
ਇਹ ਚਾਰ ਦੇਸ਼ ਤਾਲਿਬਾਨ ਸਰਕਾਰ ਦੇ ਅਧੀਨ ਵੀ ਅਪਣੇ ਦੂਤਘਰ ਚਲਾਉਂਦੇ ਰਹਿਣਗੇ।
ਕਾਬੁਲ: ਅਤਿਵਾਦੀ ਸੰਗਠਨ ਤਾਲਿਬਾਨ (Taliban) ਨੇ ਹੁਣ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਹੈ। ਅਤਿਵਾਦੀ ਸੰਗਠਨ ਦੀ ਸਰਕਾਰ ਨੂੰ ਮਾਨਤਾ ਬਾਰੇ ਵਿਸ਼ਵਵਿਆਪੀ ਭੰਬਲਭੂਸੇ ਦੀ ਸਥਿਤੀ ਹੈ। ਪਰ ਜਿਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਹਨ, ਕੁੱਝ ਦੇਸ਼ ਤਾਲਿਬਾਨੀ ਸਰਕਾਰ ਨੂੰ ਮਾਨਤਾ ਦੇਣ ਵਿਚ ਨਰਮ ਰੁਖ਼ ਅਖਤਿਆਰ ਕਰਦੇ ਜਾਪਦੇ ਹਨ। ਖ਼ਬਰ ਆਈ ਹੈ ਕਿ ਚੀਨ, ਰੂਸ, ਤੁਰਕੀ ਅਤੇ ਪਾਕਿਸਤਾਨ (China, Russia, Turkey and Pakistan) ਵਰਗੇ ਦੇਸ਼ ਕਾਬੁਲ ਵਿਚ ਅਪਣਾ ਦੂਤਘਰ (Embassy) ਬੰਦ ਨਹੀਂ ਕਰਨਗੇ।
ਹੋਰ ਪੜ੍ਹੋ: ਦਿੱਲੀ- ਕਾਬੁਲ ਵਿਚਾਲੇ ਚੱਲਣ ਵਾਲੀਆਂ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਰੱਦ
PHOTO
ਇਹ ਚਾਰ ਦੇਸ਼ ਤਾਲਿਬਾਨ ਸਰਕਾਰ ਦੇ ਅਧੀਨ ਵੀ ਅਪਣੇ ਦੂਤਘਰ ਚਲਾਉਂਦੇ ਰਹਿਣਗੇ। ਇਸ ਦੌਰਾਨ ਚੀਨ ਨੇ ਸੋਮਵਾਰ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਉਹ ਤਾਲਿਬਾਨ ਸਰਕਾਰ ਨਾਲ ਦੋਸਤਾਨਾ ਸਬੰਧ ਬਣਾਏ ਰਖਣਾ ਚਾਹੁੰਦਾ ਹੈ। ਇਕ ਨਿਊਜ਼ ਏਜੰਸੀ ਅਨੁਸਾਰ, ਚੀਨ ਨੇ ਕਿਹਾ, ਅਫ਼ਗ਼ਾਨਿਸਤਾਨ ਤਾਲਿਬਾਨ ਨਾਲ ‘ਦੋਸਤਾਨਾ ਸੰਬੰਧ’ ਬਣਾਉਣ ਲਈ ਤਿਆਰ ਹੈ।