
ਬਿਹਾਰ ਭਾਜਪਾ ਪ੍ਰਧਾਨ ਦਿਲੀਪ ਜਾਇਸਵਾਲ ਨੇ ਮੈਥਿਲੀ ਠਾਕੁਰ ਨੂੰ ਦਿਵਾਈ ਪਾਰਟੀ ਦੀ ਮੈਂਬਰਸ਼ਿਪ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ 2025 ਨੂੰ ਲੈ ਕੇ ਸੂਬੇ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਲੋਕ ਗਾਇਕਾ ਮੈਥਿਲੀ ਠਾਕੁਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਬਿਹਾਰ ਭਾਜਪਾ ਦੇ ਪ੍ਰਧਾਨ ਦਿਲੀਪ ਜਾਇਸਵਾਲ ਨੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਦੇ ਨਾਲ ਹੀ ਇਹ ਸਾਫ਼ ਹੋ ਗਿਆ ਕਿ ਮੈਥਿਲੀ ਠਾਕੁਰ ਅਲੀਨਗਰ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ।
ਜ਼ਿਕਰਯੋਗ ਹੈ ਕਿ ਮੈਥਿਲੀ ਠਾਕੁਰ ਦਾ ਜਨਮ 25 ਜੁਲਾਈ 2000 ਨੂੰ ਹੋਇਆ ਅਤੇ ਉਹ 25 ਸਾਲ ਦੇ ਹਨ। ਉਹ ਬਿਹਾਰ ਦੇ ਮਧੂਬਨੀ ਤੋਂ ਆਉਂਦੇ ਹਨ ਜਦਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਦਿੱਲੀ ਦੇ ਨਫ਼ਜਗੜ੍ਹ ’ਚ ਰਹਿ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿਚ ਪਿਤਾ ਰਮੇਸ਼ ਠਾਕੁਰ, ਮਾਤਾ ਪੂਜਾ ਠਾਕੁਰ ਅਤੇ ਦੋ ਭਰਾ ਰਿਸ਼ਭ ਠਾਕੁਰ ਅਤੇ ਅਯਾਚੀ ਠਾਕੁਰ ਸ਼ਾਮਲ ਹਨ।