RBI on return of Rs 2000 notes: 2000 ਰੁਪਏ ਦੇ ਕੁੱਲ 9760 ਕਰੋੜ ਰੁਪਏ ਦੇ ਨੋਟ ਅਜੇ ਵੀ ਲੋਕਾਂ ਕੋਲ ਮੌਜੂਦ: ਰਿਜ਼ਰਵ ਬੈਂਕ
Published : Dec 1, 2023, 3:31 pm IST
Updated : Dec 1, 2023, 3:31 pm IST
SHARE ARTICLE
RBI on return of Rs 2000 notes
RBI on return of Rs 2000 notes

97.26 ਫ਼ੀ ਸਦੀ ਨੋਟ ਬੈਂਕਿੰਗ ਪ੍ਰਣਾਲੀ ਵਿਚ ਆਏ ਵਾਪਸ

RBI on return of Rs 2000 notes:  ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁਕਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਕਰੀਬ 97.26 ਫ਼ੀ ਸਦੀ ਨੋਟ ਬੈਂਕਿੰਗ ਪ੍ਰਣਾਲੀ ਵਿਚ ਵਾਪਸ ਆ ਗਏ ਹਨ, ਜਦਕਿ 9,760 ਕਰੋੜ ਰੁਪਏ ਦੇ ਅਜਿਹੇ ਨੋਟ ਅਜੇ ਵੀ ਪ੍ਰਚਲਨ ਵਿਚ ਹਨ। ਆਰ.ਬੀ.ਆਈ. ਨੇ 19 ਮਈ ਨੂੰ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਰਿਜ਼ਰਵ ਬੈਂਕ ਵਲੋਂ ਜਾਰੀ ਬਿਆਨ ਮੁਤਾਬਕ, "19 ਮਈ 2023 ਨੂੰ ਕਾਰੋਬਾਰ ਦੀ ਸਮਾਪਤੀ 'ਤੇ 2,000 ਰੁਪਏ ਦੇ ਨੋਟਾਂ ਦੀ ਕੁੱਲ ਕੀਮਤ 3.56 ਲੱਖ ਕਰੋੜ ਰੁਪਏ ਸੀ। 30 ਨਵੰਬਰ, 2023 ਨੂੰ ਇਹ ਘਟ ਕੇ 9,760 ਕਰੋੜ ਰੁਪਏ ਰਹਿ ਗਈ”। ਆਰ.ਬੀ.ਆਈ. ਅਨੁਸਾਰ, ਇਸ ਤਰ੍ਹਾਂ, 19 ਮਈ, 2023 ਤਕ ਪ੍ਰਚਲਨ ਵਿਚ ਕੁੱਲ 2,000 ਰੁਪਏ ਦੇ ਨੋਟਾਂ ਵਿਚੋਂ, ਹੁਣ 97.26 ਪ੍ਰਤੀਸ਼ਤ ਤੋਂ ਵੱਧ ਵਾਪਸ ਆ ਚੁੱਕੇ ਹਨ। ਬਿਆਨ ਵਿਚ ਕਿਹਾ ਗਿਆ ਹੈ, “2,000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।”

ਲੋਕ ਦੇਸ਼ ਭਰ ਦੇ 19 ਆਰ.ਬੀ.ਆਈ. ਦਫ਼ਤਰਾਂ ਵਿਚ 2,000 ਰੁਪਏ ਦੇ ਬੈਂਕ ਨੋਟ ਜਮ੍ਹਾਂ ਕਰ ਸਕਦੇ ਹਨ ਜਾਂ ਬਦਲ ਸਕਦੇ ਹਨ। ਲੋਕ ਅਪਣੇ 2,000 ਰੁਪਏ ਦੇ ਨੋਟ ਰਿਜ਼ਰਵ ਬੈਂਕ ਦੇ ਮਨੋਨੀਤ ਖੇਤਰੀ ਦਫ਼ਤਰਾਂ ਨੂੰ ਬੀਮਾਯੁਕਤ ਡਾਕ ਰਾਹੀਂ ਭੇਜ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਇਆ ਜਾ ਸਕੇ। ਇਨ੍ਹਾਂ ਨੋਟਾਂ ਨੂੰ ਬਦਲਣ ਜਾਂ ਬੈਂਕ ਖਾਤਿਆਂ 'ਚ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ ਸੀ। ਬਾਅਦ ਵਿਚ ਇਹ ਸਮਾਂ ਸੀਮਾ 7 ਅਕਤੂਬਰ ਤਕ ਵਧਾ ਦਿਤੀ ਗਈ। ਬੈਂਕ ਸ਼ਾਖਾਵਾਂ ਵਿਚ ਜਮ੍ਹਾਂ ਅਤੇ ਵਟਾਂਦਰਾ ਸੇਵਾਵਾਂ ਦੋਵੇਂ 7 ਅਕਤੂਬਰ ਨੂੰ ਬੰਦ ਕਰ ਦਿਤੀਆਂ ਗਈਆਂ ਸਨ।  

ਇਸ ਤੋਂ ਬਾਅਦ, 8 ਅਕਤੂਬਰ ਤੋਂ, ਲੋਕਾਂ ਨੂੰ 19 ਆਰਬੀਆਈ ਦਫਤਰਾਂ ਵਿਚ ਨੋਟ ਬਦਲਣ ਜਾਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਬਰਾਬਰ ਦੀ ਰਕਮ ਜਮ੍ਹਾ ਕਰਨ ਦਾ ਵਿਕਲਪ ਦਿਤਾ ਗਿਆ ਸੀ। ਇਸ ਦੌਰਾਨ, 2,000 ਰੁਪਏ ਦੇ ਨੋਟ ਨੂੰ ਬਦਲਣ/ਜਮ੍ਹਾਂ ਕਰਵਾਉਣ ਲਈ ਕੰਮ ਦੇ ਸਮੇਂ ਦੌਰਾਨ ਆਰ.ਬੀ.ਆਈ. ਦਫਤਰਾਂ ਵਿਚ ਕਤਾਰਾਂ ਦੇਖੀਆਂ ਜਾ ਰਹੀਆਂ ਹਨ।

ਆਰ.ਬੀ.ਆਈ. ਦੇ ਇਹ 19 ਦਫ਼ਤਰ ਅਹਿਮਦਾਬਾਦ, ਬੇਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿਚ ਸਥਿਤ ਹਨ।

(For more news apart from RBI on return of Rs 2000 notes, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement