
ਲਦਾਖ ਦੀ ਗਲਬਾਨ ਘਾਟੀ ਚ ਚੀਨ ਅਤੇ ਭਾਰਤੀ ਫੌਜਾਂ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਹੁਣ ਮੋਦੀ ਸਰਕਾਰ ਐਕਸ਼ਨ ਵਿਚ ਆ ਗਈ ਹੈ ।
ਨਵੀਂ ਦਿੱਲੀ : ਲਦਾਖ ਦੀ ਗਲਬਾਨ ਘਾਟੀ ਚ ਚੀਨ ਅਤੇ ਭਾਰਤੀ ਫੌਜਾਂ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਹੁਣ ਮੋਦੀ ਸਰਕਾਰ ਐਕਸ਼ਨ ਵਿਚ ਆ ਗਈ ਹੈ । ਇਸ ਸਬੰਧੀ ਹੁਣ ਪ੍ਰਧਾਨ ਮੰਤਰੀ ਮੋਦੀ ਵੱਲੋਂ 19 ਜੂਨ ਸ਼ਾਮ 5 ਵਜੇ ਸਰਭਦਲ ਬੈਠਕ ਬੁਲਾਈ ਹੈ। ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਅਧਿਆਕਸ਼ ਸ਼ਾਮਿਲ ਹੋਣਗੇ। ਇਸ ਬੈਠਕ ਵਿਚ ਭਾਰਤੀ-ਚੀਨ ਵਿਵਾਦ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ ਨੂੰ ਦੇਸ਼ ਨੂੰ ਸੰਬੋਧਨ ਕਰਨਗੇ। ਉੱਧਰ ਪੀਐੱਮਓ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਟਵੀਟ ਵਿਚ ਕਿਹਾ ਗਿਆ ਹੈ, ਕਿ ਭਾਰਤੀ-ਚੀਨ ਸੀਮਾ ਬਾਰੇ ਚਰਚਾ ਕਰਨ ਲਈ 19 ਜੂਨ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਰਭ ਦਲ ਬੈਠਕ ਬੁਲਾਈ ਗਈ ਹੈ।
PM Modi
ਜ਼ਿਕਰਯੋਗ ਹੈ ਕਿ 20 ਭਾਰਤੀ ਜਾਵਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿਚ ਹੈ ਅਤੇ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਇਸ ਤੇ ਪੂਰਵੀ ਕਾਂਗਰਸੀ ਅਧਿਆਕਸ਼ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਨੇ ਸਾਡੀ ਜਮੀਨ ਖੋਹ ਲਈ ਹੈ, ਪ੍ਰਧਾਨ ਮੰਤਰੀ ਜੀ ਚੁੱਪ ਕਿਉਂ ਹਨ? ਤੁਸੀਂ ਕਿਥੇ ਲੁੱਕ ਗਏ ਹੋ, ਤੁਸੀਂ ਬਾਹਰ ਆਉਂ, ਪੂਰਾ ਦੇਸ਼ , ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਵੱਲੋਂ ਟਵੀਟ ਕਰ ਮੋਦੀ ਸਰਕਾਰ ਤੇ ਨਿਸ਼ਾਨਾ ਲਗਾਇਆ ਗਿਆ ਸੀ ਅਤੇ ਚੀਨ ਦੇ ਮਾਮਲੇ ਤੇ ਸਰਕਾਰ ਨੂੰ ਸਚਾਈ ਦੱਸਣ ਲਈ ਕਿਹਾ ਸੀ।
PM Modi
ਉਧਰ ਪ੍ਰਿਯਕਾ ਗਾਂਧੀ ਵੱਲੋਂ ਵੀ ਕਿਹਾ ਗਿਆ ਸੀ ਕਿ ਸਾਡੀ ਜਮੀਨ ਅਤੇ ਸਾਡੀ ਏਕਤਾ ਨੂੰ ਲਲਕਾਰਿਆ ਗਿਆ ਹੈ। ਸਾਡੇ ਜਵਾਨ ਅਤੇ ਅਫਸਰ ਸ਼ਹੀਦ ਹੋਏ ਹਨ ਕੀ ਅਸੀਂ ਚੁੱਪ ਰਹਾਂਗੇ? ਦੱਸ ਦੱਈਏ ਕਿ ਲਦਾੱਖ ਤੇ ਚੱਲ ਰਿਹਾ ਭਾਰਤ-ਚੀਨ ਵਿਵਾਦ ਆਪਣੇ ਆਖਰੀ ਸੀਮਾ ਤੇ ਪਹੁੰਚ ਗਿਆ ਹੈ। ਬੀਤੇ ਸੋਮਵਾਰ ਨੂੰ ਗਲਬਾਨ ਘਾਟੀ ਤੇ ਭਾਰਤ ਅਤੇ ਚੀਨ ਸੈਨਿਕਾ ਵਿਚ ਝੜਪ ਹੋ ਗਈ।
PM Modi
ਇਸ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਉੱਧਰ ਚੀਨ ਨੂੰ ਵੀ ਇਸ ਝੜਪ ਵਿਚ ਕਾਫੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਕਮਾਡਿੰਗ ਅਫਸਰ ਦੀ ਇਸ ਵਿਚ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 35 ਚੀਨੀ ਜਵਾਨਾਂ ਦੀ ਮੌਤ ਅਤੇ ਜਾਂ ਫਿਰ ਉਹ ਗੰਭੀਰ ਰੂਪ ਚ ਜ਼ਖ਼ਮੀ ਹਨ। ਹਾਲੇ ਤੱਕ ਦੋਵੇ ਦੇਸਾਂ ਵਿਚ ਗੱਲ਼ਬਾਤ ਦਾ ਕੋਈ ਨਤੀਜ਼ਾ ਨਹੀਂ ਨਿਕਲਿਆ। ਇਸ ਕਰਕੇ ਹੀ ਲਦਾੱਖ ਸੀਮਾਂ ਤੇ ਤਣਾਅ ਦਾ ਮਾਹੌਲ ਹੈ।
PM Narendra Modi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।