ਘਰ, ਗੱਡੀ ਅਤੇ ਪੈਟਰੋਲ-ਡੀਜ਼ਲ ਨੂੰ ਲੈ ਕੇ ਅੱਜ ਤੋਂ ਹੋ ਰਹੇ ਹਨ ਇਹ ਵੱਡੇ ਬਦਲਾਅ
Published : Oct 1, 2019, 10:14 am IST
Updated : Oct 1, 2019, 10:14 am IST
SHARE ARTICLE
Changes from 1st october like house vehicle
Changes from 1st october like house vehicle

ਲੋਕ ਸਸਤੀਆਂ ਦਰਾਂ 'ਤੇ ਘਰ ਅਤੇ ਆਟੋ ਲੋਨ ਪ੍ਰਾਪਤ ਕਰਨਗੇ।

ਨਵੀਂ ਦਿੱਲੀ: ਅੱਜ ਤੋਂ ਦੇਸ਼ ਵਿਚ ਨਵੇਂ ਨਿਯਮ ਲਾਗੂ ਹੋ ਰਹੇ ਹਨ। ਐਸਬੀਆਈ ਦੇ ਕ੍ਰੈਡਿਟ ਕਾਰਡ ਤੋਂ ਪੈਟਰੋਲ ਡੀਜ਼ਲ ਦੀ ਖਰੀਦ ਤੇ ਮਿਲਣ ਵਾਲਾ ਕੈਸ਼ਬੈਕ  ਜਿੱਥੇ ਬੰਦ ਹੋ ਜਾਵੇਗਾ ਉੱਥੇ ਹੀ ਕਈ ਬੈਕਾਂ ਦੇ ਖੁਦਰਾ ਖਰਚ ਦੀਆਂ ਵਿਆਜ ਦਰਾਂ ਨੂੰ ਰੈਪੋ ਰੇਟ ਨਾਲ ਜੋੜਨ ਕਾਰਨ ਹੋਮ ਅਤੇ ਆਟੋ ਲੋਨ ਸਸਤੇ ਹੋ ਜਾਣਗੇ। ਹੋਟਲ ਦੇ ਕਮਰਿਆਂ ਤੇ ਜੀਐਸਟੀ ਦਰ ਘਟਨ ਅਤੇ ਐਸਬੀਆਈ ਖਾਤਿਆਂ ਵਿਚ ਨਿਊਨਤਮ ਬੈਲੇਂਸ ਤੇ ਲੱਗਣ ਵਾਲਾ ਜੁਰਮਾਨਾ ਘਟ ਹੋਣ ਵਰਗੇ ਨਿਯਮ ਵੀ ਸ਼ਾਮਲ ਹੋਣਗੇ।

HomeHome

ਨਵੇਂ ਮੋਟਰ ਵਹੀਕਲ ਐਕਟ ਦੇ ਤਹਿਤ ਮਾਈਕ੍ਰੋਚਿੱਪ ਅਤੇ ਕਿਊਆਰ ਕੋਡ ਨਾਲ ਲੈਸ ਅਜਿਹੇ ਡਰਾਈਵਿੰਗ ਲਾਇਸੈਂਸ (ਡੀਐਲ) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਬਣਾਏ ਜਾਣਗੇ, ਜਿਸ ਦੀ ਦਿੱਖ ਇਕੋ ਜਿਹੀ ਹੋਵੇਗੀ। ਦੋਵਾਂ ਦਸਤਾਵੇਜ਼ਾਂ ਵਿਚ, ਪਿਛਲੇ ਰਿਕਾਰਡ ਦੇ ਨਾਲ ਡਰਾਈਵਰ ਅਤੇ ਵਾਹਨ ਦੇ ਵੇਰਵੇ ਵੀ ਦਰਜ ਕੀਤੇ ਜਾਣਗੇ। ਡੀਐਲ ਅਤੇ ਆਰਸੀ ਨੂੰ ਬਦਲਣ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ।

CarsCars

ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਏਟੀਐਮ ਤੋਂ ਮੁਫਤ ਕਢਵਾਉਣ ਦੀ ਸੀਮਾ ਵਧਾ ਦਿੱਤੀ ਜਾਵੇਗੀ। ਜਦੋਂ ਕਿ ਮੈਟਰੋ ਸਿਟੀ ਦੇ ਗਾਹਕ ਐਸਬੀਆਈ ਏਟੀਐਮ ਤੋਂ ਦਸ ਵਾਰ ਮੁਫਤ ਟ੍ਰਾਂਜੈਕਸ਼ਨ ਕਰ ਸਕਦੇ ਹਨ, ਦੂਜੇ ਸ਼ਹਿਰਾਂ ਵਿਚ ਸੀਮਾ ਵਧਾ ਕੇ 12 ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ ਐਸਬੀਆਈ ਦੇ ਖਾਤੇ ਵਿਚ ਨਿਰਧਾਰਤ ਮਾਸਿਕ ਔਸਤ ਬੈਲੈਂਸ (ਐਮਏਬੀ) ਨਾ ਬਣਾਈ ਰੱਖਣ ਲਈ ਜ਼ੁਰਮਾਨੇ ਦੀ ਰਕਮ ਵਿਚ ਵੀ 80 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ।

ਐਸਬੀਆਈ ਦੇ ਕ੍ਰੈਡਿਟ ਕਾਰਡ ਤੋਂ ਪੈਟਰੋਲ-ਡੀਜ਼ਲ ਖਰੀਦਣ ਤੇ 0.75 ਫ਼ੀਸਦੀ ਦਾ ਕੈਸ਼ਬੈਕ ਨਹੀਂ ਮਿਲੇਗਾ। ਸੈਸ ਘਟਣ ਨਾਲ 10 ਤੋਂ 13 ਸੀਟਾਂ ਵਾਲੇ ਪੈਟਰੋਲ-ਡੀਜ਼ਲ ਵਾਹਨ ਸਸਤੇ ਹੋਣਗੇ। ਹੋਟਲਾਂ ਵਿਚ ਇਕ ਹਜ਼ਾਰ ਤੱਕ ਦੇ ਕਿਰਾਏ ਵਾਲੇ ਕਮਰਿਆਂ ਤੇ ਜੀਐਸਟੀ ਨਹੀਂ ਮਿਲੇਗੀ। ਜਿਹੜੇ ਕਮਰਿਆਂ ਦਾ ਕਿਰਾਇਆ 7500 ਰੁਪਏ ਤਕ ਹੈ ਉਹਨਾਂ ਤੇ 12 ਫ਼ੀਸਦੀ ਜੀਐਸਟੀ ਦੇਣਾ ਹੋਵੇਗਾ।

Petrol diesel price high by 8 paise per litrePetrol diesel 

1 ਅਕਤੂਬਰ ਤੋਂ ਕੋਲਡ ਡਰਿੰਕਸ ਸਮੇਤ ਹੋਰ ਪੀਣ ਵਾਲੇ ਪਦਾਰਥਾਂ 'ਤੇ ਜੀਐਸਟੀ ਦੀ ਦਰ 18 ਪ੍ਰਤੀਸ਼ਤ ਤੋਂ ਵਧ ਕੇ 28 ਫ਼ੀਸਦੀ ਹੋ ਜਾਵੇਗੀ। ਵਾਧੂ ਸੈੱਸ 12 ਫ਼ੀਸਦੀ ਦੇ ਕਾਰਨ ਕੀਮਤਾਂ ਵੀ ਵਧੀਆਂ। ਐਸਬੀਆਈ, ਯੂਨੀਅਨ ਬੈਂਕ, ਸੈਂਟਰਲ ਬੈਂਕ, ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਬੈਂਕ ਅਤੇ ਫੈਡਰਲ ਬੈਂਕ ਨੇ ਰਿਟੇਲ ਲੋਨ ਦੀ ਵਿਆਜ ਦਰਾਂ ਨੂੰ ਰੈਪੋ ਦਰਾਂ ਨਾਲ ਜੋੜਿਆ ਹੈ। ਇਸ ਦੇ ਨਾਲ, ਆਰਬੀਆਈ ਦੁਆਰਾ ਰੇਪੋ ਰੇਟ ਵਿਚ ਕਮੀ ਦਾ ਲਾਭ ਗਾਹਕਾਂ ਨੂੰ ਮਿਲੇਗਾ।

HomeHome

ਲੋਕ ਸਸਤੀਆਂ ਦਰਾਂ 'ਤੇ ਘਰ ਅਤੇ ਆਟੋ ਲੋਨ ਪ੍ਰਾਪਤ ਕਰਨਗੇ। 50 ਮਿਲੀਅਨ ਤੋਂ ਵੱਧ ਦੇ ਸਾਲਾਨਾ ਕਾਰੋਬਾਰ ਵਾਲੇ ਵਪਾਰੀਆਂ ਨੂੰ ਹੁਣ ਜੀਐਸਟੀਆਰ -1 ਦੀ ਬਜਾਏ ਜੀਏਟੀ ਏਐਨਐਕਸ -1 ਫਾਰਮ ਭਰਨਾ ਹੋਵੇਗਾ। ਇਹ ਫਾਰਮ ਛੋਟੇ ਵਪਾਰੀਆਂ ਲਈ ਜਨਵਰੀ 2020 ਤੋਂ ਲਾਜ਼ਮੀ ਕਰ ਦਿੱਤਾ ਜਾਵੇਗਾ। ਕਾਰਪੋਰੇਟ ਟੈਕਸ ਵਿਚ ਐਲਾਨੀ ਗਈ ਕਟੌਤੀ ਵੀ ਅੱਜ ਤੋਂ ਲਾਗੂ ਹੋ ਜਾਵੇਗੀ।

ਕੇਂਦਰ ਸਰਕਾਰ ਅਤੇ ਰੱਖਿਆ ਵਿਭਾਗ ਨਾਲ ਜੁੜੇ ਕਰਮਚਾਰੀਆਂ ਲਈ ਪੈਨਸ਼ਨ ਨੀਤੀ ਬਦਲ ਗਈ। ਹੁਣ ਜੇ ਕੋਈ ਕਰਮਚਾਰੀ ਸੱਤ ਸਾਲਾਂ ਦੀ ਸੇਵਾ ਕਰਨ ਤੋਂ ਬਾਅਦ ਮਰ ਜਾਂਦਾ ਹੈ, ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਵਿਚ ਵਾਧੇ ਦਾ ਲਾਭ ਮਿਲੇਗਾ। ਹੁਣ ਤੱਕ, ਅਜਿਹੀ ਸਥਿਤੀ ਵਿਚ ਆਖਰੀ ਤਨਖ਼ਾਹ ਦੇ 50 ਫ਼ੀਸਦੀ ਤੇ ਪੈਨਸ਼ਨ ਦੇਣ ਦਾ ਪ੍ਰਬੰਧ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement