
ਨਾਗਰਿਕ ਉਡਾਣ ਮੰਤਰਾਲੇ ਨੇ ਏਅਰ ਇੰਡੀਆ ਲਈ ਰੂਚੀ ਪੱਤਰ ਦਾਖ਼ਲ ਕਰਨ ਦੀ ਤਰੀਕ ਵਧਾ ਕੇ 31 ਮਈ ਕਰ ਦਿਤੀ ਹੈ। ਸਰਕਾਰ ਵਲੋਂ ਚੁਣੇ ਗਏ ਬੋਲੀਕਰਤਾਵਾਂ ਨੂੰ ਅੰਤਿਮ ਪੇਸ਼ਕਸ਼...
ਨਵੀਂ ਦਿੱਲੀ, 2 ਮਈ : ਨਾਗਰਿਕ ਉਡਾਣ ਮੰਤਰਾਲੇ ਨੇ ਏਅਰ ਇੰਡੀਆ ਲਈ ਰੂਚੀ ਪੱਤਰ ਦਾਖ਼ਲ ਕਰਨ ਦੀ ਤਰੀਕ ਵਧਾ ਕੇ 31 ਮਈ ਕਰ ਦਿਤੀ ਹੈ। ਸਰਕਾਰ ਵਲੋਂ ਚੁਣੇ ਗਏ ਬੋਲੀਕਰਤਾਵਾਂ ਨੂੰ ਅੰਤਿਮ ਪੇਸ਼ਕਸ਼ ਦਾਖ਼ਲ ਕਰਨ ਦੇ ਪਹਿਲੇ ਕੰਸੋਰਟੀਅਮ 'ਚ ਹਿੱਸੇਦਾਰੀ ਬਦਲਣ ਦੀ ਆਗਿਆ ਦੇਣ ਦਾ ਵੀ ਫ਼ੈਸਲਾ ਕੀਤਾ ਹੈ।
Air India
ਸੰਭਾਵਤ ਉਮੀਦਵਾਰਾਂ ਵਲੋਂ ਅਰਜ਼ੀਆਂ ਨੂੰ ਦੇਖਦਿਆਂ ਬੋਲੀ ਦੀਆਂ ਸ਼ਰਤਾਂ 'ਚ ਬਦਲਾਅ ਕਰਨ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਇਸ ਤੋਂ ਇਲਾਵਾ ਚੁਣੇ ਗਏ ਬੋਲੀਕਾਰਾਂ ਨੂੰ ਮਨੁੱਖੀ ਸਰੋਤ, ਆਵਾਜਾਈ, ਵਿਕਰੀ ਅਤੇ ਖ਼ਰੀਦ ਦੇ ਮਾਮਲੇ 'ਚ ਸਹੂਲਤਾਂ ਦੀ ਆਗਿਆ ਦਿਤੀ ਗਈ ਹੈ। ਜਦੋਂ ਕਿ ਹੋਰ ਕਾਰੋਬਾਰ ਨੂੰ ਇਸ ਤੋਂ ਦੂਰ ਰਖਿਆ ਗਿਆ ਹੈ।
Air India
ਸਰਕਾਰ ਨੇ ਏਅਰ ਇੰਡੀਆ ਦੇ ਨਾਲ ਏਅਰ ਇੰਡੀਆ ਐਕਸਪ੍ਰੈਸ ਅਤੇ ਇਸ ਦੀ ਗਰਾਊਂਡ ਹੈਂਡਲਿੰਗ ਵਾਲੀ ਸਹਾਇਕ ਇਕਾਈ ਏ.ਆਈ.ਐਸ.ਏ.ਟੀ.ਐਮ. 'ਚ 76 ਫ਼ੀ ਸਦੀ ਨਿਵੇਸ਼ ਦਾ ਪ੍ਰਸਤਾਵ ਕੀਤਾ ਹੈ। ਮੂਲ ਤੌਰ 'ਤੇ ਬੋਲੀਕਾਰਾਂ ਨੂੰ 14 ਮਈ ਤਕ ਰੂਚੀ ਪੱਤਰ ਦਾਖ਼ਲ ਕਰਨ ਲਈ ਕਿਹਾ ਗਿਆ ਸੀ ਅਤੇ ਆਖ਼ਰੀ ਰੂਪ ਤੋਂ ਚੁਣੇ ਗਏ ਬੋਲੀਕਾਰਾਂ ਨੂੰ 28 ਮਈ ਤਕ ਹਿੱਸਾ ਲੈਣਾ ਸੀ।
Air India
ਹੁਣ ਇਸ ਲਈ ਆਖ਼ਰੀ ਤਰੀਕ ਵਧਾ ਕੇ ਕ੍ਰਮਵਾਰ 31 ਮਈ ਅਤੇ 15 ਜੂਨ ਕਰ ਦਿਤੀ ਗਈ ਹੈ। ਬੋਲੀਕਾਰਾਂ ਵਲੋਂ ਮੰਗੀਆਂ ਜਾਣਕਾਰੀਆਂ ਦਾ ਜਵਾਬ ਵੀ ਮੰਤਰਾਲੇ ਨੇ ਜਾਰੀ ਕਰ ਦਿਤਾ ਹੈ।