
ਸ਼ਰਾਬ ਪੀਕੇ ਗਾਲਾਂ ਕੱਢਣ ਦੇ ਲੱਗ ਰਹੇ ਪੁਲਿਸ 'ਤੇ ਦੋਸ਼
ਪੰਜਾਬ- ਇੱਕ ਪਾਸੇ ਜਿਥੇ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਸੁਰੱਖਿਆ ਲਈ ਤੈਨਾਤ ਪੰਜਾਬ ਪੁਲਿਸ ਵਲੋਂ ਉੱਥੇ ਰਹਿ ਰਹੇ ਲੋਕਾਂ ਦੇ ਨਾਲ ਧੱਕਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲੋਕਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਉਨ੍ਹਾਂ ਦੇ ਨਾਲ ਕੱਲ ਰਾਤ ਸ਼ਰਾਬ ਪੀਕੇ ਗਲੀ ਗਲੋਚ ਤੇ ਬਤਮੀਜੀ ਕੀਤੀ। ਉਥੇ ਹੀ ਦੂਜੇ ਪਾਸੇ ਚੌਂਕੀ 'ਤੇ ਤੈਨਾਤ ASI ਨੇ ਕਿਹਾ ਕਿ ਕਾਂਸਟੇਬਲ ਨੇ ਸ਼ਰਾਬ ਨਹੀਂ ਪੀਤੀ ਸੀ ਅਤੇ ਨਾ ਉਸ ਨੇ ਕਿਸੇ ਦੇ ਨਾਲ ਗਾਲੀ ਗਲੌਚ ਕੀਤੀ ਸੀ।
ਬਸ ਥੋੜ੍ਹੀ ਬਹੁਤ ਤੂੰ ਤੂੰ ਮੈਂ ਮੈਂ ਜਰੂਰ ਹੋਈ ਸੀ। ਜਿਸ ਦੇ ਲਈ ਕਾਂਸਟੇਬਲ ਨੂੰ ਵਾਪਸ ਥਾਣੇ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਇਸ ਮਾਮਲੇ ਤੋਂ ਇੰਕਾਰੀ ਹੋ ਰਹੀ ਹੈ ਅਤੇ ਪਿੰਡ ਵਾਲੇ ਪੁਲਿਸ ਵਲੋਂ ਕੀਤੀ ਬਤਮੀਜ਼ੀ ਦੀ ਦੁਹਾਈ ਦੇ ਰਹੇ ਹਨ ਪਰ ਪ੍ਰਸ਼ਾਸ਼ਨ ਵਲੋਂ ਪੁਲਿਸ ਨੂੰ ਤਾਇਨਾਤ ਕਰਨਾ ਲੋਕਾਂ ਦੀ ਸੁਰੱਖਿਆ ਦੀ ਜ਼ਿਮੇਵਾਰੀ ਸੌਂਪਣਾ ਹੈ ਜੋ ਕਿ ਇਨ੍ਹਾਂ ਹਾਲਾਤਾਂ ਵਿਚ ਪੁਲਿਸ ਨੂੰ ਪੂਰੀ ਤਰਾਂ ਨਿਭਾਉਣੀ ਜ਼ਰੂਰੀ ਹੈ।