
ਫਿਰ ਫਰਿਸ਼ਤਾ ਬਣ ਕੇ ਪਹੁੰਚੀ ਫ਼ੌਜ ਨੇ ਬਚਾਈ ਜਾਨ
ਤਰਨ ਤਾਰਨ: ਤਰਨਤਾਰਨ ਦੇ ਪਿੰਡ ਸਭਰਾ ਦੇ ਖੇਤਰ ਹਥਾੜ ਚ ਫਰਿਸ਼ਤਾ ਬਣ ਕੇ ਆਈ ਬੀਐਸਐਫ ਤੇ ਪੁਲਿਸ ਨੇ 25 ਲੋਕਾਂ ਦੀ ਜਾਨ ਬਚਾ ਲਈ। ਦਰਅਸਲ ਕੁੱਝ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਹਥਾੜ ਖੇਤਰ ਵਿਚ ਸੀ। ਜਿਥੇ ਕਿਸਾਨ ਆਪਣੇ ਮਕਾਨਾਂ ਵਿਚ ਪਰਿਵਾਰ ਸਮੇਤ ਰਹਿ ਰਹੇ ਸਨ ਪਰ ਇਨ੍ਹਾਂ ਪਰਿਵਾਰਾਂ ਦੀ ਜਾਨ ਉਸ ਸਮੇਂ ਖਤਰੇ ਵਿਚ ਪੈ ਗਈ ਜਦੋਂ ਇਕਦਮ ਹਰੀਕੇ ਦਰਿਆ ‘ਚ ਪਾਣੀ ਦੇ ਪੱਧਰ ਵੱਧਣ ਕਾਰਨ ਸਾਰੇ ਪਰਿਵਾਰ ਹੜ੍ਹ ਦੀ ਚਪੇਟ ਵਿਚ ਆ ਗਏ।
Tarntaran
ਉਧਰ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਲਗਾਤਾਰ ਲੋਕਾਂ ਨੂੰ ਕਿਸ਼ਤੀ ਰਾਹੀ ਬਾਹਰ ਕੱਢਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਚ ਆਏ ਹੜ੍ਹ ਨਾਲ 5 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਗੰਭੀਰ ਜਖਮੀ ਹੋ ਗਏ ਪਰ ਇਸ ਤਰ੍ਹਾਂ ਹੋ ਰਹੇ ਨੁਕਸਾਨ ਨੂੰ ਦੇਖਕੇ ਹੋਏ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਤਾਂ ਜੋ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ।
Flood
ਭਾਖੜਾ ਡੈਮ ਤੋਂ ਛੱਡ ਗਏ ਪਾਣੀ ਕਾਰਨ ਸਤਲੁਜ ਬਿਆਸ ਦਰਿਆਵਾਂ ਦੇ ਸੰਗਮ ਹਰੀਕੇ ਹੈ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਡਾਊਨ ਸਟਰੀਮ ਨੂੰ ਸਤਲੁਜ ਦਰਿਆ ਵਿਚ ਛੱਡੇ 70 ਹਜ਼ਾਰ ਕਿਊਸਿਕ ਪਾਣੀ ਨੇ ਹਥਾੜ ਇਲਾਕੇ ਵਿਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਪਿੰਡ ਕੁੱਤੀਵਾਲਾ ਨਜ਼ਦੀਕ ਧੁੱਸੀ ਬੰਨ੍ਹ ਦੇ ਅੰਦਰ ਦਰਿਆ ਵਾਲੇ ਪਾਸੇ ਕਿਸਾਨਾਂ ਵਲੋਂ ਬਣਾਇਆ ਆਰਜੀ ਬੰਨ ਇਸ ਤੇਜ਼ ਪਾਣੀ ਦੀ ਭੇਟ ਚੜ੍ਹ ਗਿਆ ਹੈ ਤੇ ਬੰਨ੍ਹ ਟੁੱਟਣ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਸੈਂਕੜੇ ਏਕੜ ਜ਼ਮੀਨ ਇਸ ਹੜ੍ਹ ਦੇ ਪਾਣੀ ਦੀ ਭੇਟ ਚੜ੍ਹ ਗਈ।
ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਸਾਰੀ ਸਥਿਤੀ 'ਤੇ ਖ਼ੁਦ ਨਜ਼ਰ ਜਾ ਰਹੀ ਹੈ | ਅੱਜ ਜਿਵੇਂ ਹੀ ਹਰੀਕੇ ਹੈੱਡ ਵਰਕਸ ਵਿਚ ਡਾਊਨ ਸਟਰੀਮ ਨੂੰ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ ਤਾਂ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਹਰੀਕੇ ਹੈੱਡ ਵਰਕਸ 'ਤੇ ਪੁੱਜੇ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਪਾਣੀ ਸਬੰਧੀ ਰਿਪੋਰਟ ਲਈ |
ਵਿਭਾਗ ਮੁਤਾਬਿਕ ਜੇਕਰ ਡਾਊਨ ਸਟਰੀਮ ਨੂੰ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਂਦਾ ਹੈ ਤਾਂ ਲੋਅ ਫਲੱਡ ਐਲਾਨ ਹੋ ਜਾਂਦਾ ਹੈ | ਵਿਭਾਗ ਦੇ ਐੱਸ.ਡੀ.ਓ. ਮੁਕੇਸ਼ ਗੋਇਲ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ, ਕਿਉਂਕਿ ਰੋਪੜ ਹੈੱਡ ਵਰਕਸ ਤੋਂ 2 ਲੱਖ 40 ਹਜ਼ਾਰ ਕਿਊਸਿਕ ਪਾਣੀ ਜਾਰੀ ਕੀਤਾ ਗਿਆ ਹੈ ਜਿਸ ਦੀ ਕਿ 48 ਘੰਟਿਆਂ ਬਾਅਦ ਇਥੇ ਪੁੱਜਣ ਦੀ ਸੰਭਾਵਨਾ ਹੈ ਜਿਸ ਨਾਲ ਹਥਾੜ ਇਲਾਕੇ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।