ਹਵਾਈ ਜਹਾਜ਼ ਮੁਸਾਫ਼ਰਾਂ ਲਈ ਬਦਲੇ ਨਿਯਮ, ਹਵਾਬਾਜ਼ੀ ਸੁਰੱਖਿਆ ਨਿਗਰਾਨ ਨੇ ਇਸ ਨਵੀਂ ਸਹੂਲਤ ਦਾ ਕੀਤਾ ਐਲਾਨ
Published : Apr 1, 2024, 9:18 pm IST
Updated : Apr 1, 2024, 9:18 pm IST
SHARE ARTICLE
Representative Image.
Representative Image.

ਉਡਾਣ ’ਚ ਲੰਮੀ ਦੇਰੀ ਹੋਈ ਮੁਸਾਫ਼ਰ ਹੁਣ ਜਹਾਜ਼ ਤੋਂ ਬਾਹਰ ਨਿਕਲ ਸਕਣਗੇ

ਨਵੀਂ ਦਿੱਲੀ: ਹਵਾਬਾਜ਼ੀ ਸੁਰੱਖਿਆ ਨਿਗਰਾਨ ਬੀ.ਸੀ.ਏ.ਐਸ. ਨੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ’ਚ ਮੁਸਾਫ਼ਰਾਂ ਨੂੰ ਬੋਰਡਿੰਗ ਤੋਂ ਬਾਅਦ ਰਵਾਨਾ ਹੋਣ ’ਚ ਲੰਮੀ ਦੇਰੀ ਹੋਣ ’ਤੇ ਹਵਾਈ ਅੱਡੇ ਦੇ ਰਵਾਨਗੀ ਗੇਟ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਦਾ ਤਾਜ਼ਾ ਹੁਕਮ ਹਵਾਈ ਅੱਡਿਆਂ ’ਤੇ ਵੱਧ ਰਹੀ ਭੀੜ ਅਤੇ ਉਡਾਣਾਂ ’ਚ ਦੇਰੀ ਦੇ ਵਧਦੇ ਮਾਮਲਿਆਂ ਦੇ ਪਿਛੋਕੜ ’ਚ ਆਇਆ ਹੈ।

ਕਈ ਵਾਰ ਮੁਸਾਫ਼ਰ ਜਹਾਜ਼ ’ਚ ਚੜ੍ਹਨ ਤੋਂ ਬਾਅਦ ਵੀ ਲੰਮੇ ਸਮੇਂ ਤਕ ਫਸ ਜਾਂਦੇ ਹਨ। ਬੀ.ਸੀ.ਏ.ਐਸ. ਦੇ ਡਾਇਰੈਕਟਰ ਜਨਰਲ ਜੁਲਫਿਕਾਰ ਹਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨ ਕੰਪਨੀਆਂ ਅਤੇ ਹਵਾਈ ਅੱਡੇ ਦੇ ਸੰਚਾਲਕਾਂ ਨੂੰ ਨਵੀਂਆਂ ਹਦਾਇਤਾਂ 30 ਮਾਰਚ ਨੂੰ ਜਾਰੀ ਕੀਤੀਆਂ ਗਈਆਂ ਅਤੇ ਹੁਣ ਲਾਗੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਮੁਸਾਫ਼ਰਾਂ ਨੂੰ ਘੱਟ ਪ੍ਰੇਸ਼ਾਨੀ ਯਕੀਨੀ ਬਣਾਉਣ ’ਚ ਮਦਦ ਕਰਨਗੀਆਂ ਅਤੇ ਇਹ ਯਕੀਨੀ ਕਰਨਗੀਆਂ ਕਿ ਉਨ੍ਹਾਂ ਨੂੰ ਉਡਾਣ ’ਚ ਚੜ੍ਹਨ ਤੋਂ ਬਾਅਦ ਲੰਮੇ ਸਮੇਂ ਤਕ ਨਹੀਂ ਬੈਠਣਾ ਪਵੇਗਾ। 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement