
LPG Price Hike News: 21 ਰੁਪਏ ਦਾ ਕੀਤਾ ਗਿਆ ਵਾਧਾ
LPG Price Hike: ਦੇਸ਼ ਦੇ 5 ਰਾਜਾਂ ਵਿੱਚ ਕੱਲ੍ਹ ਵਿਧਾਨ ਸਭਾ ਚੋਣਾਂ ਪੂਰੀਆਂ ਹੋ ਗਈਆਂ ਅਤੇ ਅੱਜ ਤੋਂ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ 'ਚ ਹੋਇਆ ਹੈ ਅਤੇ ਇਸ ਦੇ ਰੇਟ 'ਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਅੱਜ, 1 ਦਸੰਬਰ, 2023 ਤੋਂ, ਤੁਹਾਨੂੰ ਰਾਜਧਾਨੀ ਦਿੱਲੀ ਵਿੱਚ ਇੱਕ ਵਪਾਰਕ ਗੈਸ ਸਿਲੰਡਰ ਲਈ 1796.50 ਰੁਪਏ ਦਾ ਭੁਗਤਾਨ ਕਰਨਾ ਪਵੇਗਾ, ਜਦੋਂ ਕਿ ਪਿਛਲੇ ਮਹੀਨੇ ਐਲਪੀਜੀ ਗੈਸ ਦੀ ਕੀਮਤ 1775.50 ਰੁਪਏ ਪ੍ਰਤੀ ਸਿਲੰਡਰ ਸੀ।
ਇਹ ਵੀ ਪੜ੍ਹੋ: Navjot Sidhu Son Marriage Card: 7 ਦਸੰਬਰ ਨੂੰ ਹੈ ਨਵਜੋਤ ਸਿੱਧੂ ਦੇ ਪੁੱਤਰ ਦਾ ਵਿਆਹ, ਕਾਰਡ ਦੀ ਪਹਿਲੀ ਤਸਵੀਰ ਆਈ ਸਾਹਮਣੇ
ਸਬਸਿਡੀ ਵਾਲੇ 14.2 ਕਿਲੋ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਆਮ ਐਲਪੀਜੀ ਸਿਲੰਡਰ ਖਪਤਕਾਰਾਂ ਨੂੰ ਨਾ ਤਾਂ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਉਨ੍ਹਾਂ ਦੇ ਗੈਸ ਸਿਲੰਡਰ ਦੇ ਰੇਟਾਂ ਵਿੱਚ ਕੋਈ ਬਦਲਾਅ ਕੀਤਾ ਗਿਆ ਹੈ। ਤਾਂ ਜਾਣੋ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ: Ludhiana News: ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, 10 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਜਾਣੋ ਅੱਜ ਤੋਂ ਤੁਹਾਡੇ ਸ਼ਹਿਰ ਵਿੱਚ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਕੀ ਹਨ
ਦਿੱਲੀ 1796.50 ਰੁਪਏ
ਕੋਲਕਾਤਾ 1908.00 ਰੁਪਏ
ਮੁੰਬਈ 1749.00 ਰੁਪਏ
ਚੇਨਈ 1968.50 ਰੁਪਏ