ਖ਼ੁਦ ਕੋਰੋਨਾ ਪਾਜ਼ੀਟਿਵ ਹੋ ਕੇ ਵੀ ਕਰਦਾ ਸੀ ਕੋਰੋਨਾ ਮਰੀਜ਼ਾਂ ਦੀ ਸੇਵਾ, ਹੁਣ ਹੋਈ ਮੌਤ
Published : Oct 11, 2020, 4:48 pm IST
Updated : Oct 11, 2020, 4:48 pm IST
SHARE ARTICLE
corona
corona

ਐਂਬੂਲੈਂਸ ਦੇ ਡਰਾਈਵਰ ਆਰਿਫ ਨੇ ਆਪਣੀ ਜਾਨ ਨੂੰ ਜੋਖਮ ਵਿਚ ਪਾਉਂਦਿਆਂ 200 ਤੋਂ ਵੱਧ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਭਰਤੀ ਕਰਵਾਇਆ

ਨਵੀਂ ਦਿੱਲੀ - ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਕੋਰੋਨਾ ਵਾਰੀਅਰਜ਼ ਪਿਛਲੇ ਕਾਫ਼ੀ ਸਮੇਂ ਤੋਂ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਸਹਾਇਤਾ ਲਈ ਆਪਣੀ ਜ਼ਿੰਦਗੀ ਜੋਖਮ ਵਿਚ ਪਾ ਰਹੇ ਹਨ। ਇੱਥੇ ਬਹੁਤ ਸਾਰੇ ਲੋਕ ਹਨ ਜੋ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ ਅਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਹਨ। ਅਜਿਹੀ ਹੀ ਇਕ ਸ਼ਖਸੀਅਤ ਆਰਿਫ ਖਾਨ ਸੀ ਜੋ ਕਿ ਦਿੱਲੀ ਦੇ ਸੀਲਮਪੁਰ ਖੇਤਰ ਦਾ ਰਹਿਣ ਵਾਲਾ ਸੀ। 

corona cases corona casesਐਂਬੂਲੈਂਸ ਦੇ ਡਰਾਈਵਰ ਆਰਿਫ ਨੇ ਆਪਣੀ ਜਾਨ ਨੂੰ ਜੋਖਮ ਵਿਚ ਪਾਉਂਦਿਆਂ 200 ਤੋਂ ਵੱਧ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਭਰਤੀ ਕਰਵਾਇਆ ਅਤੇ 100 ਤੋਂ ਵੱਧ ਲਾਸ਼ਾਂ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਲੈ ਕੇ ਗਿਆ ਤੇ ਹੁਣ ਕੋਰੋਨਾ ਸੰਕਰਮਿਤ ਹੋਣ ਕਰ ਕੇ ਆਰਿਫ਼ ਦੀ ਮੌਤ ਹੋ ਗਈ ਹੈ। ਆਰਿਫ਼ ਦੀ ਮੌਤ ਸ਼ਨੀਵਾਰ ਸਵੇਰੇ ਹੋਈ ਸੀ। ਉਹਨਾਂ ਦਾ ਇਲਾਜ ਹਿੰਦੂ ਰਾਓ ਹਸਪਤਾਲ ਵਿਚ ਚੱਲ ਰਿਹਾ ਸੀ।

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਵੀ ਆਰਿਫ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਆਰਿਫ ਖਾਨ ਪਿਛਲੇ 25 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਸੇਵਾ ਦਲ ਨਾਲ ਜੁੜੇ ਹੋਏ ਸਨ। ਉਹ ਮੁਫਤ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਿਚ ਕੰਮ ਕਰਦਾ ਸੀ। 21 ਮਾਰਚ ਤੋਂ ਆਰਿਫ਼ ਖਾਨ ਕੋਰੋਨਾ ਮਰੀਜ਼ਾਂ ਨੂੰ ਉਹਨਾਂ ਦੇ ਘਰ ਤੋਂ ਹਸਪਤਾਲ ਲਿਜ਼ਾਦਾ ਰਿਹਾ ਹੈ।

tweettweetਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਜਤੇਂਦਰ ਸਿੰਘ ਸ਼ੰਟੀ ਨੇ ਆਰਿਫ ਨੂੰ ਜ਼ਿੰਦਾ ਦਿਲ ਵਿਅਕਤੀ ਦੱਸਿਆ ਅਤੇ ਕਿਹਾ ਕਿ ਮੁਸਲਮਾਨ ਹੋਣ ਦੇ ਬਾਵਜੂਦ ਵੀ ਆਰਿਫ਼ ਨੇ 100 ਤੋਂ ਵੱਧ ਹਿੰਦੂਆਂ ਦੀਆਂ ਲਾਸ਼ਾਂ ਦਾ ਆਪਣੇ ਹੱਥਾਂ ਨਾਲ ਸਸਕਾਰ ਕੀਤਾ। ਸ਼ੰਟੀ ਨੇ ਦੱਸਿਆ ਕਿ ਜਦੋਂ ਆਰਿਫ ਦੀ ਮੌਤ ਹੋ ਗਈ ਸੀ, ਤਾਂ ਉਸ ਦੇ ਅੰਤਮ ਸੰਸਕਾਰ ਲਈ ਪਰਿਵਾਰਕ ਮੈਂਬਰ ਉਸ ਦੇ ਕੋਲ ਨਹੀਂ ਆਏ। ਉਸ ਦੇ ਪਰਿਵਾਰ ਵਾਲਿਆਂ ਨੇ ਆਰਿਫ ਦੀ ਲਾਸ਼ ਨੂੰ ਦੂਰੋਂ ਕਾਫ਼ੀ ਮਿੰਟਾਂ ਤੱਕ ਦੇਖਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਪ੍ਰਧਾਨ ਜਤੇਂਦਰ ਸਿੰਘ ਸ਼ੰਟੀ ਨੇ ਆਪਣੇ ਹੱਥੀਂ ਕੀਤਾ।

Corona caseCorona caseਸ਼ੰਟੀ ਨੇ ਕਿਹਾ ਕਿ ਆਰਿਫ 24 ਘੰਟੇ ਕੋਰੋਨਾ ਸੰਕਰਮਿਤ ਲਈ ਉਪਲੱਬਧ ਰਹਿੰਦਾ ਸੀ। ਆਰਿਫ਼ ਰਾਤ 2 ਵਜੇ ਵੀ ਕੋਰੋਨਾ ਮਰੀਜ਼ਾਂ ਨੂੰ ਘਰ ਤੋਂ ਲੈ ਕੇ ਜਾਂਦਾ ਸੀ। ਉਨ੍ਹਾਂ ਵਿਚੋਂ ਕੁਝ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਅੰਤਿਮ ਸੰਸਕਾਰ ਲਈ ਵੀ ਲਿਜਾਇਆ ਗਿਆ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਨੇ ਕਿਹਾ ਕਿ ਜੇਕਰ ਕਿਸੇ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਵੀ ਵਿੱਤੀ ਸਹਾਇਤਾ ਦੀ ਲੋੜ ਪਈ ਹੈ ਤਾਂ ਵੀ ਆਰਿਫ਼ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਦੱਸਿਆ ਜਾਂਦਾ ਹੈ ਕਿ 3 ਅਕਤੂਬਰ ਨੂੰ ਆਰਿਫ਼ ਦੀ ਸਿਹਤ ਵਿਗੜ ਗਈ ਸੀ। ਫਿਰ ਵੀ ਉਹ ਕੋਰੋਨਾ ਸੰਕਰਮਿਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਂਦਾ ਸੀ। ਜਦੋਂ ਉਸ ਦੀ ਸਿਹਤ ਖ਼ਰਾਬ ਹੋਈ ਤਾਂ ਆਰਿਫ ਦਾ ਕੋਰੋਨਾ ਟੈਸਟ ਹੋਇਆ ਟੈਸਟ ਕਰਵਾਉਣ ਤੋਂ ਬਾਅਦ ਉਸ ਦਾ ਟੈਸਟ ਪਾਜ਼ੀਟਿਵ ਆਇਆ।

Corona Virus India Private hospital  Corona Virus ਪਰਿਵਾਰ ਦੇ ਅਨੁਸਾਰ, ਜਿਸ ਦਿਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਉਸੇ ਦਿਨ ਉਸ ਦੀ ਮੌਤ ਹੋ ਗਈ ਸੀ। ਉਹ ਪਰਿਵਾਰ ਵਿਚ ਇਕਲੌਤਾ ਕਮਾਈ ਵਾਲਾ ਮੈਂਬਰ ਸੀ। ਜਤੇਂਦਰ ਸਿੰਘ ਸ਼ੰਟੀ ਨੇ ਆਰਿਫ ਨੂੰ ਅਸਲ ਕੋਰੋਨਾ ਵਾਰੀਅਰ ਦੱਸਦਿਆਂ ਸਰਕਾਰ ਤੋਂ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement