
550 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਦੀ ਸੁਵਿਧਾ ਉਪਲੱਬਧ...
ਨਵੀਂ ਦਿੱਲੀ: ਨਿਰਮਲਾ ਸੀਤਾਰਮਣ ਵੱਲੋਂ ਵਿੱਤੀ ਸਾਲ 2020-21 ਦਾ ਆਮ ਬਜਟ ਸਦਨ ਵਿਚ ਪੇਸ਼ ਕਰ ਦਿੱਤਾ ਹੈ। ਨਿਰਮਲਾ ਸੀਤਾਰਮਣ ਵੱਲੋਂ ਰੇਲਵੇ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਰੇਲਵੇ ਦੀ ਕਮਾਈ ਬਹੁਤ ਘਟ ਹੈ। ਇਸ ਲਈ ਸੌਰ ਊਰਜਾ ਤਿਆਰ ਕਰਨ ਲਈ ਰੇਲਵੇ ਦੀ ਜ਼ਮੀਨ ਤੇ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਦੇਸ਼ ਵਿਚ ਤੇਜਸ ਵਰਗੀਆਂ ਟ੍ਰੇਨਾਂ ਚਲਾਈਆਂ ਜਾਣਗੀਆਂ ਤਾਂ ਜੋ ਵਧ ਤੋਂ ਵਧ ਯਾਤਰੀ ਸਥਾਨਾਂ ਨਾਲ ਜੁੜ ਸਕਣ।
Photo
550 ਰੇਲਵੇ ਸਟੇਸ਼ਨਾਂ ਤੇ ਵਾਈ-ਫਾਈ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ, ਹੋਰ ਤੇ ਹੋਰ ਦੇਸ਼ ਵਿਚ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ ਅਤੇ 27 ਹਜ਼ਾਰ ਕਿਲੋਮੀਟਰ ਟ੍ਰੈਕ ਦਾ ਇਲੈਕਟ੍ਰਫਿਕੇਸ਼ਨ ਕੀਤਾ ਜਾਵੇਗਾ। ਬਜਟ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਸੋਲਰ ਪਾਵਰ ਗ੍ਰਿਡ ਰੇਲ ਪਟੜੀ ਦੇ ਕਿਨਾਰੇ ਬਣਾਉਣ ਦਾ ਵੀ ਵਿਚਾਰ ਹੈ ਅਤੇ 148 ਕਿਲੋਮੀਟਰ ਬੈਂਗਲੁਰੂ ਟ੍ਰੇਨ ਸਿਸਟਮ ਵੀ ਬਣੇਗਾ।
Photo
ਇਸ ਤੇ ਕੁੱਲ 18 ਹਜ਼ਾਰ 600 ਕਰੋੜ ਰੁਪਏ ਦਾ ਖਰਚ ਆਵੇਗਾ ਜਿਸ ਵਿਚ 25 ਫ਼ੀਸਦੀ ਕੇਂਦਰ ਸਰਕਾਰ ਦਾ ਹਿੱਸਾ ਹੋਵੇਗਾ ਯਾਨੀ 25 ਫ਼ੀਸਦੀ ਸਰਕਾਰ ਖਰਚ ਕਰੇਗੀ। ਦੇਸ਼ ਵਿਚ ਇੰਫ੍ਰਾਸਟ੍ਰਕਚਰ ਨੂੰ ਵਧਾਵਾ ਦੇਣ ਲਈ ਸਰਕਾਰ ਵੱਡਾ ਨਿਵੇਸ਼ ਕਰੇਗੀ ਤੇ ਇਸ ਤਹਿਤ ਮਾਰਡਨ ਰੇਲਵੇ ਸਟੇਸ਼ਨ, ਹਵਾਈ ਅੱਡੇ, ਬਸ ਸਟੇਸ਼ਨਾਂ, ਲਾਜਿਸਟਿਕ ਸੈਂਟਰਸ ਬਣਾਏ ਜਾਣਗੇ। ਜੋ ਇੰਫ੍ਰਾਸਟ੍ਰਕਚਰ ਕੰਪਨੀਆਂ ਹੋਣਗੀਆਂ ਉਹਨਾਂ ਨੂੰ ਅਪਣੇ ਸਟਾਟਰਅਪ ਵਿਚ ਨੌਜਵਾਨਾਂ ਨੂੰ ਜੋੜ ਦੀ ਅਪੀਲ ਕੀਤੀ ਜਾਵੇਗੀ।
Photo
ਉਹਨਾਂ ਅੱਗੇ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈਸ-ਵੇ, ਚੇਨੱਈ-ਬੈਂਗਲੁਰੂ ਐਕਸਪ੍ਰੈਸ-ਵੇ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। 6000 ਕਿਮੀ. ਵਾਲੇ ਹਾਈਵੇਅ ਨੂੰ ਮਾਨੀਟਾਈਜ਼ ਕੀਤਾ ਜਾਵੇਗਾ, ਦੇਸ਼ ਵਿਚ 2024 ਤਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ। 24000 ਕਿਮੀ. ਟ੍ਰੇਨ ਨੂੰ ਇਲੈਕਟ੍ਰਾਨਿਕ ਬਣਾਇਆ ਜਾਵੇਗਾ। ਮੁੰਬਈ-ਅਹਿਮਦਾਬਾਦ ਵਿਚ ਬੁਲੇਟ ਟ੍ਰੇਨ ਦੇ ਕੰਮ ਵਿਚ ਤੇਜ਼ੀ ਲਾਈ ਜਾਵੇਗੀ ਇਸ ਤੋਂ ਇਲਾਵਾ ਵਿਕਾਸ ਮਾਰਗ ਨੂੰ ਵੀ ਵਧਾਇਆ ਜਾਵੇਗਾ ਅਤੇ ਮਾਰਗ ਨੂੰ ਅਸਮ ਤਕ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
Budget 2020
ਟ੍ਰਾਂਸਪੋਰਟ ਵਿਚ 1.70 ਲੱਖ ਕਰੋੜ ਰੁਪਏ ਦਾ ਇਨਵੈਸਟ ਕੀਤਾ ਜਾਵੇਗਾ। ਉਹਨਾਂ ਨੇ ਰੇਲ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਸਾਫ਼, ਸੁਰੱਖਿਅਤ ਅਤੇ ਸਮਾਂਬੱਧ ਰੇਲ ਯਾਤਰਾ ਦੀ ਯੋਜਨਾ ਵੀ ਬਣਾਈ ਜਾਵੇਗੀ। ਰੇਲਵੇ ਵਿਚ ਮਾਡਲ ਕਿਰਾਏ ਦਾ ਕਾਨੂੰ ਬਣਾਇਆ ਜਾਵੇਗਾ ਅਤੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਇਸਤੇਮਾਲ ਕੀਤਾ ਜਾਵੇਗਾ।
ਨਿਰਮਲਾ ਸੀਤਾਰਮਣ ਨੇ ਅੱਗੇ ਦਸਿਆ ਕਿ ਰੇਲਵੇ ਇੰਫ੍ਰਾ ਨੂੰ 2018 ਤੋਂ 2030 ਦੌਰਾਨ 50 ਲੱਖ ਕਰੋੜ ਦੇ ਨਿਵੇਸ਼ ਦੀ ਜ਼ਰੂਰਤ ਹੋਵੇਗੀ ਤੇ ਇਸ ਦੇ ਲਈ ਨਿਜੀ ਭਾਗੀਦਾਰੀ ਵਧਾਈ ਜਾਵੇਗੀ। ਅੱਜ ਦੇ ਬਜਟ ਵਿਚ ਰੇਲ ਅਤੇ ਮੈਟਰੋ ਦੀ 300 ਕਿਲੋਮੀਟਰ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅੱਜ ਦੇ ਇਸ ਰੇਲ ਬਜਟ ਵਿਚ ਵਾਹਨਾਂ ਲਈ ਕਾਰਡ ਜਾਰੀ ਕਰਨ ਦੇ ਐਲਾਨ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।