
ਨਿਸ਼ਾਦ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਮਲਟੀਲੇਅਰ ਸਕੀਮ ਰਾਹੀਂ ਕੰਪਨੀ ਵਿਚ ਇਕੁਇਟੀ ਨਿਵੇਸ਼ਕਾਂ ਨਾਲ ਧੋਖਾ ਕੀ
ਵਾਸ਼ਿੰਗਟਨ: ਭਾਰਤੀ ਮੂਲ ਦੇ ਇੰਜੀਨੀਅਰ ਨਿਸ਼ਾਦ ਸਿੰਘ (27) ਨੇ ਇਕ ਕ੍ਰਿਪਟੋ ਵਪਾਰਕ ਫਰਮ ਵਿਚ ਧੋਖਾਧੜੀ ਦੇ ਮਾਮਲੇ ਵਿਚ ਆਪਣਾ ਗੁਨਾਹ ਕਬੂਲ ਲਿਆ ਹੈ। ਨਿਸ਼ਾਦ ਸਿੰਘ ਐਫਟੀਐਕਸ ਟਰੇਡਿੰਗ ਲਿਮਟਿਡ (FTX Trading Ltd) ਵਿਚ ਸਾਬਕਾ ਚੀਫ਼ ਇੰਜੀਨੀਅਰ ਵਜੋਂ ਤਾਇਨਾਤ ਸਨ। ਨਿਸ਼ਾਦ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਮਲਟੀਲੇਅਰ ਸਕੀਮ ਰਾਹੀਂ ਕੰਪਨੀ ਵਿਚ ਇਕੁਇਟੀ ਨਿਵੇਸ਼ਕਾਂ ਨਾਲ ਧੋਖਾ ਕੀਤਾ ਹੈ। ਨਿਸ਼ਾਦ ਸਿੰਘ ਸੈਮੂਅਲ ਬੇਕਮੈਨ-ਫ੍ਰਾਈਡ ਅਤੇ ਗੈਰੀ ਵੇਂਗ ਦੇ ਨਾਲ, ਇਕ ਕ੍ਰਿਪਟੋ ਵਪਾਰ ਪਲੇਟਫਾਰਮ FTX ਦੇ ਸੰਸਥਾਪਕ ਹਨ। ਪਿਛਲੇ ਸਾਲ ਦਸੰਬਰ ਵਿਚ ਫੈਡਰਲ ਅਧਿਕਾਰੀਆਂ ਨੇ ਬੈਂਕਮੈਨ-ਫ੍ਰਾਈਡ ਦੇ ਖਿਲਾਫ ਇਕ ਸਕੀਮ ਦੀ ਮਦਦ ਨਾਲ ਨਿਵੇਸ਼ਕਾਂ ਨੂੰ ਧੋਖਾ ਦੇਣ ਦੇ ਦੋਸ਼ ਤੈਅ ਕੀਤੇ ਸਨ। ਹੁਣ ਨਿਸ਼ਾਦ ਸਿੰਘ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਇਹ ਵੀ ਪੜ੍ਹੋ: ਵਿਅਕਤੀ ਨੇ ਦਾੜ੍ਹੀ ਵਿਚ 2470 ਈਅਰ ਬਡਜ਼ ਚਿਪਕਾ ਕੇ ਬਣਾਇਆ ਅਜੀਬ ਵਿਸ਼ਵ ਰਿਕਾਰਡ, ਗਿਨੀਜ਼ ਬੁੱਕ ’ਚ ਨਾਂਅ ਦਰਜ
ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੀ ਸ਼ਿਕਾਇਤ ਅਨੁਸਾਰ ਨਿਸ਼ਾਦ ਸਿੰਘ ਨੇ ਸਾਫਟਵੇਅਰ ਕੋਡ ਬਣਾਇਆ ਸੀ, ਜਿਸ ਦੀ ਮਦਦ ਨਾਲ ਐਫਟੀਐਕਸ ਨੂੰ ਕਲਾਇੰਟ ਦੇ ਫੰਡ ਨੂੰ ਇੱਕ ਕ੍ਰਿਪਟੋ ਹੈਜ ਫੰਡ ਅਲਮੇਡਾ ਰਿਸਰਚ ਵਿਚ ਟ੍ਰਾਂਸਫਰ ਕੀਤਾ ਗਿਆ ਸੀ। ਕ੍ਰਿਪਟੋ ਹੇਜ ਫੰਡ ਬੇਕਮੈਨ-ਫ੍ਰਾਈਡ ਦੀ ਮਲਕੀਅਤ ਹੈ। ਬੈਕਮੈਨ ਫਰਾਈਡ ਨੇ ਨਿਵੇਸ਼ਕਾਂ ਨਾਲ ਝੂਠਾ ਵਾਅਦਾ ਕੀਤਾ ਸੀ ਕਿ FTX ਇਕ ਸੁਰੱਖਿਅਤ ਕ੍ਰਿਪਟੋ ਸੰਪਤੀ ਵਪਾਰ ਪਲੇਟਫਾਰਮ ਹੈ। ਦੋਸ਼ ਹੈ ਕਿ ਨਿਸ਼ਾਦ ਸਿੰਘ ਨੂੰ ਪਤਾ ਸੀ ਕਿ ਬੇਕਮੈਨ ਫਰਾਈਡ ਦਾ ਇਹ ਵਾਅਦਾ ਝੂਠਾ ਸੀ। ਦੋਸ਼ ਹੈ ਕਿ ਨਿਸ਼ਾਦ ਸਿੰਘ ਨੇ ਨਿਵੇਸ਼ਕਾਂ ਨੂੰ ਧੋਖਾ ਦੇਣ ਵਿਚ ਸਰਗਰਮ ਭੂਮਿਕਾ ਨਿਭਾਈ। ਨਿਸ਼ਾਦ ਸਿੰਘ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਆਪਣੀ ਨਿੱਜੀ ਵਰਤੋਂ ਲਈ FTX ਤੋਂ ਲਗਭਗ $6 ਮਿਲੀਅਨ ਦੀ ਰਕਮ ਕਢਵਾਈ ਸੀ। ਇਸ ਰਕਮ ਨਾਲ ਨਿਸ਼ਾਦ ਨੇ ਇਕ ਆਲੀਸ਼ਾਨ ਬੰਗਲਾ ਅਤੇ ਕਈ ਚੈਰਿਟੀ ਨੂੰ ਦਾਨ ਕੀਤਾ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ MIT ਪ੍ਰੋਫੈਸਰ ਹਰੀ ਬਾਲਕ੍ਰਿਸ਼ਨਨ ਨੂੰ ਮਿਲਿਆ ਮਾਰਕੋਨੀ ਪੁਰਸਕਾਰ
ਦੱਸ ਦੇਈਏ ਕਿ ਨਿਸ਼ਾਦ ਸਿੰਘ ਅਮਰੀਕਾ ਦਾ ਨਾਗਰਿਕ ਹੈ ਅਤੇ ਅਲਾਮੇਡਾ ਰਿਸਰਚ 'ਚ ਹੈੱਡ ਆਫ ਇੰਜੀਨੀਅਰਿੰਗ ਦੇ ਅਹੁਦੇ 'ਤੇ ਸੀ, ਬਾਅਦ 'ਚ ਉਹ ਐੱਫ.ਟੀ.ਐਕਸ. ਨਾਲ ਜੁੜਿਆ। ਮਈ 2019 ਤੋਂ ਨਵੰਬਰ 2022 ਤੱਕ ਹਾਂਗਕਾਂਗ ਅਤੇ ਬਹਾਮਾਸ ਵਿਚ ਵੀ ਰਿਹਾ। ਨਿਸ਼ਾਦ ਸਿੰਘ ਕੈਲੀਫੋਰਨੀਆ ਵਿਚ ਵੱਡਾ ਹੋਇਆ ਅਤੇ ਬੇਕਮੈਨ-ਫ੍ਰਾਈਡ ਭਰਾਵਾਂ ਦਾ ਬਚਪਨ ਦਾ ਦੋਸਤ ਸੀ। 2017 ਵਿਚ ਬੇਕਮੈਨ-ਫ੍ਰਾਈਡ ਅਤੇ ਵੇਂਗ ਨੇ ਅਲਾਮੇਡਾ ਰਿਸਰਚ ਸ਼ੁਰੂ ਕੀਤੀ। ਇਸ ਵਿਚ ਇੰਜਨੀਅਰਿੰਗ ਦੇ ਕੰਮ ਲਈ ਨਿਸ਼ਾਦ ਸਿੰਘ ਨੂੰ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਐਕਸਪੋਰਟ ਕੌਂਸਲ ’ਚ ਭਾਰਤੀ ਮੂਲ ਦੇ ਦੋ ਮਾਹਿਰ ਸ਼ਾਮਲ
2019 ਵਿਚ ਨਿਸ਼ਾਦ ਸਿੰਘ ਅਤੇ ਵੇਂਗ ਨੇ FTX ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਨਿਸ਼ਾਦ ਆਲਮੇਡਾ ਰਿਸਰਚ ਨਾਲ ਵੀ ਮੁੱਖ ਇੰਜਨੀਅਰ ਵਜੋਂ ਜੁੜੇ ਹੋਏ ਸਨ। ਜਦੋਂ ਨਵੰਬਰ 2022 ਵਿਚ FTX ਵਿਚ ਧੋਖਾਧੜੀ ਦਾ ਖੁਲਾਸਾ ਹੋਇਆ ਸੀ, ਨਿਸ਼ਾਦ ਉਸ ਸਮੇਂ ਇਕ ਸੀਨੀਅਰ ਕਾਰਜਕਾਰੀ, ਇੰਜੀਨੀਅਰਿੰਗ ਨਿਰਦੇਸ਼ਕ ਅਤੇ ਸ਼ੇਅਰਧਾਰਕ ਵਜੋਂ ਕੰਪਨੀ ਨਾਲ ਜੁੜਿਆ ਹੋਇਆ ਸੀ।