
ਕੰਮ-ਜੀਵਨ ਦਾ ਖਰਾਬ ਸੰਤੁਲਨ, ਲਚਕੀਲਾਪਣ ਅਤੇ ਨੌਕਰੀ ’ਚ ਅਸੰਤੁਸ਼ਟੀ ਕਾਰਨ ਨੌਕਰੀ ਛੱਡਣ ਦੇ ਰੁਝਾਨ ’ਚ ਸਾਲ-ਦਰ-ਸਾਲ 4-5 ਫੀਸਦੀ ਦਾ ਵਾਧਾ ਹੋ ਰਿਹਾ
Mumbai News : ਕੰਮ-ਜੀਵਨ ਦਾ ਖਰਾਬ ਸੰਤੁਲਨ, ਲਚਕੀਲਾਪਣ ਅਤੇ ਨੌਕਰੀ ’ਚ ਅਸੰਤੁਸ਼ਟੀ ਕਾਰਨ ਨੌਕਰੀ ਛੱਡਣ ਦੇ ਰੁਝਾਨ ’ਚ ਸਾਲ-ਦਰ-ਸਾਲ 4-5 ਫੀਸਦੀ ਦਾ ਵਾਧਾ ਹੋ ਰਿਹਾ ਹੈ। ਜਲਦੀ ਨੌਕਰੀ ਛੱਡਣ ਦਾ ਮਤਲਬ ਹੈ 6 ਮਹੀਨਿਆਂ ਦੇ ਅੰਦਰ ਜਾਂ ਪ੍ਰੋਬੇਸ਼ਨ ਪੀਰੀਅਡ ਦੌਰਾਨ ਕੰਪਨੀ ਛੱਡ ਦੇਣਾ।
ਇਹ ਮੁੱਖ ਤੌਰ ’ਤੇ ਖਪਤਕਾਰ ਟਿਕਾਊ ਵਸਤਾਂ, ਆਈ.ਟੀ. ਅਤੇ ਸਾਫਟਵੇਅਰ ਅਤੇ ਬੀ.ਐਫ.ਐਸ.ਆਈ. (ਬੈਂਕ, ਵਿੱਤੀ ਸੇਵਾਵਾਂ ਅਤੇ ਬੀਮਾ) ਵਰਗੇ ਖੇਤਰਾਂ ’ਚ ਵੇਖਿਆ ਜਾਂਦਾ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਨੌਕਰੀ ਛੱਡਣ ਦਾ ਰੁਝਾਨ ਮੁੱਖ ਤੌਰ ’ਤੇ 22-32 ਸਾਲ ਦੀ ਉਮਰ ਵਰਗ ’ਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਸਾਲ-ਦਰ-ਸਾਲ 4-5 ਫੀ ਸਦੀ ਦੀ ਦਰ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਮੁੱਖ ਕਾਰਕ ਕੰਮ-ਜੀਵਨ ਦਾ ਮਾੜਾ ਸੰਤੁਲਨ, ਲਚਕਤਾ, ਨੌਕਰੀ ਦੀ ਅਸੰਤੁਸ਼ਟੀ ਅਤੇ ਨਾਕਾਫੀ ਤਨਖਾਹ ਹਨ। ਅਜਿਹੀ ਸਥਿਤੀ ’ਚ, ਕਰਮਚਾਰੀ ਬਿਹਤਰ ਮੌਕਿਆਂ ਦੀ ਭਾਲ ਕਰਦੇ ਹਨ।
ਸੁਬੂਰਾਥਿਨਮ ਨੇ ਕਿਹਾ ਕਿ ਨੌਕਰੀ ਜਲਦੀ ਛੱਡਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਨੌਕਰੀ ਦੇ ਵਧੇਰੇ ਮੌਕੇ ਹਨ ਕਿ ਲੋਕ ਨੌਕਰੀਆਂ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਰੁਝਾਨ ਖਾਸ ਤੌਰ ’ਤੇ ਦਖਣੀ ਭਾਰਤ ’ਚ ਸਪੱਸ਼ਟ ਹੈ ਜਿੱਥੇ ਨੌਕਰੀ ਛੱਡਣ ਦੀ ਦਰ 51 ਫ਼ੀ ਸਦੀ ਤਕ ਹੈ।
ਸੁਬੂਰਾਥਿਨਮ ਨੇ ਕਿਹਾ ਕਿ ਮਰਦ ਅਤੇ ਔਰਤਾਂ ਦੇ ਮਾਮਲੇ ’ਚ, ਕੁਲ ਮਰਦ ਪ੍ਰਵਾਸ 84.5 ਫ਼ੀ ਸਦੀ ਅਤੇ ਔਰਤਾਂ ਦਾ ਪ੍ਰਵਾਸ 15.5 ਫ਼ੀ ਸਦੀ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਤੇਲੰਗਾਨਾ ਉਨ੍ਹਾਂ ਸੂਬਿਆਂ ’ਚ ਸ਼ਾਮਲ ਹਨ, ਜਿੱਥੇ ਨੌਕਰੀ ਛੱਡਣ ਦੀ ਦਰ ਸੱਭ ਤੋਂ ਜ਼ਿਆਦਾ ਹੈ।