ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਔਰਤਾਂ ਨੇ ਮਨਾਈ ਖੁਸ਼ੀ
Published : Mar 1, 2020, 11:25 am IST
Updated : Mar 1, 2020, 3:13 pm IST
SHARE ARTICLE
LPG Cylinder Price
LPG Cylinder Price

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੁਣ ਤਕ 858.50 ਰੁਪਏ ਵਿਚ...

ਨਵੀਂ ਦਿੱਲੀ: ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। ਇਕ ਮਾਰਚ ਯਾਨੀ ਅੱਜ ਤੋਂ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਰਸੋਈ ਗੈਸ ਸਿਲੰਡਰ 53 ਰੁਪਏ ਸਸਤਾ ਹੋ ਗਿਆ ਹੈ। ਉੱਥੇ ਹੀ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਿੰਲਡਰ ਵੀ 84.50 ਰੁਪਏ ਸਸਤਾ ਹੋਇਆ ਹੈ। 

KitchenKitchen

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਹੁਣ ਤਕ 858.50 ਰੁਪਏ ਵਿਚ ਮਿਲਣ ਵਾਲਾ ਹੁਣ 805.50 ਰੁਪਏ ਮਿਲੇਗਾ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਦਸ ਦਈਏ ਕਿ ਪਿਛਲੇ ਮਹੀਨੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਰੀਬ 150 ਰੁਪਏ ਦਾ ਵਾਧਾ ਹੋਇਆ ਸੀ। ਸਾਰੇ ਮਹਾਂਸਾਗਰਾਂ ਵਿਚ ਬਿਨਾਂ ਸਬਸਿਡੀ ਵਾਲੇ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 144.50 ਰੁਪਏ ਤੋਂ 149 ਰੁਪਏ ਤਕ ਦਾ ਵਾਧਾ ਹੋਇਆ ਸੀ ਜੋ ਕਿ 12 ਫਰਵਰੀ ਤੋਂ ਲਾਗੂ ਹੋ ਗਈ ਸੀ।

Gas CylinderGas Cylinder

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 805.50 ਰੁਪਏ ਹੈ। ਉੱਥੇ ਹੀ ਕੋਲਕਾਤਾ ਵਿਚ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 839.50 ਰੁਪਏ, ਮੁੰਬਈ ਵਿਚ 776.50 ਰੁਪਏ ਅਤੇ ਚੇਨੱਈ ਵਿਚ 826 ਰੁਪਏ ਹੈ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿਚ ਵੀ 84.50 ਰੁਪਏ ਦ ਕਟੌਤੀ ਕੀਤੀ ਹੈ।

gas cylindergas cylinder

ਇਸ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 19 ਕਿਲੋਗ੍ਰਾਮ ਵਾਲੀ ਰਸੋਈ ਗੈਸ ਸਿਲੰਡਰ ਦੀ ਕੀਮਤ 1381.50 ਰੁਪਏ ਹੋ ਗਿਆ ਹੈ। ਉੱਥੇ ਹੀ ਕੋਲਕਾਤਾ ਵਿਚ ਇਸ ਦੇ ਲਈ 1450 ਰੁਪਏ, ਮੁੰਬਈ ਵਿਚ 1331 ਰੁਪਏ ਅਤੇ ਚੇਨੱਈ ਵਿਚ 1501.50 ਰੁਪਏ ਦੇਣੇ ਪੈਣਗੇ। ਔਸਤ ਅੰਤਰਰਾਸ਼ਟਰੀ ਬੈਂਚਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਦੇ ਐਕਸਚੇਂਜ ਰੇਟ ਦੇ ਹਿਸਾਬ ਨਾਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ।

KitchenKitchen

ਇਸ ਕਰ ਕੇ LPG ਸਿਲੰਡਰ ਦੀ ਸਬਸਿਡੀ ਦੀ ਰਕਮ ਵਿਚ ਵੀ ਹਰ ਮਹੀਨੇ ਬਦਲਾਅ ਹੁੰਦਾ ਹੈ। ਜਦੋਂ ਅੰਤਰਰਾਸ਼ਟਰੀ ਬਜ਼ਾਰ ਵਿਚ ਭਾਅ ਵਧਦੇ ਹਨ ਤਾਂ ਸਰਕਾਰ ਵਧ ਸਬਸਿਡੀ ਦਿੰਦੀ ਹੈ ਅਤੇ ਜਦੋਂ ਦਰਾਂ ਹੇਠਾਂ ਆਉਂਦੀਆਂ ਹਨ ਤਾਂ ਸਬਸਿਡੀ ਵਿਚ ਕਟੌਤੀ ਕੀਤੀ ਜਾਂਦੀ ਹੈ। ਟੈਕਸ ਨਿਯਮਾਂ ਅਨੁਸਾਰ ਰਸੋਈ ਗੈਸ ਤੇ ਮਾਲ ਤੇ ਸੇਵਾਕਰ ਦੀ ਗਣਤਾ ਈਂਧਨ ਦੇ ਬਜ਼ਾਰ ਮੁੱਲ ਤੇ ਤੈਅ ਕੀਤੀ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement