ਫੇਸਬੁੱਕ ਤੋਂ ਬਾਅਦ ਕਈ ਹੋਰ ਗਲੋਬਲ ਕੰਪਨੀਆਂ ਕਰ ਸਕਦੀਆਂ ਹਨ ਰਿਲਾਇੰਸ ਜੀਓ ਵਿਚ ਨਿਵੇਸ਼
Published : May 1, 2020, 11:00 am IST
Updated : May 1, 2020, 11:05 am IST
SHARE ARTICLE
Photo
Photo

ਮੁਕੇਸ਼ ਅੰਬਾਨੀ ਨੇ ਦਿੱਤੇ ਵੱਡੇ ਸੰਕੇਤ

ਨਵੀਂ ਦਿੱਲੀ: ਫੇਸਬੁੱਕ ਨੇ ਹਾਲ ਹੀ ਵਿਚ ਰਿਲਾਇੰਸ ਜੀਓ ਵਿਚ 43,574 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਚਲਦਿਆਂ ਰਿਲਾਇੰਸ ਇੰਡਸਟ੍ਰੀਜ਼ ਲਿਮਟਡ ਨੂੰ ਕਰਜ਼ਾ ਮੁਕਤ ਕੰਪਨੀ ਬਣਨ ਵਿਚ ਵੱਡੀ ਮਦਦ ਮਿਲੀ ਹੈ। ਹੁਣ ਰਿਲਾਇੰਸ ਨੇ ਕਿਹਾ ਹੈ ਕਿ ਫੇਸਬੁੱਕ ਦੇ ਨਾਲ ਹੋਏ ਇਸ ਸਮਝੌਤੇ ਦਾ ਸਫਰ ਇੱਥੇ ਹੀ ਖਤਮ ਨਹੀਂ ਹੁੰਦਾ ਹੋਰ ਕਈ ਗਲੋਬਲ ਕੰਪਨੀਆਂ ਵੀ ਜੀਓ ਵਿਚ ਨਿਵੇਸ਼ ਕਰਨ ਦੀਆਂ ਇੱਛੁਕ ਹਨ।

Reliance jio plan offers validity free jio calling planPhoto

ਰਿਲਾਇੰਸ ਇੰਡਸਟਰੀਜ਼ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦੀਆਂ ਕਈ ਹੋਰ ਦਿੱਗਜ਼ ਕੰਪਨੀਆਂ ਨੇ ਵੀ ਜੀਓ ਵਿਚ ਨਿਵੇਸ਼ ਦੀ ਇੱਛਾ ਜਤਾਈ ਹੈ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ 2016 ਵਿਚ ਰਿਲਾਇੰਸ ਜੀਓ ਦੀ ਲਾਂਚਿੰਗ ਕੀਤੀ ਸੀ। ਫਿਲਹਾਲ ਇਹ ਕੰਪਨੀ ਫੇਸਬੁੱਕ ਦੇ ਨਿਵੇਸ਼ ਤੋਂ ਬਾਅਦ 4.62 ਲੱਖ ਕਰੋੜ ਪੂੰਜੀ ਵਾਲੀ ਫਰਮ ਬਣ ਗਈ ਹੈ।

PhotoPhoto

ਹੁਣ ਰਿਲਾਇੰਸ ਦੀ ਯੋਜਨਾ ਇਹ ਹੈ ਕਿ ਜੀਓ ਦੇ ਪਲੇਟਫਾਰਮ ਨੂੰ ਸਟਾਕ ਐਕਸਚੇਂਜ 'ਤੇ ਲਿਸਟ ਕਰਾਇਆ ਜਾਵੇ। ਕੰਪਨੀ ਨੇ ਅਨੁਮਾਨ ਲਗਾਇਆ ਹੈ ਕਿ ਇਸ ਤਿਮਾਹੀ ਦੇ ਅੰਤ ਤੱਕ ਉਹ 1 ਲੱਖ ਕਰੋੜ ਰੁਪਏ ਦੀ ਪੂੰਜੀ ਵਧਾਉਣ ਦੇ ਯੋਗ ਹੋ ਜਾਵੇਗੀ।  ਰਿਲਾਇੰਸ ਜੀਓ ਨੂੰ ਵਿੱਤੀ ਸਾਲ 2019-20 ਵਿਚ 14,363 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ ਅਤੇ ਕੁੱਲ ਰੇਵੇਨਿਊ 68,462 ਕਰੋੜ ਰੁਪਏ ਰਿਹਾ ਹੈ।

Facebook and JIOPhoto

ਰਿਲਾਇੰਸ ਦੀ ਬੋਰਡ ਮੀਟਿੰਗ ਵਿਚ ਵੀਰਵਾਰ ਨੂੰ ਰਾਈਟਸ ਈਸ਼ੂ ਦੇ ਪਲਾਨ ਨੂੰ ਵੀ ਮਨਜ਼ੂਰੀ ਦਿੱਤੀ ਗਈ। ਕੰਪਨੀ ਨੇ ਰਾਈਟਸ ਈਸ਼ੂ ਦੇ ਜ਼ਰੀਏ 53,125 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 1,257 ਰੁਪਏ ਦੇ ਸ਼ੇਅਰ ਜਾਰੀ ਕਰੇਗੀ। ਇਸ ਦਾ ਅਨੁਪਾਤ 1:15 ਰਹੇਗਾ, ਇਸ ਦਾ ਅਰਥ ਇਹ ਹੋਵੇਗਾ ਕਿ 15 ਸ਼ੇਅਰਾਂ 'ਤੇ ਇਕ ਨਵਾਂ ਸ਼ੇਅਰ ਜਾਰੀ ਕੀਤਾ ਜਾਵੇਗਾ।

Mukesh AmbaniMukesh Ambani

ਕੰਪਨੀ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗਤ ਵਿਚ ਕਮੀ ਕਾਰਨ ਦੇ ਮਕਸਦ ਨਾਲ ਸੈਲਰੀ ਵਿਚ ਕਟੌਤੀ ਦਾ ਵੀ ਫੈਸਲਾ ਲਿਆ ਗਿਆ ਹੈ। ਕਰਮਚਾਰੀਆਂ ਦੀ ਸੈਲਰੀ ਵਿਚ 10 ਤੋਂ 50 ਫੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਸਲਾਨਾ 15 ਲੱਖ ਰੁਪਏ ਤੱਕ ਦੇ ਪੈਕੇਜ ਵਾਲਿਆਂ ਨੂੰ ਇਸ ਕਟੌਤੀ ਤੋਂ ਛੋਟ ਦੇਣ ਦਾ ਫੈਸਲਾ ਲਿਆ ਗਿਆ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement