ਖ਼ਬਰਾਂ |

ਤਾਜ਼ਾ |

ਪਿਛਲੇ ਸਾਲ ਤੋਂ ਜ਼ਿਆਦਾ ਰਹਿ ਸਕਦੈ ਚੀਨੀ ਉਤਪਾਦਨ : ਸਰਕਾਰੀ ਅਧਿਕਾਰੀ
Published : Nov 2, 2018, 3:10 pm IST
Updated : Nov 2, 2018, 3:10 pm IST
SHARE ARTICLE
Chinese production
Chinese production

ਮੌਜੂਦਾ ਮਾਰਕੀਟਿੰਗ ਸਾਲ 2018 - 19 ਵਿਚ ਦੇਸ਼ ਦਾ ਚੀਨੀ ਉਤਪਾਦਨ ਪਿਛਲੇ ਮਾਰਕੀਟਿੰਗ ਸਾਲ ਤੋਂ ਕੁੱਝ ਜ਼ਿਆਦਾ 321 ਲੱਖ ਟਨ ਰਹਿ ਸਕਦਾ ਹੈ। ਇਕ ਸੀਨੀਅ...

ਨਵੀਂ ਦਿੱਲੀ (ਭਾਸ਼ਾ) : ਮੌਜੂਦਾ ਮਾਰਕੀਟਿੰਗ ਸਾਲ 2018 - 19 ਵਿਚ ਦੇਸ਼ ਦਾ ਚੀਨੀ ਉਤਪਾਦਨ ਪਿਛਲੇ ਮਾਰਕੀਟਿੰਗ ਸਾਲ ਤੋਂ ਕੁੱਝ ਜ਼ਿਆਦਾ 321 ਲੱਖ ਟਨ ਰਹਿ ਸਕਦਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਚੀਨੀ ਮਿੱਲਾਂ ਦੇ ਸੰਗਠਨ ਇਸਮਾ ਦੀ ਪਿਛਲੇ ਕੁੱਝ ਮਾਰਕੀਟਿੰਗ ਸਾਲ ਤੋਂ ਗਲਤ ਅਨੁਮਾਨ ਜਾਰੀ ਕਰਨ ਲਈ ਆਲੋਚਨਾ ਵੀ ਕੀਤੀ।    ਇਸਮਾ ਨੇ 29 ਅਕਤੂਬਰ ਨੂੰ ਚੀਨੀ ਉਤਪਾਦਨ ਅਨੁਮਾਨ ਸੋਧ ਕੇ ਕਰ 350 ਲੱਖ ਟਨ ਤੋਂ ਤਿੰਨ ਫ਼ੀ ਸਦੀ ਘਟਾ ਕੇ 315 ਲੱਖ ਟਨ ਕਰ ਦਿਤਾ ਸੀ।

ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ (ਇਸਮਾ) ਪਹਿਲਾਂ 270 ਲੱਖ ਟਨ ਦਾ ਅਨੁਮਾਨ ਜਤਾਇਆ ਅਤੇ ਬਾਅਦ ਵਿਚ ਇਸ ਨੂੰ 320 ਲੱਖ ਟਨ ਕਰ ਦਿਤਾ। ਹੁਣ ਇਸ ਸਾਲ ਉਨ੍ਹਾਂ ਦਾ ਪਹਿਲਾ ਅਨੁਮਾਨ ਜ਼ਿਆਦਾ ਸੀ ਜਿਸ ਨੂੰ ਬਾਅਦ ਵਿਚ ਘੱਟ ਕਰ ਦਿਤਾ ਗਿਆ।

Chinese productionChinese production

ਇਸ ਤੋਂ ਪਤਾ ਚਲਦਾ ਹੈ ਕਿ ਉਹ ਸਿਰਫ਼ ਅੰਦਾਜ਼ਾ ਲਗਾ ਰਹੇ ਹਨ ਅਤੇ ਕਿਸੇ ਦਲੀਲ ਤੋਂ ਕੰਮ ਨਹੀਂ ਲੈ ਰਹੇ ਹਨ। ਉਸਨੇ ਕਿਹਾ ਕਿ ਸਰਕਾਰ ਨੂੰ ਕੁੱਲ ਚੀਨੀ ਉਤਪਾਦਨ ਪਿਛਲੇ ਮਾਰਕੀਟਿੰਗ ਸਾਲ ਦੇ ਮੁਕਾਬਲੇ ਕੁੱਝ ਜ਼ਿਆਦਾ ਰਹਿਣ ਦਾ ਅਨੁਮਾਨ ਹੈ।

ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚ ਗੰਨਾ ਫਸਲ ਨੂੰ ਨੁਕਸਾਨ ਦੀਆਂ ਖਬਰਾਂ ਹੈ ਪਰ ਹੋਰ ਰਾਜਾਂ ਵਿਚ ਬਿਜਾਈ ਜ਼ਿਆਦਾ ਹੋਣ ਨਾਲ ਇਸ ਦੀ ਭਰਪਾਈ ਹੋ ਜਾਵੇਗੀ। ਉਸਨੇ ਕਿਹਾ ਕਿ ਜੇਕਰ ਉਤਪਾਦਨ ਕੁੱਝ ਘੱਟ ਵੀ ਰਿਹਾ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਪਿਛਲੇ ਸਾਲ ਦਾ ਭਾਰੀ ਭੰਡਾਰ ਬਾਜ਼ਾਰ ਦੀਆਂ ਜ਼ਰੂਰਤਾਂ ਲਈ ਉਪਲਬਧ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement