
ਇਹ ਸੁਵਿਧਾ ਏਟੀਐਮ ਤੋਂ ਡੈਬਿਟ ਕਾਰਡ ਤੇ ਧੋਖਾ ਧੜੀ ਨੂੰ ਘੱਟ ਕਰਨ ਦੇ ਲਈ ਹੈ।
ਨਵੀਂ ਦਿੱਲੀ: ਭਾਰਤ ਵਿੱਚ ਹੁਣ ਕੈਸ਼ ਵਿਦਡ੍ਰਆਲ ਕਰਵਾਉਣ ਲਈ ਬਹੁਤ ਸਾਰੀਆਂ ਸੁਵਿਧਾ ਉਪਲੱਬਧ ਹੋ ਗਈਆਂ ਹਨ। ਅੱਜ ਭਾਰਤੀ ਸਟੇਟ ਬੈਂਕ ਨੇ ਨਵੀਂ ਪਹਿਲ ਕੀਤੀ ਹੈ। ਇਸ ਦੇ ਤਹਿਤ ਹੁਣ ਬਿਨਾ ਏਟੀਐਮ ਕਾਰਡ ਤੋਂ ਵੀ ਕੈਸ਼ ਵਿਦਡ੍ਰਆਲ ਕਰਵਾ ਕੇ ਇਸ ਸੁਵਿਧਾ ਦਾ ਲਾਭ ਉਠਾ ਸਕਦੇ ਹਨ। ਇਸ ਸੁਵਿਧਾ ਰਾਹੀਂ ਡੈਬਿਟ ਕਾਰਡ ਤੋਂ ਬਿਨਾਂ ਬੈਂਕ ਦੇ ਏਟੀਐਮ ਤੋਂ ਸੁਰੱਖਿਅਤ ਰੂਪ ਨਾਲ ਪੈਸਾ ਕੱਢਿਆ ਜਾ ਸਕਦਾ ਹੈ।
ਜਾਣੋ ਕੀ ਹੈ ਤਰੀਕਾ
1. ਸਭ ਤੋਂ ਪਹਿਲਾ ਇੰਟਰਨੈੱਟ ਬੈਂਕਿੰਗ ਐਪ ਯੋਨੋ ਐਪ ਡਾਊਨਲੋਡ ਕਰਨਾ ਹੋਵੇਗਾ।
2. ਉਸ ਤੋਂ ਬਾਅਦ ਲੈਣ-ਦੇਣ ਸ਼ੁਰੂ ਕਰਨ ਲਈ ਯੋਨੋ ਕੈਸ਼ ਵਿਕਲਪ 'ਤੇ ਜਾਣਾ ਹੋਵੇਗਾ।
3. ਇਸ ਤੋਂ ਬਾਅਦ ਏਟੀਐਮ ਸੈਕਸ਼ਨ ਤੇ ਜਾਓ ਤੇ ਜਿੰਨੇ ਪੈਸੇ ਕੱਢਣੇ ਹਨ ਉਹ ਦਰਜ ਕਰੋ।
4. ਐਸਬੀਆਈ ਤੁਹਾਡੇ ਰਜਿਸਟਰਡ ਮੋਬਾਈਲ ਤੇ ਆਪਣਾ ਯੋਨੋ ਕੈਸ਼ ਟ੍ਰਾਂਜ਼ੈਕਸ਼ਨ ਨੰਬਰ ਭੇਜੇਗਾ।
5. ਇਹ ਚਾਰ ਘੰਟੇ ਦੇ ਲਈ ਹੀ ਹੋਵੇਗਾ।
6. SBI ATM ਤੇ ਜਾਓ ਤੇ ਏਟੀਐਮ ਸਕਰੀਨ ਤੇ ਯੋਨੋ ਕੈਸ਼ ਚੁਣੋ।
7. ਯੋਨੋ ਕੈਸ਼ ਟ੍ਰਾਂਜ਼ੈਕਸ਼ਨ ਨੰਬਰ ਪਾਓ।
8. ਯੋਨੋ ਕੈਸ਼ ਪਿੰਨ ਦਰਜ ਕਰੋ ਤੇ ਐਂਟਰ ਕਰੋ।
9. ਲੈਣ ਦੇਣ ਦੀ ਪੂਰੀ ਡਿਟੇਲ ਤੇ ਕੈਸ਼ ਲਵੋ।
ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਐਸਬੀਆਈ ਕਾਰਡਲੈੱਸ ਕੈਸ਼ ਵਿਦਡਰਾਲ ਸੁਵਿਧਾ ਦਾ ਉਪਯੋਗ ਕੇਵਲ ਐਸਬੀਆਈ ਏਟੀਐਮ ਤੇ ਹੀ ਕੀਤਾ ਜਾ ਸਕਦਾ ਹੈ। ਇਹ ਸੁਵਿਧਾ ਏਟੀਐਮ ਤੋਂ ਡੈਬਿਟ ਕਾਰਡ ਤੇ ਧੋਖਾ ਧੜੀ ਨੂੰ ਘੱਟ ਕਰਨ ਦੇ ਲਈ ਹੈ।