
ਦੱਸ ਦਈਏ ਕਿ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਵਿਚ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਾਂ ਪੈਣ ਵਿਚ ਹੁਣ ਗਿਣਤੀ ਦੇ ਦਿਨ ਹੀ ਬਚੇ ਹਨ ਜਿਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਜ਼ੋਰਾ 'ਤੇ ਹੈ ਇਸੇ ਅਧੀਨ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਡਾਕਟਰ ਹਰਸ਼ਵਰਧਨ 'ਤੇ ਉਨ੍ਹਾਂ ਦੇ ਹਰਿਆਣਾ ਦੇ ਹਿਸਾਰ ਵਿਚ ਪੈਦਾ ਹੋਣ ਅਤੇ ਯੂਪੀ ਦੇ ਗਾਜੀਆਬਾਦ ਦੇ ਰਹਿਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
Tweet
ਅਰਵਿੰਦ ਕੇਜਰੀਵਾਲ ਨੇ ਅੱਜ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ''ਡਾਕਟਰ ਸਾਹਿਬ ਤੁਹਾਨੂੰ ਮੇਰੇ ਤੋਂ ਨਫ਼ਰਤ ਹੈ। ਤੁਸੀ ਯੂਪੀ ਅਤੇ ਹਰਿਆਣਾ ਵਿਚ ਪੈਦਾ ਹੋਏ ਅਤੇ ਦਿੱਲੀ ਵਿਚ ਆ ਕੇ ਵਸੇ ਹੋਏ ਸਾਰੇ ਲੋਕਾਂ ਨੂੰ ਪਰਾਇਆ ਕਿਵੇਂ ਬੋਲ ਸਕਦੇ ਹੋ? ਭਾਜਪਾ ਦੇ ਲਈ ਉਹ ਪਰਾਏ ਹਨ ਪਰ ਸਾਡੇ ਲਈ ਦਿੱਲੀ ਪਰਿਵਾਰ ਦਾ ਹਿੱਸਾ ਹਨ ਅਸੀ ਦਿੱਲੀ ਵਾਲਿਆਂ ਨੇ ਉਨ੍ਹਾਂ ਸਭਨਾਂ ਨੂੰ ਅਪਣਾ ਲਿਆ, ਆਪਣਾ ਪਰਿਵਾਰ ਬਣਾ ਲਿਆ ਹੈ''।
Tweet
ਦਰਅਸਲ ਵੀਰਵਾਰ ਨੂੰ ਡਾਕਟਰ ਹਰਸ਼ਵਰਧਨ ਨੇ ਅਰਵਿੰਦ ਕੇਜਰੀਵਾਲ ਦੇ ਕੀਤੇ ਦਾਅਵੇ 'ਤੇ ਤੰਜ ਕਸਦਿਆਂ ਕਿਹਾ ਸੀ ਕਿ ''ਜੋ ਹਰਿਆਣਾ ਦੇ ਹਿਸਾਰ ਵਿਚ ਪੈਦਾ ਹੋਏ ਅਤੇ ਗਾਜੀਆਬਾਦ ਤੋਂ ਅੰਨਾ ਆਦੋਲੰਨ ਨਾਲ ਜੁੜੇ, ਉਹ ਦਿੱਲੀ ਦੇ ਬੇਟੇ ਕਿਵੇਂ ਬਣ ਗਏ ਇਹ ਚੋਣਾਂ ਝੂਠ ਅਤੇ ਸੱਚ ਦੇ ਵਿਚ ਹਨ, ਰਾਸ਼ਟਰਵਾਦ ਅਤੇ ਦੇਸ਼ਧ੍ਰੋਹੀ ਦੇ ਵਿਚ ਹਨ!''
File Photo
ਦੱਸ ਦਈਏ ਕਿ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਵਿਚ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ਕੇ ਦਿੱਲੀ ਚੋਣਾਂ ਦੇ ਪ੍ਰਚਾਰ ਵਿਚ ਰਾਜਨੀਤਿਕ ਦਲ ਇਕ-ਦੂਜੇ 'ਤੇ ਨਿਸ਼ਾਨਾ ਲਗਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ।