Gold-Silver Price: ਲਗਾਤਾਰ ਘੱਟ ਰਹੀਆਂ ਨੇ ਸੋਨੇ ਦੀਆਂ ਕੀਮਤਾਂ, ਜਾਣੋ ਅੱਜ ਦੀ ਅਪਡੇਟ
Published : Oct 16, 2020, 11:56 am IST
Updated : Oct 16, 2020, 2:10 pm IST
SHARE ARTICLE
gold rate
gold rate

ਸਵੇਰੇ 10: 19 ਵਜੇ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਡਿਲੀਵਰੀ ਵਾਲੇ ਸੋਨੇ ਦੀ ਕੀਮਤ 62 ਰੁਪਏ ਯਾਨੀ 0.12% ਦੀ ਗਿਰਾਵਟ ਨਾਲ 50,650 ਰੁਪਏ ਪ੍ਰਤੀ 10 ਗ੍ਰਾਮ ਰਹੀ।

ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਵਿਸ਼ਵ ਪੱਧਰ 'ਤੇ ਮੰਗ ਘਟਣ ਕਾਰਨ ਭਾਗੀਦਾਰਾਂ ਦੇ ਸੌਦਿਆਂ 'ਚ ਗਿਰਾਵਟ ਕਾਰਨ ਫਿਊਚਰਜ਼ ਟ੍ਰੇਡਿੰਗ 'ਚ ਸੋਨੇ ਦੀਆਂ ਕੀਮਤਾਂ ਅੱਜ ਫਿਰ ਤੋਂ  ਡਿੱਗੀਆਂ। ਸਵੇਰੇ 10: 19 ਵਜੇ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਡਿਲੀਵਰੀ ਵਾਲੇ ਸੋਨੇ ਦੀ ਕੀਮਤ 62 ਰੁਪਏ ਯਾਨੀ 0.12% ਦੀ ਗਿਰਾਵਟ ਨਾਲ 50,650 ਰੁਪਏ ਪ੍ਰਤੀ 10 ਗ੍ਰਾਮ ਰਹੀ।

gold rategold rateਇਸ ਦੇ ਨਾਲ ਹੀ ਦਿੱਲੀ 'ਚ ਕਮੀ ਦੀ ਵਜ੍ਹਾ ਨਾਲ ਲਗਾਤਾਰ ਤੀਜੇ ਦਿਨ ਸੋਨੇ ਦੇ ਭਾਅ 'ਚ ਗਿਰਾਵਟ ਦੇਖਣ ਨੂੰ ਮਿਲੀ। ਗਲੋਬਲ ਪੱਧਰ 'ਤੇ ਵੀ ਸੋਨੇ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦਾ ਭਾਅ 1,901 ਡਾਲਰ ਪ੍ਰਤੀ ਔਂਸ 'ਤੇ ਰਹਿ ਗਿਆ। ਚਾਂਦੀ ਦੀ ਕੀਮਤ 24.18 ਡਾਲਰ ਪ੍ਰਤੀ ਔਂਸ 'ਤੇ ਰਹਿ ਗਈ। 

gold prizegold prizeਦੱਸ ਦਈਏ ਕਿ ਪਿਛਲੇ ਸੈਸ਼ਨ ਵਿਚ ਦਸੰਬਰ ਦੇ ਇਕਰਾਰਨਾਮੇ ਵਾਲੇ ਸੋਨੇ ਦੀ ਕੀਮਤ 50,712 ਰੁਪਏ ਪ੍ਰਤੀ 10 ਗ੍ਰਾਮ ਸੀ। ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ ਵਿੱਚ ਦਸੰਬਰ ਦੇ ਇਕਰਾਰਨਾਮੇ ਵਾਲੇ ਸੋਨੇ ਦੀ ਕੀਮਤ 126 ਰੁਪਏ ਦੀ ਗਿਰਾਵਟ ਦੇ ਨਾਲ 50,586 ਰੁਪਏ ਪ੍ਰਤੀ 10 ਗ੍ਰਾਮ ਰਹੀ। ਹਾਲਾਂਕਿ, ਬਾਅਦ ਵਿੱਚ ਇਸ ਦੀਆਂ ਕੀਮਤਾਂ ਵਿੱਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement