ਬਿਹਾਰ 'ਚ ਪਹਿਲੇ ਗੇੜ ਤਹਿਤ 6 ਨਵੰਬਰ ਨੂੰ 18 ਜ਼ਿਲ੍ਹਿਆਂ 121 ਸੀਟਾਂ ਲਈ ਪੈਣਗੀਆਂ ਵੋਟਾਂ
Published : Nov 1, 2025, 2:43 pm IST
Updated : Nov 1, 2025, 2:43 pm IST
SHARE ARTICLE
Voting will be held for 121 seats in 18 districts in Bihar in the first phase on November 6.
Voting will be held for 121 seats in 18 districts in Bihar in the first phase on November 6.

ਤੇਜਸਵੀ ਯਾਦਵ ਸਮੇਤ ਕਈ ਵੱਡੇ ਆਗੂਆਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਪਟਨਾ : ਆਉਂਦੀ 6 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ  2025 ਦੇ ਪਹਿਲੇ ਗੇੜ ਤਹਿਤ ਵੋਟਾਂ ਪਾਈਆਂ ਜਾਣਗੀਆਂ। ਇਸ ਗੇੜ ਤਹਿਤ ਸੂਬੇ ਦੇ 18 ਜ਼ਿਲ੍ਹਿਆਂ ਪਟਨਾ, ਨਾਲੰਦ, ਭੋਜਪੁਰ, ਬਕਸਰ, ਸੇਖਪੁਰਾ, ਲਖੀਸਰਾਏ, ਬੇਗੂਸਰਾਏ, ਖੜਗੀਆ, ਮੁੰਗੇਰ, ਮੁਜੱਫਰਪੁਰ, ਸੀਵਾਨ, ਗੋਪਾਲਗੰਜ, ਸਾਰਣ, ਵੈਸ਼ਾਲੀ ਅਤੇ ਸਮਸਤੀਪੁਰ ਆਦਿ ਜ਼ਿਲਿ੍ਹਆਂ ’ਚ ਵੋਟਿੰਗ ਹੋਵੇਗੀ। ਇਨ੍ਹਾਂ ਇਲਾਕਿਆਂ ’ਚ ਇਕ ਪਾਸੇ ਜਿੱਥੇ ਉਦਯੋਗਿਕ ਵਿਕਾਸ ਅਤੇ ਸ਼ਹਿਰੀਕਰਨ ਦੀ ਝਲਕ ਹੈ ਤਾਂ ਦੂਜੇ ਪਾਸੇ ਹੜ੍ਹ, ਬੇਰੁਜ਼ਗਾਰੀ ਅਤੇ ਪਲਾਇਨ ਵਰਗੀਆਂ ਗੰਭੀਰ ਚੁਣੌਤੀਆਂ ਰਾਜਨੀਤਿਕ ਪਾਰਟੀਆਂ ਸਾਹਮਣੇ ਹਨ। ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਮਹਾਂਗੱਠਜੋੜ ਦੇ ਮੁੱਖ ਮੰਤਰੀ ਦੇ ਚਿਹਰੇ ਤੇਜਸਵੀ ਯਾਦਵ ਦੀ ਕਿਸਮਤ ਦਾ ਫ਼ੈਸਲਾ ਵੀ ਹੋਣਾ ਹੈ।

ਜ਼ਿਕਰਯੋਗ ਹੈ ਕਿ ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਚੋਣ ਲੜ ਰਹੇ ਹਨ ਜਦਕਿ ਲਾਲੂ ਯਾਦਵ ਦੇ ਵੱਡੇ ਪੁੱਤਰ ਤੇਜਪ੍ਰਤਾਪ ਯਾਵ  ਮਹੂਆ ਤੋਂ, ਸ਼ਹਾਬੂਦੀਨ ਦੇ ਪੁੱਤਰ ਓਸਾਮਾ ਸ਼ਹਾਬ ਰਘੂਨਾਥਪੁਰ ਤੋਂ, ਉਪ ਮੁੱਖ ਮੰਤਰੀ ਸਮਾਰਟ ਚੌਧਰੀ ਤਾਰਾਪੁਰ ਸੀਟ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਜਨਤਾ ਦਲ ਯੂਨਾਈਟਿਡ ਆਗੂ ਅਤੇ ਮੰਤਰੀ ਮੰਗਲ ਪਾਂਡੇ ਸੀਵਾਨ ਸੀਟ ਤੋਂ ਚੋਣ ਮੈਦਾਨ ਵਿਚ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਲਈ ਦੋ ਗੇੜਾਂ ਤਹਿਤ ਵੋਟਾਂ ਪਾਈਆਂ ਜਾਣਗੀਆਂ ਪਹਿਲੇ ਗੇੜ ਤਹਿਤ 6 ਨਵੰਬਰ ਨੂੰ ਤੇ ਦੂਜੇ ਗੇੜ 11 ਨਵੰਬਰ ਨੂੰ ਵੋਟਾਂ ਪਾਈਆਂ ਜਾਣਕਾਰੀਆਂ ਜਦਕਿ ਇਨ੍ਹਾਂ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement