
ਕੱਚੇ ਤੇਲ ਦੇ ਭਾਅ 'ਚ ਉਛਾਲ ਦੇ ਚਲਦੇ ਭਾਰਤ 'ਚ ਪਟਰੋਲ- ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਐਤਵਾਰ ਨੂੰ ਪਟਰੋਲ ਚਾਰ ਸਾਲ 'ਚ ਸੱਭ ਤੋਂ ਮਹਿੰਗਾ ਹੋ ਗਿਆ..
ਨਵੀਂ ਦਿੱਲੀ: ਕੱਚੇ ਤੇਲ ਦੇ ਭਾਅ 'ਚ ਉਛਾਲ ਦੇ ਚਲਦੇ ਭਾਰਤ 'ਚ ਪਟਰੋਲ- ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਐਤਵਾਰ ਨੂੰ ਪਟਰੋਲ ਚਾਰ ਸਾਲ 'ਚ ਸੱਭ ਤੋਂ ਮਹਿੰਗਾ ਹੋ ਗਿਆ ਜਦਕਿ ਡੀਜ਼ਲ ਦੇ ਭਾਅ ਆਲ ਟਾਈਮ ਹਾਈ 'ਤੇ ਪਹੁੰਚ ਗਏ ਹਨ। ਰਾਜਧਾਨੀ ਦਿੱਲੀ 'ਚ ਪਟਰੋਲ ਐਤਵਾਰ ਨੂੰ 73.73 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 64.58 ਰੁਪਏ ਪ੍ਰਤੀ ਲਿਟਰ ਹੋ ਗਿਆ।
Petrol and Diesel
ਹੁਣ ਅਜਿਹੇ 'ਚ ਉਪਭੋਗਤਾ ਨੂੰ ਉਮੀਦ ਹੈ ਕਿ ਮੋਦੀ ਸਰਕਾਰ ਅਪਣੇ ਵਾਅਦੇ ਮੁਤਾਬਕ ਆਬਕਾਰੀ ਡਿਊਟੀ 'ਚ ਕਟੌਤੀ ਕਰ ਪਟਰੋਲ-ਡੀਜ਼ਲ ਦੀ ਮਹਿੰਗਾਈ ਤੋਂ ਰਾਹਤ ਦਿਵਾਏਗੀ। ਦਸ ਦਈਏ, ਇੰਡੀਅਨ ਬਾਸਕੀਟ 'ਚ ਕੱਚੇ ਤੇਲ ਦੇ ਭਾਅ ਪਿਛਲੇ ਮਹੀਨੇ ਔਸਤਨ 73 ਡਾਲਰ ਪ੍ਰਤੀ ਬੈਰਲ ਦੇ ਆਲੇ ਦੁਆਲੇ ਰਹੇ।
Petrol and Diesel
ਤੇਲ ਮੰਤਰਾਲਾ ਕਰ ਚੁਕਿਆ ਹੈ ਐਕਸਈਜ਼ ਕਟੌਤੀ ਦੀ ਮੰਗ
ਇਸ ਸਾਲ ਦੀ ਸ਼ੁਰੂਆਤ 'ਚ ਤੇਜ਼ ਮੰਤਰਾਲਾ ਨੇ ਪਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਕਟੌਤੀ ਦੀ ਮੰਗ ਕਰ ਚੁਕੀ ਹੈ। ਜਿਸ ਨਾਲ ਇੰਟਰਨੈਸ਼ਨਲ ਮਾਰਕੀਟ 'ਚ ਤੇਲ ਦੀ ਵੱਧਦੀ ਕੀਮਤਾਂ ਦੇ ਪ੍ਰਭਾਵ ਤੋਂ ਉਪਭੋਗਤਾ ਨੂੰ ਰਾਹਤ ਦਿਤੀ ਜਾ ਸਕੇ ਪਰ ਵਿੱਤ ਮੰਤਰੀ ਅਰੁਣ ਜੇਟਲੀ ਨੇ 1 ਫ਼ਰਵਰੀ ਨੂੰ ਅਪਣੇ ਬਜਟ 'ਚ ਇਸ ਡਿਮਾਂਡ 'ਤੇ ਕੋਈ ਧਿਆਨ ਨਹੀਂ ਦਿਤਾ। ਸਾਊਥ ਏਸ਼ੀਆਈ ਦੇਸ਼ਾਂ 'ਚ ਭਾਰਤ 'ਚ ਪਟਰੋਲ-ਡੀਜ਼ਲ ਦੇ ਮੁੱਲ ਸੱਭ ਤੋਂ ਜ਼ਿਆਦਾ ਹੈ। ਇਸ ਕਾਰਨ ਇਹ ਹੈ ਕਿ ਭਾਰਤ 'ਚ ਪਟਰੋਲ-ਡੀਜ਼ਲ ਦੀ ਰਿਟੇਲ ਕੀਮਤ 'ਚ ਅੱਧੀ ਹਿੱਸੇਦਾਰੀ ਟੈਕਸ ਦੀ ਹੈ।
Arun Jaitley
ਜੇਤਲੀ ਨੇ 9 ਵਾਰ ਵਧਾਈ ਐਕਸਾਈਜ਼ ਡਿਊਟੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਨਵੰਬਰ 2014 ਅਤੇ ਜਨਵਰੀ 2016 'ਚ ਐਕਸਾਈਜ਼ ਡਿਊਟੀ 'ਚ 9 ਵਾਰ ਵਾਧਾ ਕੀਤਾ ਜਦਕਿ ਗਲੋਬਲ ਮਾਰਕੀਟ 'ਚ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਸੀ। ਇਸ ਤੋਂ ਬਾਅਦ ਜੇਤਲੀ ਨੇ ਪਿਛਲੇ ਸਾਲ ਅਕਤੂਬਰ 'ਚ ਸਿਰਫ਼ ਇਕ ਵਾਰ 2 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਸੀ।
Ministry of Petroleum and Natural Gas
ਐਕਸਾਈਜ਼ ਡਿਊਟੀ 'ਚ ਕਟੌਤੀ ਦੇ ਨਾਲ ਹੀ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਵੈਟ 'ਚ ਕਟੌਤੀ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਕੇਵਲ ਚਾਰ ਰਾਜਾਂ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਨੇ ਵੈਟ ਘਟਾਇਆ ਸੀ।