
ਦੋਵਾਂ ਪੱਖਾਂ ਨੂੰ ਸੁਨਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ
ਦੇਹਰਾਦੂਨ : ਉੱਤਰਾਖੰਡ ਦੇ ਉੱਧਮ ਸਿੰਘ ਨਗਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਤੀ ਅਤੇ ਪਤਨੀ ਨੇ ਇਕ ਦੂਜੇ ਉੱਤੇ ਅਜਿਹੇ ਇਲਜ਼ਾਮ ਲਗਾਏ ਹਨ ਜਿਨ੍ਹਾਂ ਨੂੰ ਸੁਣ ਕੇ ਪੁਲਿਸ ਵੀ ਚੱਕਰਾਂ ਵਿਚ ਪੈ ਗਈ ਹੈ।
File Photo
ਮੀਡੀਆ ਰਿਪੋਰਟਾ ਅਨੁਸਾਰ ਦਿਨੇਸ਼ਪੁਰ ਰਹਿਣ ਵਾਲੇ ਇਕ ਵਿਅਕਤੀ ਨੇ ਆਰੋਪ ਲਗਾਇਆ ਹੈ ਕਿ ਉਸ ਦਾ ਦਾ ਵਿਆਹ ਛੇ ਸਾਲ ਪਹਿਲਾਂ ਕਾਸ਼ੀਪੁਰ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਕਦੇ ਉਸ ਦੀ ਪਤਨੀ ਆਪਣੇ ਸਹੁਰੇ ਘਰ ਨਹੀਂ ਗਈ। ਪਤੀ ਦਾ ਆਰੋਪ ਹੈ ਕਿ ਉਸ ਨੂੰ ਕਿੱਧਰੋ ਪਤਾ ਲੱਗਿਆ ਸੀ ਕਿ ਉਸਦੀ ਘਰਵਾਲੀ ਕਾਲਗਰਲ ਦਾ ਕੰਮ ਕਰਦੀ ਹੈ।
File Photo
ਆਪਣੀ ਪਤਨੀ ਨੂੰ ਰੰਗੇ ਹੱਥ ਫੜਨ ਦੇ ਲਈ ਉਸ ਨੇ ਬੀਤੇ ਦਿਨ ਸੈਕਸ ਰੈਕਟ ਚਲਾਉਣ ਵਾਲੀ ਇਕ ਮਹਿਲਾ ਦਲਾਲ ਨਾਲ ਸੰਪਰਕ ਕੀਤਾ ਸੀ। ਉਸ ਦਲਾਲ ਨੇ ਉਸ ਨੂੰ ਬੁਕਿੰਗ ਦੇ ਲਈ ਕੁੱਝ ਲੜਕੀਆਂ ਦੀ ਤਸਵੀਰਾਂ ਵਟਸਐਪ 'ਤੇ ਭੇਜੀਆਂ ਜਿਸ ਵਿਚ ਉਸ ਦੀ ਪਤਨੀ ਦੀ ਫੋਟੋ ਵੀ ਸੀ।
File Photo
ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦਲਾਲ ਦੇ ਜਰੀਏ ਪਤਨੀ ਨੂੰ ਬੁੱਕ ਕੀਤਾ ਅਤੇ ਸੋਮਵਾਰ ਨੂੰ ਦੱਸੀ ਗਈ ਥਾਂ ਤੇ ਪਹੁੰਚ ਗਿਆ। ਉੱਥੇ ਉਸ ਨੂੰ ਸਾਹਮਣੇ ਵੇਖ ਕੇ ਪਤਨੀ ਭੜਕ ਉਠੀ। ਇਸੇ ਨੂੰ ਲੈ ਕੇ ਦੋਵਾਂ ਵਿਚਾਲੇ ਹੱਥਾਪਾਈ ਵੀ ਹੋਈ।ਦੂਜੇ ਪਾਸੇ ਪਤਨੀ ਦਾ ਇਹ ਆਰੋਪ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਲੜਕੀ ਦੇ ਨਾਲ ਸਬੰਧ ਹਨ ਅਤੇ ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ(ਪਤੀ) ਨੇ ਉਸ ਨਾਲ ਕੁੱਟਮਾਰ ਕੀਤੀ। ਦੋਵਾਂ ਪੱਖਾਂ ਨੂੰ ਸੁਨਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।