
ਸੋਨਾ 779 ਰੁਪਏ ਦੇ ਵਾਧੇ ਤੋਂ ਬਾਅਦ 58 ਹਜ਼ਾਰ 689 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ।
ਨਵੀਂ ਦਿੱਲੀ: ਬਜਟ ਤੋਂ ਬਾਅਦ ਵੀਰਵਾਰ ਨੂੰ ਸੋਨਾ 700 ਰੁਪਏ ਦੇ ਵਾਧੇ ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਸੋਨਾ 779 ਰੁਪਏ ਦੇ ਵਾਧੇ ਦੇ ਬਾਅਦ 58 ਹਜ਼ਾਰ 689 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੋਨਾ 57 ਹਜ਼ਾਰ 910 ਰੁਪਏ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਸ ਦੀ ਕੀਮਤ 'ਚ ਜ਼ਬਰਦਸਤ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਇਸ ਸਾਲ ਅਮਰੀਕਾ ਦਾ ਦੌਰਾ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਸਰਾਫਾ ਬਾਜ਼ਾਰ 'ਚ ਇਹ 1805 ਰੁਪਏ ਮਹਿੰਗਾ ਹੋ ਕੇ 71 ਹਜ਼ਾਰ 250 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਿਆ ਹੈ। 1 ਫਰਵਰੀ ਨੂੰ ਇਹ 69 ਲੱਖ 445 ਹਜ਼ਾਰ 'ਤੇ ਸੀ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਬਜਟ 'ਚ ਸੋਨੇ ਅਤੇ ਇਮੀਟੇਸ਼ਨ ਜਿਊਲਰੀ 'ਤੇ ਕਸਟਮ ਡਿਊਟੀ 20 ਫੀਸਦੀ ਤੋਂ ਵਧਾ ਕੇ 25 ਫੀਸਦੀ, ਚਾਂਦੀ 'ਤੇ 7.5 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੀ ਭਾਰਤੀ ਬਾਜ਼ਾਰ 'ਚ ਸੋਨੇ ਦੀ ਕੀਮਤ ਵਧਣ ਲੱਗੀ।
ਇਹ ਵੀ ਪੜ੍ਹੋ: ਸਦਨ ਦੀ ਕਾਰਵਾਈ ਭਲਕੇ 11 ਵਜੇ ਤੱਕ ਮੁਲਤਵੀ
ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਵਧਣਾ ਇਕ ਸਕਾਰਾਤਮਕ ਸੰਕੇਤ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ। ਅਜੇ ਕੇਡੀਆ ਨੇ ਕਿਹਾ ਕਿ 2023 'ਚ ਸੋਨਾ 64,000 ਰੁਪਏ ਤੱਕ ਪਹੁੰਚ ਸਕਦਾ ਹੈ। ਅੱਜ ਤੋਂ ਇਕ ਸਾਲ ਪਹਿਲਾਂ ਯਾਨੀ 1 ਫਰਵਰੀ 2022 ਨੂੰ ਇਹ 48 ਹਜ਼ਾਰ 8 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 58 ਹਜ਼ਾਰ 689 ਰੁਪਏ ਤੱਕ ਪਹੁੰਚ ਗਿਆ ਹੈ। ਯਾਨੀ ਪਿਛਲੇ 1 ਸਾਲ ਵਿਚ ਇਸ ਦੀ ਕੀਮਤ ਵਿਚ 10,681 ਰੁਪਏ (20%) ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਪੇਂਡੂ ਰੁਜ਼ਗਾਰ 'ਤੇ ਲੱਗੀ ਕੈਂਚੀ, ਬਜਟ 'ਚ ਮਨਰੇਗਾ ਦੀ ਅਲਾਟਮੈਂਟ 30 ਫ਼ੀਸਦੀ ਘਟਾਈ
ਹੁਣ ਤੁਸੀਂ ਆਸਾਨੀ ਨਾਲ ਘਰ ਬੈਠੇ ਸੋਨੇ-ਚਾਂਦੀ ਦੀ ਕੀਮਤ ਜਾਣ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ 8955664433 'ਤੇ ਮਿਸ ਕਾਲ ਕਰਨੀ ਹੋਵੇਗੀ ਅਤੇ ਤੁਹਾਡੇ ਫ਼ੋਨ 'ਤੇ ਸੁਨੇਹਾ ਆ ਜਾਵੇਗਾ। ਇਸ 'ਚ ਤੁਸੀਂ ਲੇਟੈਸਟ ਰੇਟ ਚੈੱਕ ਕਰ ਸਕਦੇ ਹੋ।