
Garhdiwala News: ਤਿੰਨ ਮਹੀਨਿਆਂ ਤਕ ਆਉਣਾ ਸੀ ਪੰਜਾਬ
Punjabi youth died due to drowning in America Garhdiwala: ਬੀਤੇ ਦਿਨੀਂ ਗੜ੍ਹਦੀਵਾਲਾ ਵਾਰਡ ਨੰਬਰ-11 ਦੇ 23 ਸਾਲਾਂ ਦੇ ਨੌਜਵਾਨ ਅਮਨਦੀਪ ਸਿੰਘ ਸੋਂਖਲਾ ਪੁੱਤਰ ਪੁਸ਼ਪਿੰਦਰ ਕੁਮਾਰ ਦੀ ਫਲੋਰੀਡਾ (ਯੂ.ਐਸ.ਏ.) ਵਿਖੇ ਸਵੀਵਿੰਗ ਪੂਲ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ।
ਇਸ ਸਬੰਧੀ ਮ੍ਰਿਤਕ ਦੇ ਚਾਚੇ ਜਸਵਿੰਦਰ ਕੁਮਾਰ ਅਤੇ ਉਸਦੀ ਭੈਣ ਅਕਾਨਕਸ਼ਾ ਨੇ ਦਸਿਆ ਸੀ ਕਿ ਅਮਨਦੀਪ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਜੋ ਕਿ ਪੰਜ ਸਾਲ ਪਹਿਲਾ ਫਲੋਰੀਡਾ (ਯੂ.ਐਸ.ਏ.) ਗਿਆ ਸੀ। ਉਸਦਾ ਗਰੀਨ ਕਾਰਡ ਬਣ ਚੁੱਕਾ ਸੀ ਤੇ ਉਹ ਤਿੰਨ ਮਹੀਨਿਆਂ ਤਕ ਘਰ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਪਿਤਾ ਲਗਭਗ ਪੰਜ ਮਹੀਨੇ ਪਹਿਲਾਂ ਸਊਦੀ ਅਰਬ ਗਏ ਸੀ। ਅੱਜ ਅਮਨਦੀਪ ਸਿੰਘ ਲਾਸ਼ ਉਸਦੇ ਜੱਦੀ ਘਰ ਗੜ੍ਹਦੀਵਾਲਾ ਵਿਖੇ ਪਹੁੰਚ ਰਹੀ ਹੈ। ਜਿਸ ਦਾ ਕੱਲ੍ਹ ਅੰਤਮ ਸਸਕਾਰ ਕੀਤਾ ਜਾਵੇਗਾ।