
ਇਹ ਐਲਾਨ ਤਾਲਿਬਾਨ ਦੇ ਅਫ਼ਗ਼ਾਨਿਸਤਾਨ ਵਿਚ ਸੱਤਾ ਹਥਿਆਉਣ ਦੇ ਦੋ ਦਿਨ ਬਾਅਦ ਆਇਆ ਹੈ।
ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਅਫ਼ਗ਼ਾਨਿਸਤਾਨ (Afghanistan Crisis) ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਦੀਆਂ ਅਰਜ਼ੀਆਂ 'ਤੇ ਤੇਜ਼ੀ ਨਾਲ ਫੈਸਲੇ ਲੈਣ ਲਈ ਵੀਜ਼ਾ ਦੀ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ ਹੈ। ਇਹ ਐਲਾਨ ਤਾਲਿਬਾਨ (Taliban) ਦੇ ਅਫ਼ਗ਼ਾਨਿਸਤਾਨ ਵਿਚ ਸੱਤਾ ਹਥਿਆਉਣ ਦੇ ਦੋ ਦਿਨ ਬਾਅਦ ਆਇਆ ਹੈ।
ਹੋਰ ਪੜ੍ਹੋ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਗੇ ਚੀਨ ਸਣੇ 4 ਦੇਸ਼
MHA
ਗ੍ਰਹਿ ਮੰਤਰਾਲੇ (Home Ministry) ਦੇ ਬੁਲਾਰੇ ਨੇ ਕਿਹਾ, “ਅਫ਼ਗ਼ਾਨਿਸਤਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਵੀਜ਼ਾ ਪ੍ਰਬੰਧਾਂ (Visa Arrangements) ਦੀ ਸਮੀਖਿਆ ਕੀਤੀ ਹੈ। ਭਾਰਤ ਵਿਚ ਦਾਖਲ ਹੋਣ ਲਈ ਵੀਜ਼ਾ ਅਰਜ਼ੀਆਂ ਦੇ ਤੇਜ਼ੀ ਨਾਲ ਫੈਸਲੇ ਲੈਣ ਲਈ 'ਈ-ਐਮਰਜੈਂਸੀ ਅਤੇ X-Misc Visa' ਦੀ ਇਕ ਨਵੀਂ ਸ਼੍ਰੇਣੀ (New Visa Category) ਬਣਾਈ ਗਈ ਹੈ।"
ਹੋਰ ਪੜ੍ਹੋ: ਦਿੱਲੀ- ਕਾਬੁਲ ਵਿਚਾਲੇ ਚੱਲਣ ਵਾਲੀਆਂ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਰੱਦ
Kabul Airport
ਹਜ਼ਾਰਾਂ ਅਫ਼ਗਾਨ ਨਾਗਰਿਕ (Afghan Citizens) ਸੋਮਵਾਰ ਨੂੰ ਕਾਬੁਲ ਦੇ ਮੁੱਖ ਹਵਾਈ ਅੱਡੇ (Kabul Airport) 'ਤੇ ਪਹੁੰਚੇ, ਜਿਨ੍ਹਾਂ ਵਿਚੋਂ ਕੁਝ ਤਾਲਿਬਾਨ ਤੋਂ ਬਚ ਕੇ ਭੱਜਣ ਲਈ ਇੰਨੇ ਪਰੇਸ਼ਾਨ ਸੀ ਕਿ ਉਹ ਫੌਜ ਦੇ ਜਹਾਜ਼ ’ਤੇ ਚੜ੍ਹ ਗਏ ਅਤੇ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਉਨ੍ਹਾਂ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਹਫੜਾ -ਦਫੜੀ ਵਿੱਚ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ।