨਹੀਂ: ਸੰਜੇ ਰਾਉਤ

By : AMAN PANNU

Published : Aug 8, 2021, 2:43 pm IST
Updated : Aug 8, 2021, 2:43 pm IST
SHARE ARTICLE
Sanjay Raut
Sanjay Raut

ਸੰਜੇ ਰਾਉਤ ਕਿਹਾ ਕਿ, “ਇਹ ਪ੍ਰਬੰਧ ਰਾਜ ਦੀਆਂ ਬਿਜਲੀ ਕੰਪਨੀਆਂ ਲਈ ਖਤਰੇ ਦੀ ਘੰਟੀ ਹਨ।”

ਮੁੰਬਈ: ਸ਼ਿਵ ਸੈਨਾ (Shiv Sena) ਦੇ ਸੰਸਦ ਮੈਂਬਰ ਸੰਜੇ ਰਾਉਤ (Sanjay Raut) ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਦਾ ਬਿਜਲੀ (ਸੋਧ) ਬਿੱਲ (Electricity Amendment Bill) ਦੇਸ਼ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿੱਲ ਬਾਰੇ ਸੂਬਿਆਂ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamta Banerjee) ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਚਿੱਠੀ ਲਿਖ ਕੇ ਬਿੱਲ ਨੂੰ ਰੋਕਣ ਦੀ ਅਪੀਲ ਕੀਤੀ ਸੀ। ਬੈਨਰਜੀ ਨੇ ਕਿਹਾ ਕਿ ਇਸ ਮੁੱਦੇ 'ਤੇ ਪਹਿਲਾਂ ਵਿਆਪਕ ਅਤੇ ਪਾਰਦਰਸ਼ੀ ਢੰਗ ਨਾਲ ਚਰਚਾ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਦਿੱਲੀ ‘ਚ ਸੋਮਵਾਰ ਤੋਂ ਖੁੱਲ੍ਹਣਗੇ ਹਫ਼ਤਾਵਾਰੀ ਬਾਜ਼ਾਰ, CM ਨੇ ਕਿਹਾ- ਕੋਰੋਨਾ ਨਿਯਮਾਂ ਦੀ ਪਾਲਣਾ ਕਰੋ

PM ModiPM Modi

ਬਿਜਲੀ (ਸੋਧ) ਬਿੱਲ, 2021 ਦੇ ਤਹਿਤ, ਬਿਜਲੀ ਖਪਤਕਾਰਾਂ ਨੂੰ ਟੈਲੀਕਾਮ ਸੈਕਟਰ (Telecom Sector) ਦੀ ਤਰ੍ਹਾਂ ਆਪਣੀ ਪਸੰਦ ਦਾ ਸੇਵਾ ਪ੍ਰਦਾਤਾ ਚੁਣਨ ਦਾ ਵਿਕਲਪ ਮਿਲੇਗਾ। 12 ਜੁਲਾਈ, 2021 ਨੂੰ ਜਾਰੀ ਲੋਕ ਸਭਾ ਦੇ ਬੁਲੇਟਿਨ ਦੇ ਅਨੁਸਾਰ, ਸਰਕਾਰ ਨੇ ਸੰਸਦ ਦੇ ਮੌਜੂਦਾ ਸੈਸ਼ਨ (Parliament Session) ਵਿਚ ਪੇਸ਼ ਕੀਤੇ ਜਾਣ ਵਾਲੇ 17 ਨਵੇਂ ਬਿੱਲਾਂ ਨੂੰ ਸੂਚੀਬੱਧ ਕੀਤਾ ਹੈ। ਉਨ੍ਹਾਂ ਵਿਚੋਂ ਬਿਜਲੀ (ਸੋਧ) ਬਿੱਲ ਵੀ ਹੈ।

ਹੋਰ ਪੜ੍ਹੋ: ਨੀਰਜ ਚੋਪੜਾ ਨੂੰ 2 ਕਰੋੜ ਅਤੇ ਦੂਜੇ ਤਗਮਾ ਜੇਤੂਆਂ ਨੂੰ 1-1 ਕਰੋੜ ਦੇਵੇਗਾ BYJU's

PHOTOPHOTO

ਹੋਰ ਪੜ੍ਹੋ: ਨੌਜਵਾਨਾਂ ਨੇ DJ ਲਗਾ ਕੇ ਕੀਤੀ ਹੁੱਲੜਬਾਜੀ, ਗੁਆਂਢੀਆਂ ਨੇ ਰੋਕਿਆ ਤਾਂ ਉਹਨਾਂ ਨਾਲ ਕੀਤੀ ਕੁੱਟਮਾਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਦਾਅਵਾ ਕੀਤਾ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਰਾਜ ਦੀਆਂ ਬਿਜਲੀ ਕੰਪਨੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੀਆਂ। ਰਾਜ ਸਭਾ ਮੈਂਬਰ ਨੇ ਰਾਜਾਂ ਅਤੇ ਹਿੱਸੇਦਾਰਾਂ ਨਾਲ ਇਸ ਦੀਆਂ ਵਿਵਸਥਾਵਾਂ ਬਾਰੇ ਚਰਚਾ ਨਾ ਕਰਨ ਲਈ ਕੇਂਦਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ, “ਇਹ ਪ੍ਰਬੰਧ ਰਾਜ ਦੀਆਂ ਬਿਜਲੀ ਕੰਪਨੀਆਂ ਲਈ ਖਤਰੇ ਦੀ ਘੰਟੀ ਹਨ। ਸਾਡੀ ਪਾਰਟੀ ਇਸ ਬਾਰੇ ਵਿਚਾਰ ਕਰ ਰਹੀ ਹੈ।”

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement