
ਭਾਰਤ ਸਰਕਾਰ ਨੇ ਆਨਲਾਇਨ ਸੇਲ ਨੂੰ ਲੈ ਕੇ ਨਵੇਂ ਨਿਯਮਾਂ ਨੂੰ ਅੱਜ 1 ਫਰਵਰੀ ਤੋਂ ਲਾਗੂ...
ਨਵੀਂ ਦਿੱਲੀ : ਭਾਰਤ ਸਰਕਾਰ ਨੇ ਆਨਲਾਇਨ ਸੇਲ ਨੂੰ ਲੈ ਕੇ ਨਵੇਂ ਨਿਯਮਾਂ ਨੂੰ ਅੱਜ 1 ਫਰਵਰੀ ਤੋਂ ਲਾਗੂ ਕਰ ਦਿਤਾ ਹੈ। ਇਸ ਦਾ ਮਤਲਬ ਹੋਇਆ ਕਿ ਜੇਕਰ ਤੁਸੀ ਵੀ ਈ-ਕਾਮਰਸ ਕੰਪਨੀਆਂ ਉਤੇ ਵੱਡੇ ਸ਼ਾਪਿੰਗ ਸੇਲਸ ਅਤੇ ਸ਼ਾਪਿੰਗ ਫੇਸਟਿਵਲ ਦਾ ਇੰਤਜਾਰ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਭਾਰਤ ਵਿਚ ਸ਼ੁੱਕਰਵਾਰ ਤੋਂ ਲਾਗੂ ਹੋਏ ਈ-ਕਾਮਰਸ ਨਿਯਮਾਂ ਦੇ ਚਲਦੇ Amazon ਨੇ ਅਪਣੀ ਭਾਰਤੀ ਵੈਬਸਾਈਟ ਤੋਂ Eco ਸਪੀਕਰਸ, ਬੈਟਰੀ ਅਤੇ ਫਲੋਰ ਕਲੀਨਰ ਸਮੇਤ ਕਈ ਚੀਜਾਂ ਹਟਾ ਲਈਆਂ ਹਨ।
Amazon
ਵੀਰਵਾਰ 31 ਜਨਵਰੀ ਦੀ ਰਾਤ ਤੋਂ ਕਲਾਉਡਟੈਲ ਵਰਗੇ ਸੈਲਰਸ ਦੁਆਰਾ ਵੇਚੇ ਜਾਣ ਵਾਲੀਆਂ ਕਈ ਚੀਜਾਂ, ਜਿਸ ਵਿਚ ਐਮਾਜ਼ੋਨ ਐਕਵਿਟੀ ਹਿੱਸੇਦਾਰੀ ਰੱਖਦਾ ਹੈ। ਹੁਣ ਐਮਾਜ਼ੋਨ ਇੰਡੀਆ ਸਾਈਟ ਉਤੇ ਉਪਲਬਧ ਨਹੀਂ ਹੋਣਗੇ। ਇਸ ਤੋਂ ਇਲਾਵਾ ਭਾਰਤੀ ਡਿਪਾਰਟਮੈਂਟਲ ਸਟੋਰ ਚੈਨ Shopper’s Stop ਦੇ ਕੱਪੜੇ ਵੀ ਹਟਾ ਦਿਤੇ ਗਏ ਹਨ,
Amazon
ਕਿਉਂਕਿ ਐਮਾਜ਼ੋਨ ਦੀ ਇਸ ਕੰਪਨੀ ਵਿਚ ਵੀ 5% ਦੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਐਮਾਜ਼ੋਨ ਦੀ ਅਪਣੇ ਆਪ ਦੀ ਇਕੋ ਸਪੀਕਰਸ ਰੇਂਜ, ਇਸ ਦੇ ਪ੍ਰੇਸਟੋ - ਬਰਾਂਡੇਡ ਦੇ ਘਰ ਦੀ ਸਫਾਈ ਦੇ ਸਮਾਨ ਅਤੇ ਕਈ ਹੋਰ ਚੀਜਾਂ ਜਿਵੇਂ ਚਾਰਜਰ ਅਤੇ ਬੈਟਰੀ ਵੀ ਵੈਬਸਾਈਟ ਤੋਂ ਹਟਾ ਦਿਤੇ ਗਏ ਹਨ।