
ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਕੀਤੀ ਭਾਲ ਸ਼ੁਰੂ
ਬਲਰਾਮਪੁਰ: ਬਲਰਾਮਪੁਰ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਚਚੇਰੇ ਭਰਾ ਨੇ ਆਪਣੀ ਹੀ 11 ਮਹੀਨੇ ਦੀ ਮਾਸੂਮ ਭੈਣ ਨਾਲ ਬਲਾਤਕਾਰ ਕੀਤਾ।
Rape Case
ਘਟਨਾ ਦੇ ਸਮੇਂ ਬੱਚੀ ਦੀ ਮਾਂ ਘਰ ਵਿੱਚ ਮੌਜੂਦ ਨਹੀਂ ਸੀ। ਘਰ ਆਉਣ ਤੋਂ ਬਾਅਦ, ਮਾਂ ਨੇ ਧੀ ਦਾ ਬਿਸਤਰਾ ਖੂਨ ਨਾਲ ਲਥਪਥ ਵੇਖਿਆ। ਮਾਸੂਮ ਦੀ ਹਾਲਤ ਦੇਖ ਕੇ ਉਹ ਸਮਝ ਗਈ ਕਿ ਉਸ ਨਾਲ ਕੁਝ ਅਣਸੁਖਾਵੀਂ ਘਟਨਾ ਵਾਪਰੀ ਹੈ।
rape case
ਮਾਸੂਮ ਦੀ ਮਾਂ ਦਾ ਕਹਿਣਾ ਹੈ ਕਿ ਘਰ ਵਿੱਚ ਲੜਕੀ ਦੇ ਨਾਲ ਉਸ ਦਾ ਚਚੇਰਾ ਭਰਾ ਕਾਲੀਆ ਮੌਜੂਦ ਸੀ। ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ। ਸ਼ੁੱਕਰਵਾਰ ਨੂੰ ਘਰ ਦੇ ਆਲੇ -ਦੁਆਲੇ ਦੇ ਲੋਕਾਂ ਨੇ ਲੜਕੀ ਦੀ ਮਾਂ ਨੂੰ ਮਾਮਲਾ ਨਾ ਦਰਜ ਕਰਨ ਲਈ ਸਮਝਾਇਆ।
Rape Case
ਹੋਰ ਪੜ੍ਹੋ: ਭਾਰਤ ਨੇ ਅਫ਼ਗਾਨ ਨਾਗਰਿਕਾਂ ਲਈ Visa ਦੀ ਨਵੀਂ ਸ਼੍ਰੇਣੀ ਦਾ ਕੀਤਾ ਐਲਾਨ
ਸ਼ਨੀਵਾਰ ਨੂੰ ਲੜਕੀ ਦੀ ਮਾਂ ਨੇ ਪੁਲਿਸ ਥਾਣੇ ਮਾਮਲ ਦਰਜ ਕਰਵਾਇਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਦਰ ਦੇ ਐਸਡੀਐਮ ਏਕੇ ਗੌੜ ਅਤੇ ਸੀਓ ਰਾਧਾ ਰਮਨ ਸਿੰਘ ਨੇ ਵੀ ਘਟਨਾ ਦਾ ਜਾਇਜ਼ਾ ਲਿਆ।
ਹੋਰ ਪੜ੍ਹੋ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਗੇ ਚੀਨ ਸਣੇ 4 ਦੇਸ਼
ਸ਼ਨੀਵਾਰ ਸ਼ਾਮ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਲੜਕੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਇੰਚਾਰਜ ਇੰਸਪੈਕਟਰ ਉਪੇਂਦਰ ਯਾਦਵ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਜਾਰੀ ਹੈ।