
Nitin Gadkari: ਨਿਤਿਨ ਗਡਕਰੀ ਨੇ ਪੈਟਰੋਲ ਤੇ ਡੀਜ਼ਲ ਨਾਲ ਚਲਣ ਵਾਲੇ ਵਾਹਨਾਂ ਦੀ ਥਾਂ ਹੁਣ ਇਲੈਕਟ੍ਰਿਕ ਭਾਵ ਬੈਟਰੀਆਂ ਨਾਲ ਚਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਲਈ ਕਿਹਾ
Stop making diesel vehicles Nitin Gadkari: ਡੀਜ਼ਲ ਵਾਹਨ ਬਣਨੇ ਬੰਦ ਹੋਣ, ਨਹੀਂ ਤਾਂ ਉਨ੍ਹਾਂ ’ਤੇ ਇੰਨਾ ਜ਼ਿਆਦਾ ਟੈਕਸ ਲਾਵਾਂਗੇ ਕਿ ਕੋਈ ਉਨ੍ਹਾਂ ਨੂੰ ਖ਼ਰੀਦੇਗਾ ਨਹੀਂ: ਨਿਤਿਨ ਗਡਕਰੀ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨੇ ਪੈਟਰੋਲ ਤੇ ਡੀਜ਼ਲ ਨਾਲ ਚਲਣ ਵਾਲੇ ਵਾਹਨਾਂ ਦੀ ਥਾਂ ਹੁਣ ਇਲੈਕਟ੍ਰਿਕ ਭਾਵ ਬੈਟਰੀਆਂ ਨਾਲ ਚਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: Garhdiwala News: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਡੁੱਬਣ ਕਾਰਨ ਹੋਈ ਮੌਤ
ਮੰਤਰੀ ਨੇ ਕਾਰਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਡੀਜ਼ਲ ਵਾਹਨਾਂ ਤਿਆਰ ਕਰਨ ਦਾ ਕੰਮ ਬੰਦ ਕਰਨ ਦੀ ਮੁੜ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਡੀਜ਼ਲ ਵਾਹਨਾਂ ਦੇ ਨਿਰਮਾਣ ’ਤੇ ਛੇਤੀ ਰੋਕ ਨਾ ਲਾਈ ਗਈ, ਤਾਂ ਉਹ ਇਨ੍ਹਾਂ ਵਾਹਨਾਂ ’ਤੇ ਇੰਨਾ ਜ਼ਿਆਦਾ ਟੈਕਸ ਲਾ ਦੇਣਗੇ ਕਿ ਉਨ੍ਹਾਂ ਨੂੰ ਵੇਚਣਾ ਔਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਬੈਟਰੀ ਨਾਲ ਚਲਣ ਵਾਲੇ ਵਾਹਨ ਚਲਾਉਣ ਦਾ ਖ਼ਰਚਾ ਨਾਮਾਤਰ ਹੈ, ਤਦ ਪਟਰੌਲ ਤੇ ਡੀਜ਼ਲ ਵਾਹਨਾਂ ਦੀ ਕੀ ਜ਼ਰੂਰਤ ਹੈ। ਪਟਰੌਲ ਤੇ ਡੀਜ਼ਲ ਦੇ ਵਾਹਨਾਂ ਨੂੰ ਚਲਾਉਣ ’ਤੇ ਜੇ ਕਿਸੇ ਖ਼ਾਸ ਦੂਰੀ ਤਕ 100 ਰੁਪਏ ਦਾ ਖ਼ਰਚਾ ਆਉਂਦਾ ਹੈ, ਤਾਂ ਬੈਟਰੀ ਵਾਲੇ ਵਾਹਨਾਂ ਨੂੰ ਓਨੀ ਹੀ ਦੂਰੀ ਤਕ ਚਲਾਉਣ ’ਤੇ ਸਿਰਫ਼ ਚਾਰ ਰੁਪਏ ਖ਼ਰਚਾ ਆਉਂਦਾ ਹੈ। ਸ੍ਰੀ ਗਡਕਰੀ ਨੇ ਦਸਿਆ ਕਿ ਕੇਂਦਰ ਸਰਕਾਰ ਅਗਲੇ 10 ਸਾਲਾਂ ’ਚ ਪਟਰੋਲ ਤੇ ਡੀਜ਼ਲ ਵਾਹਨ ਪੂਰੀ ਤਰ੍ਹਾਂ ਬੰਦ ਕਰਨ ਦੀ ਇਕ ਸਖ਼ਤ ਯੋਜਨਾ ਦਾ ਐਲਾਨ ਪਹਿਲਾਂ ਹੀ ਕਰ ਚੁਕੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Stop making diesel vehicles Nitin Gadkari, stay tuned to Rozana Spokesman)