ਕੀਮਤ ਤੋਂ ਵੱਧ ਐਮਾਜ਼ੋਨ ਨੇ ਵਸੂਲੇ ਪੈਸੇ, ਕੋਰਟ ਨੇ ਠੋਕਿਆ ਜੁਰਮਾਨਾ
Published : Jan 11, 2019, 1:30 pm IST
Updated : Jan 11, 2019, 1:35 pm IST
SHARE ARTICLE
Chandigarh Consumer Forum Imposed Fine On Amazon
Chandigarh Consumer Forum Imposed Fine On Amazon

ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਵਲੋਂ ਆਨਲਾਈਨ ਲੈਪਟਾਪ ਖ਼ਰੀਦਣ ਉਤੇ ਕੀਮਤ ਤੋਂ ਜ਼ਿਆਦਾ ਰੁਪਏ ਵਸੂਲਣ ਉਤੇ ਖ਼ਪਤਕਾਰ ਫੋਰਮ ਨੇ...

ਚੰਡੀਗੜ੍ਹ : ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਵਲੋਂ ਆਨਲਾਈਨ ਲੈਪਟਾਪ ਖ਼ਰੀਦਣ ਉਤੇ ਕੀਮਤ ਤੋਂ ਜ਼ਿਆਦਾ ਰੁਪਏ ਵਸੂਲਣ ਉਤੇ ਖ਼ਪਤਕਾਰ ਫੋਰਮ ਨੇ ਐਮਾਜ਼ੋਨ ਉਤੇ 12 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਰਾਸ਼ੀ ਸ਼ਿਕਾਇਤਕਰਤਾ ਨੂੰ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਐਮਾਜ਼ੋਨ ਵਲੋਂ ਵੱਧ ਲਏ ਗਏ 1,465 ਰੁਪਏ ਨੂੰ ਵੀ ਸ਼ਿਕਾਇਤਕਰਤਾ ਨੂੰ ਵਾਪਸ ਮੋੜਨ ਦੇ ਹੁਕਮ ਦਿਤੇ ਹਨ। ਇਹ ਫ਼ੈਸਲਾ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਫੋਰਮ-1 ਚੰਡੀਗੜ੍ਹ ਨੇ ਸੁਣਾਇਆ ਹੈ।

ਸੈਕਟਰ-20 ਨਿਵਾਸੀ ਤਜਿੰਦਰ ਸਿੰਘ ਰੰਧਾਵਾ ਨੇ ਖ਼ਪਤਕਾਰ ਫੋਰਮ ਨੂੰ ਸ਼ਿਕਾਇਤ ਦਿਤੀ ਸੀ ਕਿ ਉਨ੍ਹਾਂ ਨੇ ਐਮੇਜ਼ਨ ਤੋਂ ਲੈਪਟਾਪ ਖ਼ਰੀਦਿਆ। ਵੈੱਬਸਾਈਟ ਉਤੇ ਲੈਪਟਾਪ ਦੀ ਕੀਮਤ 30,712 ਰੁਪਏ ਸੀ। ਉਥੇ ਹੀ, ਪੈਕਿੰਗ ਚਾਰਜ ਅਤੇ ਵੈਟ ਦੇ ਨਾਲ ਕੀਮਤ 32,555 ਰੁਪਏ ਤੱਕ ਪਹੁੰਚ ਗਈ। ਜਦੋਂ ਪਾਰਸਲ ਉਨ੍ਹਾਂ ਦੇ ਕੋਲ ਪਹੁੰਚਿਆ ਤਾਂ ਬਾਕਸ ਉਤੇ ਐਮਆਰਪੀ 31,090 ਲਿਖਿਆ ਸੀ। ਤਜਿੰਦਰ ਨੇ ਖ਼ਪਤਕਾਰ ਫੋਰਮ ਨੂੰ ਦੱਸਿਆ ਕਿ ਐਮਆਰਪੀ ਉਤੇ ਵੈਟ ਲਗਾਇਆ ਗਿਆ।

Chandigarh Consumer Forum Imposed Fine On AmazonChandigarh Consumer Forum Imposed Fine On Amazonਨਾਲ ਹੀ ਦੱਸਿਆ ਕਿ ਉਨ੍ਹਾਂ ਤੋਂ 1,465 ਰੁਪਏ ਵੱਧ ਵਸੂਲੇ ਗਏ। ਐਮਾਜ਼ੋਨ ਨੇ ਖ਼ਪਤਕਾਰ ਫੋਰਮ ਵਿਚ ਅਪਣਾ ਪੱਖ ਰੱਖਦੇ ਹੋਏ ਕਿਹਾ ਕਿ ਪ੍ਰੋਡਕਟ ਲੈਪਟੈਕ ਸਾਲਿਊਸ਼ਨ ਵਲੋਂ ਵੇਚਿਆ ਗਿਆ ਹੈ ਅਤੇ ਉਹੀ ਇਸ ਦੇ ਜ਼ਿੰਮੇਵਾਰ ਹੋ ਸਕਦੇ ਹਨ। ਇਸ ਉਤੇ ਲੈਪਟੈਕ ਸਾਲਿਊਸ਼ਨ ਨੇ ਅਪਣੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਵੱਲੋਂ ਜੋ ਕੀਮਤ ਵੈੱਬਸਾਈਟ ਉਤੇ ਵਿਖਾਈ ਗਈ ਸੀ ਓਹੀ ਕੀਮਤ ਉਤੇ ਲੈਪਟਾਪ ਨੂੰ ਵੇਚਿਆ ਗਿਆ ਹੈ ਅਤੇ ਬਿਲ ਵੀ ਉਸ ਕੀਮਤ ਦਾ ਦਿਤਾ ਗਿਆ ਹੈ।

ਹਾਲਾਂਕਿ ਫੋਰਮ ਨੇ ਸ਼ਾਪਿੰਗ ਵੈੱਬਸਾਈਟ ਅਤੇ ਲੈਪਟੈਕ ਸਾਲਿਊਸ਼ਨ ਨੂੰ ਦੋਸ਼ੀ ਠਹਰਾਇਆ ਅਤੇ ਹੁਕਮ ਦਿਤਾ ਕਿ ਉਹ ਸ਼ਿਕਾਇਤਕਰਤਾ ਤੋਂ ਵੱਧ ਵਸੂਲੇ ਗਏ 1,465 ਰੁਪਏ ਅਦਾ ਕਰਨ। ਨਾਲ ਹੀ ਸ਼ਿਕਾਇਤਕਰਤਾ ਨੂੰ ਮਾਨਸਿਕ ਚਲਾਕੀ ਝੇਲਣ ਲਈ 7 ਹਜ਼ਾਰ ਅਤੇ ਮੁਕੱਦਮਾ ਦਰਜ ਕਰਨ ਦੇ ਖ਼ਰਚ ਲਈ 5 ਹਜ਼ਾਰ ਰੁਪਏ ਭੁਗਤਾਨ ਕਰਨ ਦਾ ਹੁਕਮ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement