
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੇ ਭਾਅ ਦੀ ਸ਼ੁਰੂਆਤ ਸੁਸਤ ਪਾਈ ਗਈ
Gold-Silver Price: ਨਵੀਂ ਦਿੱਲੀ- ਮਾਰਚ ਮਹੀਨਾ ਸ਼ੁਰੂ ਹੁੰਦੇ ਹੀ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਚਾਂਦੀ ਦੀ ਕੀਮਤ ਵਿਚ ਵਾਧਾ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ਸੋਨੇ ਦੀ ਫਿਊਚਰਜ਼ ਕੀਮਤ ਅੱਜ ਗਿਰਾਵਟ ਨਾਲ 62,535 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ। ਚਾਂਦੀ ਦਾ ਭਾਅ ਅੱਜ ਵਾਧੇ ਨਾਲ ਸ਼ੁਰੂ ਹੋਇਆ। ਇਹ 71,395 ਰੁਪਏ ਦੀ ਕੀਮਤ 'ਤੇ ਵਪਾਰ ਕਰ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੇ ਭਾਅ ਦੀ ਸ਼ੁਰੂਆਤ ਸੁਸਤ ਪਾਈ ਗਈ, ਜਦਕਿ ਚਾਂਦੀ ਦੇ ਭਾਅ ਪਿਛਲੇ ਬੰਦ ਮੁੱਲ 'ਤੇ ਖੁੱਲ੍ਹਣ ਤੋਂ ਬਾਅਦ ਵਧਣੇ ਸ਼ੁਰੂ ਹੋਏ।
MCX 'ਤੇ ਸੋਨੇ ਦਾ ਬੈਂਚਮਾਰਕ ਅਪ੍ਰੈਲ ਕੰਟਰੈਕਟ 62,567 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ ਵੀ ਇਹੀ ਸੀ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ 62,535 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 62,578 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 62,535 ਰੁਪਏ 'ਤੇ ਪਹੁੰਚ ਗਿਆ। ਪਿਛਲੇ ਸਾਲ ਦਸੰਬਰ ਮਹੀਨੇ ਵਿਚ ਸੋਨੇ ਦੇ ਵਾਇਦਾ ਭਾਅ ਨੇ 64,063 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹਿਆ।