ਐਸਬੀਆਈ ਨੇ 0.2 ਫ਼ੀ ਸਦੀ ਤੱਕ ਕਰਜ਼ ਦਰਾਂ ਵਧਾਈਆਂ
Published : Sep 1, 2018, 3:31 pm IST
Updated : Sep 1, 2018, 3:31 pm IST
SHARE ARTICLE
SBI
SBI

ਦੇਸ਼ ਵਿਚ ਜਨਤਕ ਖੇਤਰ ਦੇ ਸੱਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਅਪਣੇ ਗਾਹਕਾਂ ਨੂੰ ਝੱਟਕਾ ਦਿਤਾ ਹੈ। ਹੁਣ ਘਰ, ਆਟੋ ਅਤੇ ਕੁੱਝ ਹੋਰ ਕਰਜ਼...

ਨਵੀਂ ਦਿੱਲੀ : ਦੇਸ਼ ਵਿਚ ਜਨਤਕ ਖੇਤਰ ਦੇ ਸੱਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਅਪਣੇ ਗਾਹਕਾਂ ਨੂੰ ਝੱਟਕਾ ਦਿਤਾ ਹੈ। ਹੁਣ ਘਰ, ਆਟੋ ਅਤੇ ਕੁੱਝ ਹੋਰ ਕਰਜ਼ ਤੁਹਾਡੇ ਲਈ ਮਹਿੰਗੇ ਹੋ ਜਾਣਗੇ। ਹੁਣ ਇਥੋਂ ਗੱਡੀ ਜਾਂ ਫਿਰ ਘਰ ਲਈ ਕਰਜ ਲੈਣਾ ਮਹਿੰਗਾ ਹੋ ਜਾਵੇਗਾ। ਐਸਬੀਆਈ ਨੇ ਅਪਣੇ ਬੈਂਚਮਾਰਕ ਉਧਾਰੀ ਦਰ ਯਾਨੀ ਐਮਸੀਐਲਆਰ ਵਿਚ 0.20 ਫ਼ੀ ਸਦੀ ਦੀ ਸ਼ਨਿਚਰਵਾਰ ਨੂੰ ਵਾਧਾ ਕਰਨ ਦਾ ਐਲਾਨ ਕਰ ਦਿਤਾ ਹੈ। ਇਹ ਵਾਧਾ ਤਿੰਨ ਸਾਲ ਦੀ ਮਿਆਦ ਲਈ ਹੈ। ਜਿਸ ਤੋਂ ਬਾਅਦ ਹੁਣ ਐਸਬੀਆਈ ਦਾ ਐਮਸੀਐਲਆਰ ਵਧ ਕੇ 8.1 ਫ਼ੀ ਸਦੀ ਹੋ ਗਿਆ। 

SBISBI

ਐਮਸੀਐਲਆਰ ਪਹਿਲਾਂ 7.9 ਫ਼ੀ ਸਦੀ ਸੀ, ਜੋ ਹੁਣ ਵਧ ਕੇ 8.1 ਫ਼ੀ ਸਦੀ ਹੋ ਗਿਆ। ਇਕ ਸਾਲ ਦੀ ਮਿਆਦ ਲਈ ਐਮਸੀਐਲਆਰ  8.25 ਫ਼ੀ ਸਦੀ ਤੋਂ ਵਧ ਕੇ 8.45 ਫ਼ੀ ਸਦੀ ਹੋ ਗਿਆ। ਸਾਰੇ ਛੋਟੇ ਕਰਜ਼ ਦਾ ਬੈਂਚਮਾਰਕ ਇਕ ਸਾਲ ਦੇ ਐਮਸੀਐਲਆਰ ਨਾਲ ਜੁੜ੍ਹਿਆ ਹੈ। ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਵਲੋਂ ਮੁਦਰਾ ਸਮੀਖਿਆ ਵਿਚ ਵਧਾਏ ਗਏ ਰੈਪੋ ਰੇਟ ਵਿਚ 0.25 ਫ਼ੀ ਸਦੀ ਵਾਧਾ ਕੀਤੇ ਜਾਣ ਦੇ ਇਕ ਮਹੀਨੇ ਬਾਅਦ ਅਪਣੇ ਐਮਸੀਐਲਆਰ ਵਿਚ ਇਹ ਵਾਧਾ ਕੀਤਾ। ਮੌਜੂਦਾ ਸਮੇਂ ਵਿਚ ਰੈਪੋ ਰੇਟ 6.50 ਫ਼ੀ ਸਦੀ ਹੈ।  ਬੀਤੀ 6 ਜੂਨ 2018 ਤੋਂ ਪਹਿਲਾਂ ਰਿਜ਼ਰਵ ਬੈਂਕ ਨੇ 28 ਜਨਵਰੀ 2014 ਨੂੰ ਰੈਪੋ ਰੇਟ ਵਿਚ ਵਾਧਾ ਕੀਤਾ ਸੀ। 

Interest RateInterest Rate

ਐਮਸੀਐਲਆਰ ਉਹ ਹੇਠਲਾ ਦਰ ਹੁੰਦਾ ਹੈ ਜਿਸ ਦੇ ਹੇਠਾਂ ਦੀ ਦਰ 'ਤੇ ਕੋਈ ਵੀ ਕਾਮਰਸ਼ਿਅਲ ਬੈਂਕ ਅਪਣੇ ਗਾਹਕਾਂ ਨੂੰ ਕਰਜ਼ ਨਹੀਂ  ਦੇ ਸਕਦੇ ਹਨ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਾਲ 2016 ਦੇ ਅਪ੍ਰੈਲ ਮਹੀਨੇ ਵਿਚ ਐਮਸੀਐਲਆਰ ਨੂੰ ਸਾਹਮਣੇ ਰੱਖਿਆ ਸੀ,  ਜਿਸ ਦਾ ਟੀਚਾ ਕਾਮਰਸ਼ੀਅਲ ਬੈਂਕਾਂ ਲਈ ਇਕ ਨਿਰਦੇਸ਼ ਦੇਣਾ ਸੀ ਤਾਕਿ ਉਹ ਅਪਣੀ ਲੈਂਡਿੰਗ ਰੇਟਸ ਦਾ ਨਿਰਧਾਰਤ ਕਰ ਸਕੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement