ਚੀਨ ਨੇ ਅਮਰਿ‍ਕਾ ਦੇ 128 ਉਤਪਾਦਾਂ 'ਤੇ ਲਗਾਇਆ ਟੈਰਿ‍ਫ਼
Published : Apr 2, 2018, 11:58 am IST
Updated : Apr 2, 2018, 11:58 am IST
SHARE ARTICLE
China imposes tariff on 128 US products
China imposes tariff on 128 US products

ਚੀਨ ਨੇ ਅਮਰਿ‍ਕਾ ਦੇ 128 ਉਤਪਾਦਾਂ 'ਤੇ 25 ਫ਼ੀ ਸਦੀ ਦਾ ਵੱਧ ਟੈਰਿ‍ਫ਼ ਲਗਾ ਦਿ‍ਤਾ ਹੈ। ਚੀਨ ਦੇ ਵਿ‍ੱਤ‍ੀ ਮੰਤਰਾਲਾ ਤੋਂ ਜਾਰੀ ਬਿਆਨ 'ਚ ਸਾਫ਼ ਤੌਰ 'ਤੇ ਕਿਹਾ ਗਿਆ ਹੈ..

ਬੀਜਿੰਗ: ਚੀਨ ਨੇ ਅਮਰਿ‍ਕਾ ਦੇ 128 ਉਤਪਾਦਾਂ 'ਤੇ 25 ਫ਼ੀ ਸਦੀ ਦਾ ਵੱਧ ਟੈਰਿ‍ਫ਼ ਲਗਾ ਦਿ‍ਤਾ ਹੈ। ਚੀਨ ਦੇ ਵਿ‍ੱਤ‍ੀ ਮੰਤਰਾਲਾ ਤੋਂ ਜਾਰੀ ਬਿਆਨ 'ਚ ਸਾਫ਼ ਤੌਰ 'ਤੇ ਕਿਹਾ ਗਿਆ ਹੈ ਕਿ ਅਮਰਿ‍ਕਾ ਦੁਆਰਾ ਚੀਨ ਦੇ ਸ‍ਟੀਲ ਅਤੇ ਐਲੂਮੀਨੀਅਮ 'ਤੇ ਲਗਾਏ ਗਏ ਟੈਰਿ‍ਫ਼ ਦੇ ਜਵਾਬ 'ਚ ਇਹ ਕਦਮ ਚੁਕਿਆ ਹੈ। ਉਸ ਸਮੇਂ ਅਮਰਿ‍ਕਾ ਦੇ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਨੇ ਏਲਾਨ ਕਿ‍ਤਾ ਸੀ ਕਿ 'ਅਸੀਂ ਜੰਗ ਲਈ ਤਿਆਰ ਹਾਂ'। ਚੀਨ ਨੇ ਅਮਰਿ‍ਕਾ ਨੂੰ ਉਸੀ ਦੀ ਭਾਸ਼ਾ 'ਚ ਜਵਾਬ ਦਿ‍ਤਾ ਹੈ। ਇਹ ਇਕ ਬਹੁਤ ਵੱਡੀ ਕਾਰੋਬਾਰੀ ਜੰਗ ਦੀ ਸ਼ੁਰੂਆਤ ਹੈ, ਜਿ‍ਸ ਦਾ ਅਸਰ ਪੂਰੇ ਸੰਸਾਰ ਅਤੇ ਕਾਰੋਬਾਰ 'ਤੇ ਪੈ ਸਕਦਾ ਹੈ।  

xi jinpingxi jinping

ਫਲਾਂ ਅਤੇ ਪੋਰਕ 'ਤੇ ਲਗਾਇਆ ਟੈਕ‍ਸ 
ਮਿ‍ਨਿ‍ਸ‍ਟਰੀ ਦੀ ਵੈੱਬਸਾਈਟ 'ਤੇ ਦਿਤੀ ਗਈ ਸੂਚਨਾ ਮੁਤਾਬਕ ਚੀਨ ਨੇ ਅਮਰਿ‍ਕਾ ਤੋਂ ਆਉਣ ਵਾਲੇ ਫਲ ਅਤੇ ਇਸੇ ਤਰ੍ਹਾਂ ਦੇ 120 ਉਤਪਾਦਾਂ 'ਤੇ 15 ਫ਼ੀ ਸਦੀ ਦਾ ਟੈਕ‍ਸ ਲਗਾਇਆ ਹੈ। ਪੋਰਕ ਅਤੇ ਇਸੇ ਤਰ੍ਹਾਂ ਦੇ ਹੋਰ 8 ਉਤਪਾਦਾਂ 'ਤੇ 25 ਫ਼ੀ ਸਦੀ ਦਾ ਟੈਕ‍ਸ ਲਗਾਇਆ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਅਮਰਿ‍ਕਾ ਨੇ ਐਲੂਮੀਨੀਅਮ ਉਤਪਾਦਾਂ 'ਤੇ ਜੋ ਟੈਕ‍ਸ ਲਗਾਇਆ ਹੈ ਉਸ ਦੇ ਜਵਾਬ 'ਚ ਇਹ ਕਦਮ ਚੁਕਿਆ ਗਿਆ ਹੈ।  

Donald TrumpDonald Trump

ਨਿ‍ਯਮਾਂ ਦੇ ਵਿਰੁੱਧ ਸੀ ਅਮਰਿ‍ਕਾ ਦਾ ਕਦਮ   
ਤੁਹਾਨੂੰ ਦਸ ਦਈਏ ਕਿ ਕਈ ਦੇਸ਼ਾਂ ਦੇ ਵਿਰੋਧ ਕਰਨ ਦੇ ਬਾਵਜੂਦ ਅਮਰਿ‍ਕਾ ਨੇ ਸ‍ਟੀਲ ਦੇ ਆਯਾਤ 'ਤੇ 25 ਫ਼ੀ ਸਦੀ ਅਤੇ ਐਲੂਮੀਨੀਅਮ ਦੇ ਆਯਾਤ 'ਤੇ 10 ਫ਼ੀ ਸਦੀ ਟੈਕ‍ਸ ਲਗਾ ਦਿ‍ਤਾ ਸੀ। ਚੀਨ ਵੱਡੇ ਪੱਧਰ 'ਤੇ ਅਮਰੀਕਾ ਨੂੰ ਇਹ ਉਤਪਾਦ ਨਿ‍ਰਯਾਤ ਕਰਦਾ ਹੈ।

PorkPork

ਉਸ ਸਮੇਂ ਚੀਨ ਨੇ ਵੀ ਇਸ ਦਾ ਕਾਫ਼ੀ ਵਿਰੁੱਧ ਕਿ‍ਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਇਸ ਦਾ ਜਵਾਬ ਦੇਣਗੇ।  ਉਂਜ ਤਾਂ ਅਮਰਿ‍ਕਾ ਨੇ ਜੋ ਟੈਰਿ‍ਫ਼ ਲਗਾਇਆ ਉਹ ਸੰਸਾਰ ਅਤੇ ਕਾਰੋਬਾਰ ਸੰਗਠਨ ਦੇ ਨਿ‍ਯਮਾਂ ਦੇ ਖਿ‍ਲਾਫ਼ ਹੈ ਪਰ ਫਿ‍ਰ ਵੀ 23 ਮਾਰਚ ਤੋਂ ਇਹ ਲਾਗੂ ਹੋ ਗਿਆ।  

FruitFruit

ਚੀਨ ਦੀ ਸਰਕਾਰ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਚੀਨ ਬਹੁ-ਪੱਖੀ ਕਾਰੋਬਾਰ ਤੰਤਰ ਨੂੰ ਸਪੋਰਟ ਕਰਦਾ ਹੈ। ਅਮਰਿ‍ਕੀ ਇਮਪੋਰਟ 'ਤੇ ਟੈਕ‍ਸ ਛੋਟ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੇਵਲ ਚੀਨੀ ਹਿ‍ਤਾਂ ਦੀ ਸੁਰੱਖਿਆ ਲਈ ਕਿ‍ਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement