
ਏਸ਼ੀਆਈ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਉਤਾਰ-ਚੜਾਅ ਦਾ ਰਿਹਾ ਰੁਖ਼
ਨਵੀਂ ਦਿੱਲੀ: ਕਮਜ਼ੋਰ ਵਿਸ਼ਵ ਰੁਖ਼ ਦੌਰਾਨ ਆਰਥਿਕ ਮੋਰਚੇ 'ਤੇ ਸੁਸਤੀ ਦੇ ਸੰਕੇਤਾਂ ਤੋਂ ਘਰੇਲੂ ਸ਼ੇਅਰ ਬਾਜ਼ਾਰ ਵਿਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੇਕਸ ਵਿਚ 149 ਅੰਕਾਂ ਦੀ ਗਿਰਾਵਟ ਨਾਲ ਟ੍ਰੇਡ ਕਰ ਰਿਹਾ ਹੈ। ਬੀਐਸਈ ਦਾ 30 ਸ਼ੇਅਰਾਂ 'ਤੇ ਜ਼ਿਆਦਾਤਰ ਸੰਵੇਦੀ ਸੂਚੀ ਪੱਤਰ ਸੈਂਸੇਕਸ ਸ਼ੁਰੂਆਤੀ ਕਾਰੋਬਾਰ ਵਿਚ 96.04 ਅੰਕ ਯਾਨੀ 0.24 ਫ਼ੀਸਦੀ ਡਿੱਗ ਕੇ 39,590.46 ਅੰਕ 'ਤੇ ਆ ਗਿਆ ਹੈ।
Sensex trading on red sign share market
ਨੈਸ਼ਨਲ ਸਟਾਕ ਐਕਸਚੇਂਜ ਦੀ ਨਿਫ਼ਟੀ ਵੀ ਸ਼ੁਰੂਆਤੀ ਦੌਰ ਵਿਚ 31.30 ਅੰਕ ਯਾਨੀ 0.26 ਫ਼ੀਸਦੀ ਤੋਂ ਡਿੱਗ ਕੇ 11,834.30 ਅੰਕ 'ਤੇ ਆ ਗਿਆ ਹੈ। ਕਾਰੋਬਾਰੀਆਂ ਮੁਤਾਬਕ 5 ਜੁਲਾਈ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਪਹਿਲਾਂ ਨਿਵੇਸ਼ਕ ਸੁਚੇਤਤਾ ਵਾਲਾ ਰੁਖ਼ ਅਪਣਾ ਰਹੇ ਹਨ। ਆਰਥਿਕ ਮੋਰਚੇ 'ਤੇ ਸੁਸਤੀ ਦੇ ਸੰਕੇਤਾਂ ਦੌਰਾਨ ਹੋਰ ਏਸ਼ੀਆਈ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਉਤਾਰ-ਚੜਾਅ ਦਾ ਰੁਖ਼ ਰਿਹਾ। ਇਸ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ਵਿਚ ਵੀ ਦੇਖਣ ਨੂੰ ਮਿਲਿਆ ਹੈ।
Sensex trading on red sign share market
ਹੋਰ ਏਸ਼ੀਆਈ ਬਾਜ਼ਾਰਾਂ ਵਿਚ, ਸ਼ੰਘਾਈ ਕੰਪੋਜ਼ਿਟ ਸੂਚੀ ਪੱਤਰ, ਹੇਂਗਸੇਂਗ, ਨਿਕੀ ਅਤੇ ਕਾਸਪੀ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਮਿਲਿਆ ਜੁਲਿਆ ਰੁਖ਼ ਰਿਹਾ ਹੈ। ਇਸ ਦੌਰਾਨ ਸ਼ੇਅਰ ਬਾਜ਼ਾਰਾਂ ਕੋਲ ਮੌਜੂਦ ਅਸਥਾਈ ਅੰਕੜਿਆਂ ਮੁਤਾਬਕ, ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਸੋਮਵਾਰ ਨੂੰ ਸ਼ੁੱਧ ਰੂਪ ਤੋਂ 426.53 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕ 50.99 ਕਰੋੜ ਰੁਪਏ ਦੇ ਵੇਚ ਦਿੱਤੇ।