
ਦੱਸ ਦਈਏ ਕਿ ਕਰਨਾਟਕ ਵਿਚ ਕਾਂਗਰਸ-ਜਨਤਾ ਦਲ ਦੀ ਸਰਕਾਰੀ ਮੰਗਲਵਾਰ ਨੂੰ ਵਿਧਾਨ ਸਭਾ 'ਚ ਭਰੋਸੇ ਦੀ ਵੋਟ ਹਾਸਲ ਨਾ ਕਰ ਸਕੀ ਅਤੇ ਸੂਬੇ ਵਿਚ ਸਰਕਾਰ ਡਿੱਗ ਗਈ
ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਵਿਚ ਐਚਡੀ ਕੁਮਾਰ ਸਵਾਮੀ ਗਠਬੰਧਨ ਸਰਕਾਰ ਡਿੱਗਣ 'ਤੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ਤੇ ਸੰਸਥਾਵਾਂ ਅਤੇ ਲੋਕਤੰਤਰ ਨੂੰ ਸੰਗਠਿਤ ਢੰਗ ਨਾਲ ਕਮਜ਼ੋਰ ਕਰ ਦਾ ਦੇਸ਼ ਲਗਾਇਆ ਹੈ। ਉਹਨਾਂ ਨੇ ਆਪਣੇ ਟਵਿੱਟਰ ਅਕਾਊਟ ਤੇ ਇਕ ਟਵੀਟ ਸ਼ੇਅਰ ਕੀਤਾ ਹੈ ਕਿ ਇਕ ਦਿਨ ਭਾਜਪਾ ਨੂੰ ਵੀ ਪਤਾ ਚੱਲੇਗਾ ਕਿ ਹਰ ਚੀਜ਼ ਨੂੰ ਆਪਣੇ ਹੱਕ ਵਿਚ ਨਹੀਂ ਕੀਤਾ ਜਾ ਸਕਦਾ ਅਤੇ ਨਾ ਖਰੀਦਿਆ ਜਾ ਸਕਦਾ ਹੈ। ਹਰ ਇਕ ਝੂਠ ਇਕ ਦਿਨ ਬੇਨਕਾਬ ਹੋ ਹੀ ਜਾਂਦਾ ਹੈ।
JDU Party
ਦੱਸ ਦਈਏ ਕਿ ਕਰਨਾਟਕ ਵਿਚ ਕਾਂਗਰਸ-ਜਨਤਾ ਦਲ ਦੀ ਸਰਕਾਰੀ ਮੰਗਲਵਾਰ ਨੂੰ ਵਿਧਾਨ ਸਭਾ 'ਚ ਭਰੋਸੇ ਦੀ ਵੋਟ ਹਾਸਲ ਨਾ ਕਰ ਸਕੀ ਅਤੇ ਸੂਬੇ ਵਿਚ ਸਰਕਾਰ ਡਿੱਗ ਗਈ। ਉੱਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਸਰਕਾਰ ਦੇ ਡਿੱਗਣ ਤੇ ਕਿਹਾ ਕਿ ਆਖ਼ਿਰ ਸਵਾਰਥ ਵਾਲੇ ਲੋਕਾਂ ਦੇ ਲਾਲਚ ਦੀ ਅੱਜ ਜਿੱਤ ਹੋ ਹੀ ਗਈ। ਗਾਂਧੀ ਨੇ ਟਵੀਟ ਕੀਤਾ ਕਿ ''ਆਪਣੇ ਪਹਿਲੇ ਦਿਨ ਤੋਂ ਹੀ ਕਾਂਗਰਸ ਜਨਤਾ ਦਲ ਸਰਕਾਰ ਦੇ ਨੇੜੇ ਅਤੇ ਬਾਹਰ ਦੇ ਉਹਨਾਂ ਸਵਾਰਥ ਵਾਲੇ ਲੋਕਾਂ ਦੇ ਨਿਸ਼ਾਨੇ ਤੇ ਆ ਗਈ ਸੀ ਜਿਹਨਾਂ ਨੇ ਗਠਬੰਧਨ ਨੂੰ ਸੱਤਾ ਦੇ ਰਸਤੇ ਲਈ ਖਤਰਾ ਅਤੇ ਰੁਕਾਵਟ ਦੇ ਤੌਰ ਤੇ ਦੇਖਿਆ।
HD Kumaraswamy
ਉਹਨਾਂ ਦਾਉਵਾ ਕੀਤਾ ਕਿ ਉਹਨਾਂ ਦੇ ਲਾਲਚ ਦੀ ਅੱਜ ਜਿੱਤ ਹੋ ਗਈ। ਲੋਕਤੰਤਰ, ਇਮਾਨਦਾਰੀ ਅਤੇ ਕਰਨਾਟਕ ਦੀ ਜਨਤਾ ਹਾਰ ਗਈ। ਦੱਸ ਦਈਏ ਕਿ ਕਰਨਾਟਕ ਵਿਚ ਕਾਂਗਰਸ ਜਨਤਾ ਦਲ ਗਠਬੰਧਨ ਦੀ ਸਰਕਾਰ ਵਿਧਾਨ ਸਭਾ 'ਚ ਭਰੋਸੇ ਦੀ ਵੋਟ ਹਾਸਲ ਨਾ ਕਰ ਸਕੀ ਅਤੇ ਸਰਕਾਰ ਡਿੱਗ ਗਈ। ਇਸ ਦੇ ਨਾਲ ਹੀ ਸੂਬੇ ਵਿਚ 14 ਮਹੀਨਿਆਂ ਤੋਂ ਅਸਥਿਰਤਾ ਦੇ ਦੌਰ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਐਚ ਡੀ ਕੁਮਾਰ ਸਵਾਮੀ ਦਾ ਕਾਰਜਕਾਲ ਖ਼ਤਮ ਹੋ ਗਿਆ। ਕੁਮਾਰ ਸਵਾਮੀ ਨੇ ਵਿਧਾਨ ਸਭਾ ਵਿਚ ਭਰੋਸੇ ਦੀ ਵੋਟ ਹਾਰਨ ਤੋਂ ਤੁਰੰਤ ਬਾਅਦ ਰਾਜਪਾਲ ਵਜੂਭਾਈ ਵਾਲਾ ਨੂੰ ਆਪਣਾ ਅਸੀਫ਼ਾ ਸੌਂਪ ਦਿੱਤਾ।