
ਕਿਹਾ- ‘ਉਹਨਾਂ ਨੂੰ ਸਲਾਹ ਦੇਣ ਦੀ ਹੈਸੀਅਤ ਨਹੀਂ’
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਸੰਸਦ ਰਾਜੇਸ਼ ਮਿਸ਼ਰਾ ਨੇ ਪਾਰਟੀ ਨੂੰ ਦੇਸ਼ ਦੇ ਮੌਜੂਦਾ ਸਿਆਸਤੀ ਹਲਾਤ ਵਿਚ ਸਵੈ-ਨਿਰੀਖਣ ਕਰਨ ਦੀ ਸਲਾਹ ਦਿੰਦੇ ਹੋਏ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਸਲਾਹਕਾਰ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਸਲਾਹ ਦੇਣ ਦੀ ਉਹਨਾਂ ਦੀ ਹੈਸੀਅਤ ਨਹੀਂ ਹੈ।
Rajesh Mishra
ਵਾਰਾਣਸੀ ਤੋਂ ਕਾਂਗਰਸ ਦੇ ਸੰਸਦ ਰਹੇ ਅਤੇ ਲੋਕ ਸਭਾ ਚੋਣਾਂ 2019 ਵਿਚ ਸਲੇਮਪੁਰ ਸੀਟ ਤੋਂ ਪਾਰਟੀ ਉਮੀਦਵਾਰ ਰਹੇ ਸੀਨੀਅਰ ਆਗੂ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਉਹਨਾਂ ਨੇ ਅਪਣਾ ਫੈਸਲਾ ਪ੍ਰਿਯੰਕਾ ਗਾਂਧੀ ਦੇ ਮੁੱਖ ਦਫ਼ਤਰ ਨੂੰ ਦੱਸ ਦਿੱਤਾ ਹੈ। ਉਹਨਾਂ ਨੇ ਲਖਨਊ ਕੈਂਟ ਸੀਟ ਦੇ ਇੰਚਾਰਜ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ।
Rahul Gandhi and Priyanka Gandhi
ਇਸ ਬਾਰੇ ਪੁੱਛੇ ਜਾਣ ‘ਤੇ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਿਯੰਕਾ ਗਾਂਧੀ ਨੂੰ ਸਲਾਹ ਦੇਣ ਦੀ ਸਥਿਤੀ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਸਮਝ ਆਇਆ ਉਸ ਦੇ ਅਨੁਸਾਰ ਉਹਨਾਂ ਨੇ ਇਹ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਮਿਸ਼ਰਾ ਨੇ ਕਿਹਾ ਕਿ ਬਹੁਤ ਚੀਜ਼ਾਂ ਗਲਤ ਹਨ ਪਰ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਜੇਕਰ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਉਹਨਾਂ ਨੂੰ ਬੁਲਾ ਕੇ ਇਸ ਬਾਰੇ ਗੱਲ ਕਰਨਗੇ ਤਾਂ ਉਹ ਉਹਨਾਂ ਸਾਹਮਣੇ ਸਾਰੀਆਂ ਗੱਲਾਂ ਰੱਖਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ