ਟਿਕਟ ਰੱਦ ਹੋਣ ਦੇ ਕਾਰਨ ਪਤੀ ਦੀ ਬਚੀ ਜਾਨ ਪਰ ਪਤਨੀ ਦੇ ਲਈ ਬਣੀ ਆਖਰੀ ਉਡਾਨ
Published : Jan 12, 2020, 4:23 pm IST
Updated : Jan 12, 2020, 4:25 pm IST
SHARE ARTICLE
File Photo
File Photo

ਈਰਾਨ ਦੀ ਸੈਨਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮਨੁੱਖੀ ਗਲਤੀ ਨਾਲ ਯੂਕ੍ਰੇਨ ਦਾ ਜਹਾਜ਼ ਮਾਰ ਗਿਰਾਇਆ ਸੀ

ਨਵੀਂ ਦਿੱਲੀ : ਈਰਾਨ ਵਿਚ ਹੋਏ ਜਹਾਜ਼ ਹਾਦਸੇ 'ਚ ਮੋਹਸੇਨ ਅਮਦੀਪੋਰ ਨਾਮ ਦੇ ਵਿਅਕਤੀ ਦੀ ਟਿਕਟ ਰੱਦ ਹੋਣ ਕਰਕੇ ਜਾਨ ਬੱਚ ਗਈ ਹਾਲਾਕਿ ਮੋਹਸੇਨ ਦੀ ਪਤਨੀ ਰੋਜ਼ਾ ਇਸ ਜਹਾਜ਼ ਵਿਚ ਸਵਾਰ ਸੀ ਇਹ ਉਡਾਨ ਰੋਜ਼ਾ ਦੇ ਲਈ ਆਖਰੀ ਉਡਾਨ ਸਾਬਤ ਹੋਈ।

File PhotoFile Photo

ਮੀਡੀਆ ਰਿਪੋਰਟਾ ਅਨੁਸਾਰ ਮੋਹਸੇਨ ਕਨੇਡਾ ਦੇ ਓਟਾਵਾ ਵਿਚ ਰਹਿੰਦਾ ਹੈ। ਮੋਹਸੇਨ ਆਪਣੀ ਘਰਵਾਲੀ ਦੇ ਨਾਲ ਪਰਿਵਾਰਕ ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਈਰਾਨ ਪਹੁੰਚੇ ਸਨ। ਜਿਸ ਦਿਨ ਜਹਾਜ਼ ਹਾਦਸਾ ਹੋਇਆ ਉਸੇ ਦਿਨ ਉਸਨੂੰ ਆਪਣੀ ਪਤਨੀ ਦੇ ਨਾਲ ਕਨੇਡਾ ਘਰ ਵਾਪਸ ਆਉਣਾ ਸੀ। ਇਸੇ ਵਿਚਾਲੇ ਪਤੀ ਦੀ ਟਿਕਟ ਰੱਦ ਹੋ ਗਈ।

File PhotoFile Photo

ਪਤਨੀ ਨੂੰ ਲੱਗਿਆ ਕਿ ਉਹ ਕੀਵ ਜਾਣ ਵਾਲੀ ਦੂਜੀ ਫਲਾਇਟ ਤੋਂ ਆ ਜਾਵੇਗਾ। ਮੋਹਸੀਨ ਏਅਰਪੋਰਟ ਟਰਮੀਨਲ ਦੇ ਅੰਦਰ ਹੀ ਸੀ ਤਾਂ ਉਸ ਨੂੰ ਪਤਾ ਚੱਲਿਆ ਕਿ ਕੀਵ ਜਾਣ ਵਾਲੀ ਫਲਾਇਟ ਉਡਾਨ ਭਰਦੇ ਹੀ ਕ੍ਰੈਸ਼ ਹੋ ਗਈ ਹੈ। ਇਸ ਹਾਦਸੇ ਵਿਚ ਕਰੂ ਮੈਂਬਰਾ ਸਮੇਤ ਸਾਰੇ 176 ਲੋਕ ਮਾਰੇ ਗਏ ਸਨ।

File PhotoFile Photo

ਈਰਾਨ ਦੀ ਸੈਨਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮਨੁੱਖੀ ਗਲਤੀ ਨਾਲ ਯੂਕ੍ਰੇਨ ਦਾ ਜਹਾਜ਼ ਮਾਰ ਗਿਰਾਇਆ ਸੀ। ਦੱਸ ਦਈਏ ਕਿ 8 ਜਨਵਰੀ ਨੂੰ ਈਰਾਨ ਵਿਚ ਯੂਕ੍ਰੇਨ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ। ਬੋਇੰਗ 737-800 ਨੇ ਈਰਾਨ ਵਿਚ ਤਹਿਰਾਨ ਦੇ ਈਮਾਮ ਖੁਮੈਨੀ ਇੰਟਰਨੈਸ਼ਨਲ ਏਅਰਪੋਰਟ ਤੋਂ ਸਵੇਰੇ 6 ਵੱਜ ਕੇ 12 ਮਿੰਟ 'ਤੇ ਉਡਾਨ ਭਰੀ ਸੀ ਪਰ 2 ਮਿੰਟ ਬਾਅਦ ਹੀ ਜਹਾਜ਼ ਨੇ ਸਿਗਨਲ ਖੋ ਦਿੱਤਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement