ਜੇ 2 ਘੰਟੇ ਲੇਟ ਹੋਈ ਟਰੇਨ ਤਾਂ ਮਿਲੇਗਾ 250 ਰੁਪਏ ਤਕ ਦਾ ਰਿਫ਼ੰਡ
Published : Oct 1, 2019, 7:08 pm IST
Updated : Oct 1, 2019, 7:08 pm IST
SHARE ARTICLE
IRCTC-run Tejas Express to offer refund on train delays
IRCTC-run Tejas Express to offer refund on train delays

ਮੁਸਾਫ਼ਰਾਂ ਨੂੰ 25 ਲੱਖ ਰੁਪਏ ਤਕ ਦਾ ਬੀਮਾ ਵੀ ਦੇਵੇਗੀ IRCTC 

ਨਵੀਂ ਦਿੱਲੀ : ਆਈ.ਆਰ.ਸੀ.ਟੀ.ਸੀ. ਦੀ ਦਿੱਲੀ-ਲਖਨਊ ਤੇਜਸ ਐਕਸਪ੍ਰੈਸ ਦੇ ਮੁਸਾਫ਼ਰਾਂ ਨੂੰ ਰੇਲ ਗੱਡੀ ਦੇ ਲੇਟ ਹੋਣ 'ਤੇ ਮੁਆਵਜ਼ਾ ਦਿੱਤਾ ਜਾਵੇਗਾ। ਰੇਲਵੇ ਦੀ ਸਹਾਇਕ ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ 'ਚ ਕਿਹਾ ਗਿਆ ਹੈ ਕਿ ਇਕ ਘੰਟੇ ਤੋਂ ਵੱਧ ਦੀ ਦੇਰੀ ਹੋਣ 'ਤੇ 100 ਰੁਪਏ ਦੀ ਰਕਮ ਦਿੱਤੀ ਜਾਵੇਗੀ, ਜਦਕਿ ਦੋ ਘੰਟੇ ਤੋਂ ਵੱਧ ਦੇਰੀ ਹੋਣ 'ਤੇ 250 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਹ ਰੇਲ ਗੱਡੀ 4 ਅਕਤੂਬਰ ਤੋਂ ਚਲੇਗੀ।

Tejas ExpressTejas Express

ਇਸ ਤੋਂ ਇਲਾਵਾ ਆਈ.ਆਰ.ਸੀ.ਟੀ.ਸੀ. ਦੀ ਇਸ ਪਹਿਲੀ ਟਰੇਨ ਦੇ ਮੁਸਾਫ਼ਰਾਂ ਨੂੰ 25 ਲੱਖ ਰੁਪਏ ਦਾ ਮੁਫ਼ਤ ਬੀਮਾ ਵੀ ਦਿੱਤਾ ਜਾਵੇਗਾ। ਯਾਤਰਾ ਦੌਰਾਨ ਲੁੱਟ-ਖੋਹ ਅਤੇ ਸਾਮਾਨ ਚੋਰੀ ਹੋਣ ਦੀ ਸਥਿਤੀ 'ਚ ਵੀ ਇਕ ਲੱਖ ਰੁਪਏ ਤਕ ਦੇ ਮੁਆਵਜ਼ੇ ਦੀ ਵਿਵਸਥਾ ਹੈ। ਜ਼ਿਕਰਯੋਗ ਹੈ ਕਿ ਇਹ ਟਰੇਨ ਨਵੀਂ ਦਿੱਲੀ ਤੋਂ ਸ਼ਾਮ 3:35 ਵਜੇ ਚੱਲੇਗੀ ਅਤੇ ਉਸੇ ਦਿਰ ਰਾਤ 10:05 ਵਜੇ ਲਖਨਊ ਪੁੱਜੇਗੀ। ਇਹ ਟਰੇਨ ਹਫ਼ਤੇ 'ਚ 6 ਦਿਨ ਚਲਾਈ ਜਾਵੇਗੀ। 82502/82501 ਤੇਜਸ ਐਕਸਪ੍ਰੈਸ ਮੰਗਲਵਾਰ ਨੂੰ ਛੱਡ ਕੇ ਹਫ਼ਤੇ 'ਚ 6 ਦਿਨ ਨਵੀਂ ਦਿੱਲੀ-ਲਖਨਊ ਵਿਚਕਾਰ ਗੇੜੇ ਲਗਾਏਗੀ। ਇਸ ਟਰੇਨ ਦੀ ਸ਼ੁਰੂਆਤ 4 ਅਕਤੂਬਰ ਤੋਂ ਹੋ ਰਹੀ ਹੈ। 

Tejas ExpressTejas Express

ਤੇਜਸ ਐਕਸਪ੍ਰੈਸ 'ਚ ਜਹਾਜ਼ ਦੀ ਤਰ੍ਹਾਂ ਐਲਸੀਡੀ ਐਂਟਰਟੇਨਮੈਂਟ-ਕਮ-ਇਨਫ਼ਰਮੇਸ਼ਨ ਸਕ੍ਰੀਨ, ਆਨ ਬੋਰਡ ਵਾਈ-ਫਾਈ ਸੇਵਾ, ਆਰਾਮਦਾਇਕ ਸੀਟਾਂ, ਮੋਬਾਈਲ ਚਾਰਜਿੰਗ, ਵਿਅਕਤੀਗਤ ਰੀਡਿੰਗ ਲਾਈਟਾਂ, ਮੋਡਿਊਲਰ ਬਾਇਓ-ਟਾਇਲਟ ਅਤੇ ਸੈਂਸਰ ਟੇਪ ਫ਼ੀਟਿੰਗ ਦੀਆਂ ਸਹੂਲਤਾਂ ਹੋਣਗੀਆਂ। ਲਖਨਊ-ਦਿੱਲੀ ਟਰੈਕ 'ਤੇ ਫਿਲਹਾਲ ਸ਼ਤਾਬਦੀ ਸਮੇਤ 53 ਟਰੇਨਾਂ ਚਲਦੀਆਂ ਹਨ। ਲਖਨਊ-ਦਿੱਲੀ ਤੇਜਸ ਐਕਸਪ੍ਰੈਸ ਤੋਂ ਬਾਅਦ ਛੇਤੀ ਹੀ ਅਹਿਮਦਾਬਾਦ ਤੋਂ ਮੁੰਬਈ ਲਈ ਚੱਲਣ ਵਾਲੀ ਤੇਜਸ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਤੇਜਸ ਐਕਸਪ੍ਰੈਸ 'ਚ ਕੁਲ 758 ਮੁਸਾਫ਼ਰ ਸਫ਼ਰ ਸਰ ਸਕਣਗੇ। ਮੁਸਾਫ਼ਰਾਂ ਨੂੰ ਨਾਸ਼ਤਾ ਤੇ ਲੰਚ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਟ੍ਰਿਪ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਨੂੰ ਤੋਹਫ਼ੇ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement