Paytm Money ਦੇ CEO ਵਰੁਣ ਸ਼੍ਰੀਧਰ ਨੇ ਦਿੱਤਾ ਅਸਤੀਫਾ, ਰਾਕੇਸ਼ ਸਿੰਘ ਸੰਭਾਲਣਗੇ ਚਾਰਜ
Published : May 2, 2024, 5:02 pm IST
Updated : May 2, 2024, 5:03 pm IST
SHARE ARTICLE
Rakesh Singh & Varun Sridhar
Rakesh Singh & Varun Sridhar

ਵਰੁਣ ਸ਼੍ਰੀਧਰ ਦੀ ਜਗ੍ਹਾ ਰਾਕੇਸ਼ ਸਿੰਘ ਨੂੰ ਸੀਈਓ ਬਣਾਇਆ ਗਿਆ

Paytm Money Changes New CEO: Paytm ਕੰਪਨੀ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਹੁਣ ਕੰਪਨੀ ਦੇ Paytm Money ਨੂੰ ਲੈ ਕੇ ਤਾਜ਼ਾ ਅਪਡੇਟ ਆਇਆ ਹੈ ਕਿ One 97 Communications Limited ਦੇ ਵੈਲਥ ਮੈਨੇਜਮੈਂਟ ਪਲੇਟਫਾਰਮ ਦਾ ਨਵਾਂ CEO ਚੁਣਿਆ ਗਿਆ ਹੈ। ਵਰੁਣ ਸ਼੍ਰੀਧਰ ਦੀ ਜਗ੍ਹਾ ਰਾਕੇਸ਼ ਸਿੰਘ ਨੂੰ ਸੀਈਓ ਬਣਾਇਆ ਗਿਆ ਹੈ।

ਦੱਸ ਦੇਈਏ ਕਿ ਰਾਕੇਸ਼ ਸਿੰਘ ਦੀ ਨਿਯੁਕਤੀ ਤੋਂ ਇਲਾਵਾ, ਪੇਟੀਐਮ ਮਨੀ ਨੇ ਹਾਲ ਹੀ ਵਿੱਚ ਫਰਵਰੀ ਵਿੱਚ ਵਿਪੁਲ ਮੇਵਾੜਾ ਨੂੰ ਆਪਣਾ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ ਹੈ। ਉਹ ਪਹਿਲਾਂ ਆਈਸੀਆਈਸੀਆਈ ਸਕਿਓਰਿਟੀਜ਼ ਵਿੱਚ ਡਿਪਟੀ ਸੀਐਫਓ ਸਨ।  ਸ਼੍ਰੀਧਰ ਦੇ ਕਾਰਜਕਾਲ ਦੌਰਾਨ ਪੇਟੀਐਮ ਮਨੀ ਨੇ ਕਾਫੀ ਮੁਨਾਫਾ ਕਮਾਇਆ। ਇਹ Groww, Zerodha, Upstox ਅਤੇ Angel One ਵਰਗੇ ਪਲੇਟਫਾਰਮਾਂ ਨਾਲ ਮੁਕਾਬਲਾ ਕਰਦਾ ਹੈ। ਵੈਲਥਟੈਕ ਪਲੇਟਫਾਰਮ ਨੇ ਵਿੱਤੀ ਸਾਲ 2023 ਲਈ 132.8 ਕਰੋੜ ਰੁਪਏ ਦੇ ਮਾਲੀਏ 'ਤੇ 42.8 ਕਰੋੜ ਰੁਪਏ ਦਾ ਲਾਭ ਦਰਜ ਕੀਤਾ।

ਰਾਕੇਸ਼ ਸਿੰਘ ਪਹਿਲਾਂ PayU-ਬੈਕਡ ਕੰਪਨੀ, Fisdom ਵਿਖੇ ਬ੍ਰੋਕਿੰਗ ਸੇਵਾਵਾਂ ਦੇ CEO ਵਜੋਂ ਕੰਮ ਕਰ ਰਹੇ ਸੀ, ਕਿਹਾ ਜਾਂਦਾ ਹੈ ਕਿ ਉਹ ਪਿਛਲੇ ਮਹੀਨੇ ਹੀ Paytm Money ਵਿੱਚ ਸ਼ਾਮਲ ਹੋਏ ਸੀ।

Paytm ਦੇ ਸ਼ੇਅਰ 'ਚ ਕਦੋਂ ਆਈ ਸਭ ਤੋਂ ਜ਼ਿਆਦਾ ਗਿਰਾਵਟ ?

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਔਨਲਾਈਨ ਵੈਲਥ ਮੈਨੇਜਮੈਂਟ ਸੈਕਟਰ ਵਿੱਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਸਾਲਾਨਾ ਆਧਾਰ 'ਤੇ ਮੂਲ ਕੰਪਨੀ, ਵਨ 97 ਕਮਿਊਨੀਕੇਸ਼ਨਜ਼ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ 'ਤੇ ਲਗਭਗ 45 ਫੀਸਦੀ ਦੀ ਗਿਰਾਵਟ ਦੇ ਨਾਲ ਨਕਾਰਾਤਮਕ ਖੇਤਰ ਵਿੱਚ ਬਣੇ ਹੋਏ ਹਨ। ਇਸ ਤੋਂ ਇਲਾਵਾ ਸਭ ਤੋਂ ਤਿੱਖੀ ਗਿਰਾਵਟ ਉਦੋਂ ਆਈ ਜਦੋਂ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ (ਪੀਪੀਬੀਐਲ) ਨੂੰ ਆਪਣਾ ਕੰਮਕਾਜ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ।

 

Location: India, Delhi

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement