
ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
Government Holiday Declared in Punjab on Tuesday Latest News in Punjabi ਮੋਹਾਲੀ : ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਇਸ ਮਹੀਨੇ ਛੁੱਟੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਇਸ ਮਹੀਨੇ ਗਾਂਧੀ ਜਯੰਤੀ, ਦੁਸਹਿਰਾ, ਦੀਵਾਲੀ ਤੇ ਵਿਸ਼ਕਰਮਾ ਡੇਅ ਅਤੇ ਜਨਤਕ ਛੁੱਟੀਆਂ ਰਹਿਣ ਹੀ ਵਾਲੀਆਂ ਹਨ ਪਰ ਅਗਲੇ ਹਫ਼ਤੇ ਇਕ ਹੋਰ ਸਰਕਾਰੀ ਛੁੱਟੀ ਪੰਜਾਬ ਵਿਚ ਰਹਿਣ ਵਾਲੀ ਹੈ।
ਦਰਅਸਲ 7 ਅਕਤੂਬਰ ਨੂੰ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ। ਇਸ ਸਬੰਧੀ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਇਥੇ ਦੱਸ ਦਈਏ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਮਹੀਨੇ ਕਾਫ਼ੀ ਤਿਉਹਾਰ ਆ ਰਹੇ ਹਨ, ਜਿਸ ਦੇ ਚੱਲਦਿਆਂ ਪੰਜਾਬ ਵਾਸੀਆਂ ਲਈ ਕਈ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਤੋਂ ਬਾਅਦ 20 ਅਕਤਬੂਰ ਨੂੰ ਦੀਵਾਲੀ ਅਤੇ 21 ਅਕਤੂਬਰ ਨੂੰ ਵਿਸ਼ਵਕਰਮਾ ਦਾ ਤਿਉਹਾਰ ਆ ਰਿਹਾ ਹੈ, ਜਿਸ ਕਰ ਕੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਰਹੇਗੀ।
(For more news apart from Government Holiday Declared in Punjab on Tuesday Latest News in Punjabi stay tuned to Rozana Spokesman.)